ਆਮਦਨ ਟੈਕਸ ਐਕਟ ਦੇ ਸੈਕਸ਼ਨ 80C ਅਤੇ 80CCC ਬਾਰੇ ਜਾਣੋ ਸਭ ਕੁਝ

01/08/2019 7:36:21 AM

ਨਵੀਂ ਦਿੱਲੀ — ਸਾਲ ਦੇ ਅਖੀਰ ਦੇ ਕੁਝ ਮਹੀਨਿਆਂ 'ਚ ਆਮਦਨ ਟੈਕਸ ਕਾਨੂੰਨ ਦੀ ਧਾਰਾ 80ਸੀ ਅਤੇ 80ਸੀਸੀਸੀ ਦੀ ਬਹੁਤ ਚਰਚਾ ਹੁੰਦੀ ਹੈ। ਆਓ ਜਾਣਦੇ ਹਾਂ ਕਿ ਕੀ ਹੁੰਦਾ ਹੈ ਸੈਕਸ਼ਨ 80ਸੀ ਅਤੇ 80ਸੀਸੀਸੀ।

ਸੈਕਸ਼ਨ 80ਸੀ ਆਮਦਨ ਟੈਕਸ ਕਾਨੂੰਨ 1961 ਦਾ ਹੀ ਹਿੱਸਾ ਹੈ। ਇਸ ਵਿਚ ਉਨ੍ਹਾਂ ਨਿਵੇਸ਼ ਮਾਧਿਅਮਾਂ ਦਾ ਜ਼ਿਕਰ ਆਉਂਦਾ ਹੈ, ਜਿਨ੍ਹਾਂ ਵਿਚ ਨਿਵੇਸ਼ ਕਰਕੇ ਆਮਦਨ ਟੈਕਸ 'ਚ ਛੋਟ ਦਾ ਦਾਅਵਾ ਕੀਤਾ ਜਾ ਸਕਦਾ ਹੈ। ਆਮਤੌਰ 'ਤੇ ਕਈ ਲੋਕ ਵਿੱਤ ਸਾਲ ਖਤਮ ਹੋਣ ਤੋਂ ਪਹਿਲਾਂ ਟੈਕਸ ਬਚਾਉਣ ਲਈ ਨਿਵੇਸ਼ ਕਰਦੇ ਹਨ ਜਿਸ ਦੇ ਕਾਰਨ 80ਸੀ ਦੀ ਚਰਚਾ ਜ਼ਿਆਦਾ ਹੁੰਦੀ ਹੈ। ਹੁਣ ਗੱਲ ਕੀਤੀ ਜਾਵੇ 80ਸੀਸੀਸੀ ਦੀ ਤਾਂ ਇਹ ਵੀ ਆਮਦਨ ਟੈਕਸ ਐਕਟ 1961 ਦਾ ਹੀ ਹਿੱਸਾ ਹੈ। ਇਸ ਦੇ ਤਹਿਤ ਪੈਨਸ਼ਨ ਫੰਡ ਵਿਚ ਨਿਵੇਸ਼ ਲਈ ਟੈਕਸ 'ਚ ਛੋਟ ਮਿਲਦੀ ਹੈ। ਇਹ ਸੈਕਸ਼ਨ 80ਸੀ ਅਤੇ 80ਸੀਸੀਡੀ(1) ਦੇ ਨਾਲ ਲਾਗੂ ਹੁੰਦਾ ਹੈ। ਇਸ ਤਰ੍ਹਾਂ 80ਸੀ, 80ਸੀਸੀਸੀ ਅਤੇ 80ਸੀਸੀਡੀ(1) ਦੇ ਨਾਲ ਲਾਗੂ ਹੁੰਦਾ ਹੈ। ਇਸ ਤਰ੍ਹਾਂ 80C, 80CCC ਅਤੇ 80CCD(1) ਦੇ ਨਾਲ ਕੁੱਲ ਮਿਲਣ ਵਾਲੀ ਵਧ ਤੋਂ ਵਧ ਛੋਟ 1.5 ਲੱਖ ਰੁਪਏ ਹੈ। 

