ਸ਼ੇਅਰ ਬਾਜ਼ਾਰ ''ਚ ਤੇਜ਼ੀ, ਸੈਂਸੈਕਸ 264 ਅੰਕ ਚੜਿ੍ਹਆ ਅਤੇ ਨਿਫਟੀ 11032 ''ਤੇ ਬੰਦ

08/30/2019 3:59:00 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਵਾਧੇ ਦੇ ਨਾਲ ਬੰਦ ਹੋਇਆ ਹੈ | ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 263.96 ਅੰਕ ਭਾਵ 0.71 ਫੀਸਦੀ ਦੇ ਵਾਧੇ ਨਾਲ 37,332.79 ਦੇ ਪੱਧਰ 'ਤੇ ਅਤੇ ਨਿਫਟੀ 83.90 ਅੰਕ ਭਾਵ 0.77 ਫੀਸਦੀ ਦੇ ਵਾਧੇ ਨਾਲ 11,032.20 ਦੇ ਪੱਧਰ 'ਤੇ ਬੰਦ ਹੋਇਆ ਹੈ |
ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਬਾਜ਼ਾਰ 'ਚ ਵਾਧੇ 'ਚ ਵਧ-ਚੜ੍ਹ ਕੇ ਹਿੱਸੇਦਾਰੀ ਲਈ | ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.53 ਫੀਸਦੀ ਵਧ ਕੇ 13479 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 1.63 ਫੀਸਦੀ ਦੇ ਵਾਧੇ ਨਾਲ 12588 ਦੇ ਪਾਰ ਬੰਦ ਹੋਇਆ ਹੈ |
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ ਨਿਫਟੀ 175 ਅੰਕਾਂ ਦੇ ਵਾਧੇ ਨਾਲ 28126 ਦੇ ਪੱਧਰ 'ਤੇ ਬੰਦ ਹੋਇਆ ਹੈ | ਅੱਜ ਆਟੋ, ਮੈਟਲ, ਰਿਐਲਟੀ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ | ਨਿਫਟੀ ਦਾ ਆਟੋ ਇੰਡੈਕਸ 1.85 ਫੀਸਦੀ, ਮੈਟਲ ਇੰਡੈਕਸ 2.09 ਫੀਸਦੀ ਅਤੇ ਰਿਐਲਟੀ ਇੰਡੈਕਸ 1.14 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ |
ਟਾਪ ਗੇਨਰਸ
ਯੈੱਸ ਬੈਂਕ, ਸਨ ਫਾਰਮਾ, ਇੰਡਸਇੰਡ ਬੈਂਕ, ਐੱਚ.ਯੂ.ਐੱਲ. ਟਾਟਾ ਸਟੀਲ
ਟਾਪ ਲੂਜ਼ਰਸ
ਭਾਰਤੀ ਏਅਰਟੈੱਲ, ਕੋਲ ਇੰਡੀਆ, ਪਾਵਰ ਗਿ੍ਡ ਕਾਰਪ, ਆਇਸ਼ਰ ਮੋਟਰਸ, ਐੱਚ.ਸੀ.ਐੱਲ.ਟੈੱਕ, ਓ.ਐੱਨ.ਜੀ.ਸੀ., ਕੋਟਕ ਮਹਿੰਦਰਾ