ਸੀਨੀਅਰ ਪ੍ਰੋਫੈਸ਼ਨਲਸ, IT ਸੈਕਟਰ ਦੇ ਲੋਕਾਂ ’ਤੇ ਲਟਕ ਸਕਦੀ ਹੈ ਛਾਂਟੀ ਦੀ ਤਲਵਾਰ

02/17/2023 11:09:22 AM

ਮੁੰਬਈ- ਸਾਲ 2023 ਦੀ ਪਹਿਲੀ ਛਿਮਾਹੀ ’ਚ ਕੰਪਨੀਆਂ ਵੱਲੋਂ ਹੋਣ ਵਾਲੀ ਛਾਂਟੀ ’ਚ ਕਮੀ ਆਉਣ ਦੀ ਉਮੀਦ ਹੈ। ਹਾਲਾਂਕਿ ਫਿਰ ਵੀ ਆਈ. ਟੀ. ਸੈਕਟਰ ਦੇ ਲੋਕ ਅਤੇ ਸੀਨੀਅਰ ਪ੍ਰੋਫੈਸ਼ਨਲਸ ਇਸ ਤੋਂ ਕੁਝ ਹੱਦ ਤਕ ਪ੍ਰਭਾਵਿਤ ਹੋ ਸਕਦੇ ਹਨ। ਜਾਬ ਪੋਰਟਲ ਨੌਕਰੀ ਡਾਟ ਕਾਮ ਵੱਲੋਂ ਕੀਤੇ ਗਏ ਇਕ ਸਰਵੇ ’ਚ ਇਹ ਖੁਲਾਸਾ ਹੋਇਆ ਹੈ। ਹਾਲਾਂਕਿ, ਇਸ ਤੋਂ ਇਲਾਵਾ ਨਵੇਂ ਲੋਕਾਂ ਲਈ ਖੁਸ਼ਖਬਰੀ ਵੀ ਹੈ। 1,400 ਨੌਕਰੀਦਾਤਿਆਂ ਅਤੇ ਸਲਾਹਕਾਰਾਂ ’ਤੇ ਕੀਤੇ ਗਏ ਸਰਵੇ ’ਚ ਕਿਹਾ ਗਿਆ ਹੈ ਕਿ ਸਿਰਫ 4 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਆਰਗੇਨਾਈਜੇਸ਼ਨ ’ਚ ਆਉਣ ਵਾਲੇ ਸਮੇਂ ’ਚ ਹਾਇਰਿੰਗ ਨਹੀਂ ਹੋਵੇਗੀ, ਯਾਨੀ 96 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਇਸ ਛਿਮਾਹੀ ਉਨ੍ਹਾਂ ਦੀ ਆਰਗੇਨਾਈਜੇਸ਼ਨ ’ਚ ਭਰਤੀ ਨਿਕਲੇਗੀ।

ਇਹ ਵੀ ਪੜ੍ਹੋ-Air India ਏਅਰਬੱਸ ਅਤੇ ਬੋਇੰਗ ਤੋਂ ਖਰੀਦੇਗਾ 840 ਜਹਾਜ਼
ਫਰੈਸ਼ਰਸ ਨਹੀਂ ਹੋਣਗੇ ਛਾਂਟੀ ਦੇ ਸ਼ਿਕਾਰ
ਇਸ ਸਰਵੇ ਲਈ 10 ਸੈਕਟਰਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ’ਚੋਂ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਆਈ. ਟੀ. ਰੋਲਸ ’ਚ ਕੁਝ ਛਾਂਟੀ ਵੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਬਿਜ਼ਨੈੱਸ ਡਿਵੈੱਲਪਮੈਂਟ, ਮਾਰਕੀਟਿੰਗ ਅਤੇ ਹਿਊਮਨ ਰਿਸੋਰਸਿਜ਼ ਵਰਗੇ ਸੈਕਟਰ ਵੀ ਇਸ ਛਿਮਾਹੀ ਛਾਂਟੀ ਤੋਂ ਪ੍ਰਭਾਵਿਤ ਹੋ ਸਕਦੇ ਹਨ। 20 ਫੀਸਦੀ ਨੌਕਰੀਦਾਤਿਆਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ’ਚ ਸੀਨੀਅਰ ਪ੍ਰੋਫੈਸ਼ਨਲਸ ਦੀ ਛਾਂਟੀ ਹੋ ਸਕਦੀ ਹੈ। ਹਾਲਾਂਕਿ ਸਰਵੇ ਅਨੁਸਾਰ ਫਰੈਸ਼ਰਸ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ।