80ਸੀ ਦੇ ਤਹਿਤ ਦੋ ਬੱਚਿਆਂ ਦੀ ਟਿਊਸ਼ਨ ਫੀਸ ਵਿਚ ਰਾਹਤ

ਜ਼ਿਕਰਯੋਗ ਹੈ ਕਿ ਬੱਚਿਆਂ ਦੀ ਟਿਊਸ਼ਨ ਫੀਸ 'ਤੇ ਵੀ ਸੈਕਸ਼ਨ 80ਸੀ ਦੇ ਤਹਿਤ ਟੈਕਸ 'ਚ ਛੋਟ ਮਿਲਦੀ ਹੈ। ਹਾਲਾਂਕਿ ਇਹ ਅਜਿਹਾ ਨਿਵੇਸ਼ ਨਹੀਂ ਹੈ, ਜਿਸ 'ਤੇ ਰਿਟਰਨ ਮਿਲਦਾ ਹੋਵੇ। ਹਰ ਸਾਲ ਜ਼ਿਆਦਾਤਰ ਦੋ ਬੱਚਿਆਂ ਦੀ ਟਿਊਸ਼ਨ ਫੀਸ 'ਤੇ ਇਹ ਛੋਟ ਮਿਲਦੀ। ਇਸ ਲਈ ਤੁਹਾਨੂੰ ਸਕੂਲ ਵਲੋਂ ਜਾਰੀ ਫੀਸ ਦਾ ਸਰਟੀਫਿਕੇਟ ਦੇਣਾ ਪੈਂਦਾ ਹੈ। ਇਹ ਸੈਕਸ਼ਨ 80ਸੀ ਦੇ ਤਹਿਤ ਆਉਣ ਵਾਲੇ ਸਿਰਫ ਇਕ ਖਰਚਾ ਹੈ, ਜਿਹੜਾ ਕਿ ਨਿਵੇਸ਼ ਦੇ ਦਾਇਰੇ ਵਿਚ ਨਹੀਂ ਆਉਂਦਾ ਹੈ। ਜੇਕਰ ਤੁਸੀਂ ਸੈਕਸ਼ਨ 80ਸੀ ਦੇ ਤਹਿਤ ਟੈਕਸ ਛੋਟ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਵਿੱਤੀ ਸਾਲ ਖਤਮ ਹੋਣ ਤੋਂ ਪਹਿਲਾਂ ਤੁਹਾਨੂੰ ਸਥਿਰ ਨਿਵੇਸ਼ ਮਾਧਿਅਮ ਵਿਚ ਨਿਵੇਸ਼ ਕਰਨਾ ਹੋਵੇਗਾ। 

ਬੀਮਾ ਕੰਪਨੀ ਦੀ ਪੈਨਸ਼ਨ ਯੋਜਨਾ(ਸੈਕਸ਼ਨ 80ਸੀਸੀਸੀ)

ਜੇਕਰ ਤੁਸੀਂ ਬੀਮਾ ਕੰਪਨੀਆਂ ਦੇ ਪੈਨਸ਼ਨ ਪਲਾਨ ਵਿਚ ਨਿਵੇਸ਼ ਕਰਦੇ ਹੋ ਤਾਂ ਤੁਸੀਂ ਇਸ ਰਕਮ ਵਿਚੋਂ 1.5 ਲੱਖ ਰੁਪਏ 'ਤੇ ਟੈਕਸ ਲਾਭ ਲੈ ਸਕਦੇ ਹੋ। ਜੇਕਰ ਤੁਸੀਂ ਮਿਆਦ ਪੂਰੀ ਹੋਣ ਤੋਂ ਪਹਿਲਾਂ ਪੈਨਸ਼ਨ ਯੋਜਨਾ ਸਰੰਡਰ ਕਰ ਦਿੰਦੇ ਹੋ ਤਾਂ ਇਸ ਤੋਂ ਮਿਲਣ ਵਾਲੀ ਰਕਮ ਨੂੰ ਉਸ ਸਾਲ ਦੀ ਆਮਦਨ ਮੰਨਿਆ ਜਾਵੇਗਾ ਅਤੇ ਤੁਹਾਨੂੰ ਇਸ ਰਾਸ਼ੀ ਦੇ ਹਿਸਾਬ ਨਾਲ ਟੈਕਸ ਦੇਣਾ ਹੋਵੇਗਾ। ਇਹ ਧਿਆਨ ਵਿਚ ਰੱਖ ਕਿ ਸੈਕਸ਼ਨ 80ਸੀ ਅਤੇ 80ਸੀਸੀਸੀ ਦੇ ਤਹਿਤ ਕੁੱਲ ਮਿਲਾ ਕੇ ਟੈਕਸ ਲਾਭ ਲੈਣ ਲਈ ਕੁੱਲ ਰਕਮ 1.5 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋ ਸਕਦੀ ਹੈ।