ਸੇਬੀ ਨੇ ਮੋਤੀਲਾਲ ਓਸਵਾਲ ''ਤੇ 17 ਲੱਖ ਰੁਪਏ ਦਾ ਲਗਾਇਆ ਜ਼ੁਰਮਾਨਾ

02/29/2020 10:55:12 AM

ਨਵੀਂ ਦਿੱਲੀ—ਬਾਜ਼ਾਰ ਰੈਗੂੂਲੇਟਰ ਸੇਬੀ ਨੇ ਸ਼ੁੱਕਰਵਾਰ ਨੂੰ ਮੋਤੀਲਾਲ ਓਸਵਾਲ ਫਾਈਨਾਂਸ਼ੀਅਲ ਸਰਵਿਸੇਜ਼ ਲਿਮਟਿਡ 'ਤੇ 17 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ | ਬ੍ਰੋਕਰੇਜ਼ ਕੰਪਨੀ 'ਤੇ ਇਹ ਜ਼ੁਰਮਾਨਾ ਗਾਹਕਾਂ ਦੇ ਪੈਸੇ ਦੀ ਗਲਤ ਵਰਤੋਂ ਨੂੰ ਲੈ ਕੇ ਲਗਾਇਆ ਗਿਆ ਹੈ | ਉਹ ਗਾਹਕਾਂ ਦੇ ਫੰਡ ਅਤੇ ਪ੍ਰਤੀਭੂਤੀਆਂ ਨੂੰ ਵੱਖ ਰੱਖਣ ਨੂੰ ਲੈ ਕੇ ਨਿਯਮਾਂ ਦਾ ਪਾਲਨ ਕਰਨ 'ਚ ਅਸਫਲ ਰਹੀ | ਭਾਰਤੀ ਪ੍ਰਤੀਭੂਤੀ ਅਤੇ ਰੈਗੂਲੇਟਰ ਬੋਰਡ (ਸੇਬੀ) ਨੇ ਅਪ੍ਰੈਲ 2012 ਤੋਂ ਮਾਰਚ ਤੋਂ 2014 ਦੇ ਵਿਚਕਾਰ ਜਾਂਚ ਕੀਤੀ ਸੀ | ਜਾਂਚ 'ਚ ਪਾਇਆ ਗਿਆ ਕਿ ਕੰਪਨੀ ਗਾਹਕਾਂ ਦੇ ਪੈਸੇ ਦੀ ਗਲਤ ਵਰਤੋਂ 'ਚ ਸ਼ਾਮਲ ਹੈ | ਰੈਗੂਲੇਟਰ ਨੇ ਇਕ ਆਦੇਸ਼ 'ਚ ਕਿਹਾ ਕਿ ਬੀਸ ਨਮੂਨਾ ਦਿਵਸ 'ਚੋਂ 11 'ਚ ਗਾਹਕਾਂ ਦੇ ਪੈਸੇ ਦੀ ਗਲਤ ਵਰਤੋਂ ਦੇ ਮਾਮਲੇ ਪਾਏ ਗਏ | ਇਹ ਜਾਂਚ ਦਲ ਵਲੋਂ ਚੁਣੇ ਗਏ ਨਮੂਨਾ ਦਿਵਸਾਂ ਦਾ 55 ਫੀਸਦੀ ਹੈ | ਇਸ ਦੌਰਾਨ ਮੋਤੀਲਾਲ ਓਸਵਾਲ ਨੇ ਕਿਹਾ ਕਿ ਉਹ ਆਦੇਸ਼ ਨੂੰ ਦੇਖ ਰਹੀ ਹੈ ਅਤੇ ਉਪਯੁਕਤ ਕਦਮ ਉਠਾਏਗੀ | ਸੇਬੀ ਮੁਤਾਬਕ ਜਾਂਚ 'ਚ 5.01 ਕਰੋੜ ਰੁਪਏ ਤੋਂ ਲੈ ਕੇ 102.06 ਕਰੋੜ ਰੁਪਏ ਦੀ ਵਰਤੋਂ ਦੀ ਗੱਲ ਸਾਹਮਣੇ ਆਈ | ਆਦੇਸ਼ ਮੁਤਾਬਕ ਮੋਤੀਲਾਲ ਓਸਵਾਲ ਗਾਹਕਾਂ ਦਾ ਪੈਸਾ ਵੱਖ ਰੱਖਣ 'ਚ ਅਸਫਲ ਰਹੀ ਅਤੇ ਉਸ ਦੀ ਗਲਤ ਵਰਤੋਂ ਕੀਤੀ ਗਈ | ਇਹ ਸੇਬੀ ਦੇ ਪਰਿਪੱਤਰ ਦਾ ਉਲੰਘਣ ਹੈ | ਸੇਬੀ ਦੇ 1993 ਦੇ ਪਰਿਪੱਤਰ ਮੁਤਾਬਕ ਸ਼ੇਅਰ ਬ੍ਰੋਕਰ ਗਾਹਕਾਂ ਦਾ ਅਤੇ ਆਪਣੇ ਪੈਸਾ ਵੱਖਰੇ ਖਾਤਿਆਂ 'ਚ ਰੱਖਣਗੇ | ਅਜਿਹੇ ਕਿਸੇ ਵੀ ਸੌਦੇ ਦਾ ਭੁਗਤਾਨ ਗਾਹਕਾਂ ਦੇ ਖਾਤਿਆਂ ਤੋਂ ਨਹੀਂ ਕੀਤਾ ਜਾਣਾ ਚਾਹੀਦਾ ਜਿਸ 'ਚ ਮੈਂਬਰ ਬ੍ਰੋਕਰ ਖੁਦ ਸੌਦਾ ਕਰ ਰਿਹਾ ਹੈ |  

Aarti dhillon

This news is Content Editor Aarti dhillon