ਸੇਬੀ ਨੇ ਤੇਜ਼ ਕੀਤੀ ਗੀਤਾਂਜਲੀ ਜੇਮਸ ਦੇ ਖਿਲਾਫ ਪੁਰਾਣੇ ਮਾਮਲੇ ਦੀ ਜਾਂਚ

02/23/2018 1:18:02 PM

ਨਵੀਂ ਦਿੱਲੀ—ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਗੀਤਾਂਜਲੀ ਜੇਮਸ ਅਤੇ ਉਸ ਦੇ ਪ੍ਰਮੋਟਰ ਮੇਹੁਲ ਚੌਕਸੀ ਖਿਲਾਫ ਭੁਲਾ ਦਿੱਤੀ ਗਈ ਇਕ ਜਾਂਚ ਫਿਰ ਤੋਂ ਤੇਜ਼ ਕਰ ਦਿੱਤੀ ਗਈ ਹੈ। ਪਿਛਲੇ ਸਾਲ ਮਾਰਚ 'ਚ ਸੇਬੀ ਨੇ ਗੀਤਾਂਜਲੀ ਜੇਮਸ ਦੇ ਖਿਲਾਫ ਜਾਂਚ ਦਾ ਆਦੇਸ਼ ਦਿੱਤਾ ਸੀ। ਸ਼ੁਰੂਆਤੀ ਤਫਤੀਸ਼ ਤੋਂ ਬਾਅਦ ਚੌਕਸੀ ਅਤੇ 22 ਸੰਸਥਾ ਨੂੰ ਕਾਰਨ ਦੱਸੋਂ ਨੋਟਿਸ ਜਾਰੀ ਕੀਤੇ ਗਏ ਸਨ। ਸੇਬੀ ਨੇ ਆਪਣੀ ਇਨਵੈਸਟੀਗੇਸ਼ਨ ਟੀਮ ਤੋਂ ਆਦੇਸ਼ ਦੀ ਤਾਰੀਕ ਦੇ 6 ਮਹੀਨੇ ਦੇ ਅੰਦਰ ਜਾਂਚ ਪੂਰੀ ਕਰਨ ਨੂੰ ਕਿਹਾ ਸੀ ਪਰ ਅਜਿਹਾ ਨਹੀਂ ਹੋਇਆ। 
ਪੀ.ਐੱਨ.ਬੀ ਫਰਾਡ ਤੋਂ ਚੌਕਸੀ ਫਿਰ ਤੋਂ ਚਰਚਾ 'ਚ ਹੈ। ਇਸ ਦੌਰਾਨ ਸੇਬੀ ਨੇ ਇਸ ਮਾਮਲੇ ਦੀ ਜਾਂਚ ਫਿਰ ਤੋਂ ਤੇਜ਼ ਕਰ ਦਿੱਤੀ ਹੈ। ਸੇਬੀ ਨੂੰ ਇਕ ਅਲਰਟ ਮਿਲਿਆ ਸੀ, ਜਿਸ ਤੋਂ ਬਾਅਦ ਉਸ ਨੇ ਗੀਤਾਂਜਲੀ ਜੇਮਸ ਦੀ ਜਾਂਚ ਸ਼ੁਰੂ ਕੀਤੀ ਸੀ। ਰੇਗੂਲੇਟਰ ਨੇ ਪਾਇਆ ਕਿ ਚੌਕਸੀ ਗਰੁੱਪ ਦੀਆਂ ਕੰਪਨੀਆਂ ਗੀਤਾਂਜਲੀ ਜੇਮਸ ਦੇ ਸ਼ੇਅਰਾਂ 'ਚ ਕਾਫੀ ਟ੍ਰੇਂਡਿੰਗ ਕਰਦੀ ਹੈ ਅਤੇ ਇਸ ਕਾਰਨ ਨਾਲ 18 ਜੁਲਾਈ 2011 ਤੋਂ 25 ਜਨਵਰੀ 2012 ਦੇ ਵਿਚਕਾਰ ਇਸ 'ਚ ਟ੍ਰੈਂਡਿੰਗ ਵਾਲਊਮ ਕਾਫੀ ਵਧ ਗਿਆ ਸੀ।