ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਦੂਜੀ ਵਾਰ ਲੈਣ ਦੇ ਲਈ ਹੁਣ ਆਧਾਰ ਕਾਰਡ ਜ਼ਰੂਰੀ

10/07/2018 4:05:39 PM

ਨਵੀਂ ਦਿੱਲੀ—ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਕਈ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਲਈ ਆਧਾਰ ਜ਼ਰੂਰੀ ਹੈ। ਹੁਣ ਇਸ 'ਚ ਇਕ ਨਵਾਂ ਨਾਂ ਹਾਲ ਹੀ 'ਚ ਆਯੁਸ਼ਮਾਨ ਭਾਰਤ ਯੋਜਨਾ ਦਾ ਵੀ ਜੁੜ ਗਿਆ ਹੈ। ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਯੋਗ ਯੋਜਨਾ ਦੇ ਅੰਤਰਗਤ 1 ਵਾਰ ਤੋਂ ਜ਼ਿਆਦਾ ਲਾਭ ਉਠਾਉਣ ਦੇ ਲਈ ਹੁਣ ਆਧਾਰ ਕਾਰਡ ਨੂੰ ਜ਼ਰੂਰੀ ਬਣਾ ਦਿੱਤਾ ਗਿਆ ਹੈ। ਹਾਲਾਂਕਿ ਪਹਿਲੀ ਵਾਰ ਇਸ ਯੋਜਨਾ ਦਾ ਲਾਭ ਲੈਣ 'ਤੇ ਪੂਰਬ ਦੇ ਵੱਲ ਆਧਾਰ ਕਾਰਡ ਜ਼ਰੂਰੀ ਨਹੀਂ ਹੋਵੇਗਾ। ਇਕ ਵੱਡੇ ਅਧਿਕਾਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। 


ਆਯੁਸ਼ਮਾਨ ਭਾਰਤ ਯੋਜਨਾ ਨੂੰ ਲਾਗੂ ਕਰਨ ਵਾਲੀ ਨੈਸ਼ਨਲ ਹੈਲਥ ਏਜੰਸੀ ਦੇ ਸੀ.ਈ.ਓ. ਇੰਦੁ ਭੂਸ਼ਣ ਨੇ ਦੱਸਿਆ ਕਿ ਇਸ ਯੋਜਨਾ ਦਾ ਲਾਭ ਦੂਜੀ ਵਾਰ ਜ਼ਿਆਦਾ ਉਠਾਉਣ ਦੇ ਦੌਰਾਨ ਜੇਕਰ ਕਿਸੇ ਦੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਉਸ ਨੂੰ ਇਹ ਸਬੂਤ ਦੇਣਾ ਹੋਵੇਗਾ ਕਿ ਲਾਭਾਰਥੀ ਨੇ ਆਧਾਰ ਦੇ ਲਈ ਨਾਮਜ਼ਦਗੀ ਕਰਵਾ ਲਈ ਹੈ। ਭੂਸ਼ਣ ਨੇ ਕਿਹਾ ਕਿ ਇਸ ਆਧਾਰ 'ਤੇ ਦਿੱਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਅਧਿਐਨ ਕਰ ਰਹੇ ਹਨ। ਦੂਜੀ ਵਾਰ ਆਯੁਸ਼ਮਾਨ ਭਾਰਤ ਦਾ ਲਾਭ ਲੈਣ ਲਈ ਆਧਾਰ ਨੰਬਰ ਜਾਂ ਫਿਰ ਆਧਾਰ ਦੀ ਨਾਮਜ਼ਦਗੀ ਦੇ ਸਬੂਤ ਦੇ ਤੌਰ 'ਤੇ ਕਈ ਡਾਕੂਮੈਂਟ ਦੇਣੇ ਹੋਣਗੇ। ਹਾਲਾਂਕਿ ਪਹਿਲੀ ਵਾਰ ਇਸ ਯੋਜਨਾ ਦਾ ਲਾਭ ਲੈਣ ਦੇ ਲਈ ਕੋਈ ਆਧਾਰ ਜਾਂ ਹੋਰ ਪਛਾਣ ਪੱਤਰ ਜਮ੍ਹਾ ਕਰਵਾਇਆ ਜਾ ਸਕਦਾ ਹੈ। 
ਦੱਸ ਦੇਈਏ ਕਿ ਆਯੁਸ਼ਮਾਨ ਭਾਰਤ ਨੈਸ਼ਨਲ ਹੈਲਥ ਪ੍ਰੋਟੈਕਸ਼ਨ ਮਿਸ਼ਨ ਦੇ ਨਾਂ 'ਚ ਬਦਲਾਅ ਕਰਕੇ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਯੋਗ ਯੋਜਨਾ ਨੂੰ 23 ਸਤੰਬਰ ਨੂੰ ਪੀ.ਐੱਮ ਮੋਦੀ ਝਾਰਖੰਡ 'ਚ ਲਾਂਚ ਕੀਤਾ ਸੀ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਘੱਟੋਂ-ਘੱਟ 47,000 ਲੋਕ ਇਸ ਯੋਜਨਾ ਦਾ ਲਾਭ ਉਠਾ ਚੁੱਕੇ ਹਨ। ਨੈਸ਼ਨਲ ਹੈਲਥ ਏਜੰਸੀ ਦੇ ਡਿਪਟੀ ਸੀ.ਈ.ਓ. ਦਿਨੇਸ਼ ਅਰੋੜਾ ਮੁਤਾਬਕ ਇਸ ਯੋਜਨਾ ਦੇ ਘੱਟੋਂ-ਘੱਟ 92,000 ਲੋਕਾਂ ਨੂੰ ਹੁਣ ਤੱਕ ਗੋਲਡ ਕਾਰਡ ਦਿੱਤਾ ਜਾ ਚੁੱਕਾ ਹੈ। ਇਸ ਯੋਜਨਾ ਦਾ ਉਦੇਸ਼ ਦੇਸ਼ ਦੇ 10.74 ਕਰੋੜ ਗਰੀਬ ਪਰਿਵਾਰਾਂ ਨੂੰ ਸਾਲਾਨਾ 5 ਲੱਖ ਰੁਪਏ ਤੱਕ ਦਾ ਹੈਲਥ ਬੈਨੇਫਿਟ ਦੇਣਾ ਹੈ।