ਇਹ ਵੀ ਪੜ੍ਹੋ-ਸਸਤੀ ਹੋਈ ਕਣਕ, ਕਰੀਬ 5 ਰੁਪਏ ਪ੍ਰਤੀ ਕਿਲੋ ਘਟੇ ਰੇਟ
ਕੈਂਪਸ ਹਾਇਰਿੰਗ ’ਤੇ ਕੰਪਨੀਆਂ ਦੇਣਗੀਆਂ ਜ਼ੋਰ
ਸਰਵੇ ’ਚ ਕਿਹਾ ਗਿਆ ਹੈ ਕਿ 92 ਫ਼ੀਸਦੀ ਨੌਕਰੀਦਾਤੇ ਕੌਮਾਂਤਰੀ ਨੌਕਰੀ ਬਾਜ਼ਾਰ ’ਚ ਅਨਿਸ਼ਚਿਤਤਾਵਾਂ ਦੇ ਬਾਵਜੂਦ ਨਵੇਂ ਸਾਲ ਦੀ ਪਹਿਲੀ ਛਿਮਾਹੀ ’ਚ ਹਾਇਰਿੰਗ ਨੂੰ ਲੈ ਕੇ ਆਸਵੰਦ ਹਨ। ਸਰਵੇਖਣ ’ਚ ਸ਼ਾਮਲ ਲਗਭਗ ਅੱਧੇ ਲੋਕਾਂ ਨੇ ਰਿਪਲੇਸਮੈਂਟ ਹਾਇਰਿੰਗ, 29 ਫੀਸਦੀ ਨਿਊ ਜਾਬ ਕ੍ਰੀਏਸ਼ਨ ਅਤੇ 17 ਫੀਸਦੀ ਨੇ ਆਪਣੇ ਕਰਮਚਾਰੀਆਂ ਦੀ ਗਿਣਤੀ ਨੂੰ ਬਣਾਈ ਰੱਖਣ ਦੀ ਉਮੀਦ ਪ੍ਰਗਟਾਈ। 2023 ਦੀ ਪਹਿਲੀ ਛਿਮਾਹੀ ’ਚ ਭਾਰਤੀ ਕਰਮਚਾਰੀਆਂ ਨੂੰ ਚੋਖਾ ਤਨਖਾਹ ਵਾਧਾ ਮਿਲਣ ਦੀ ਉਮੀਦ ਹੈ। ਕੌਮਾਂਤਰੀ ਪੱਧਰ ’ਤੇ ਹਾਇਰਿੰਗ ਟਰੈਂਡ ਨੂੰ ਲੈ ਕੇ ਮੌਜੂਦਾ ਅਨਿਸ਼ਚਿਤਤਾਵਾਂ ਦੇ ਬਾਵਜੂਦ ਕੰਪਨੀਆਂ ਭਾਰਤ ’ਚ ਕੈਂਪਸ ਹਾਇਰਿੰਗ ਨੂੰ ਲੈ ਕੇ ਧਾਰਨਾ ਆਸ਼ਾਵਾਦੀ ਹਨ।

ਇਹ ਵੀ ਪੜ੍ਹੋ-ਕਣਕ ਦੀ ਬਰਾਮਦ 'ਤੇ ਪਾਬੰਦੀ ਜਾਰੀ ਰੱਖ ਸਕਦੀ ਹੈ ਸਰਕਾਰ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

Aarti dhillon

This news is Content Editor Aarti dhillon