ਸੇਬੀ ਨੇ ਨੈਕੇਡ ਸ਼ਾਰਟ ਸੇਲਿੰਗ ’ਤੇ ਲਾਈ ਪਾਬੰਦੀ, ਸੰਸਥਾਗਤ ਨਿਵੇਸ਼ਕਾਂ ਨੂੰ ਡੇਅ ਟ੍ਰੇਡਿੰਗ ਦੀ ਇਜਾਜ਼ਤ ਨਹੀਂ

01/06/2024 10:31:44 AM

ਨਵੀਂ ਦਿੱਲੀ (ਇੰਟ.)– ਭਾਰਤੀ ਸ਼ੇਅਰ ਬਾਜ਼ਾਰ ਦੇ ਰੈਗੂਲੇਟਰ ਸੇਬੀ ਨੇ ਸ਼ੇਅਰ ਬਾਜ਼ਾਰ ਵਿਚ ਨੈਕੇਡ ਸ਼ਾਰਟ ਸੇਲਿੰਗ ’ਤੇ ਪਾਬੰਦੀ (ਬੈਨ) ਲਾਉਣ ਦਾ ਫ਼ੈਸਲਾ ਕੀਤਾ ਹੈ। ਸੇਬੀ ਨੇ ਕਿਹਾ ਹੈ ਕਿ ਬਾਜ਼ਾਰ ਵਿਚ ਹਰ ਕੈਟਾਗਰੀ ਦੇ ਨਿਵੇਸ਼ਕਾਂ ਨੂੰ ਸ਼ਾਰਟ-ਸੇਲਿੰਗ ਦੀ ਇਜਾਜ਼ਤ ਹੋਵੇਗੀ ਪਰ ਨੈਕੇਡ ਸ਼ਾਰਟ-ਸੇਲਿੰਗ ਨਿਵੇਸ਼ਕ ਨਹੀਂ ਕਰ ਸਕਣਗੇ। ਵਾਅਦਾ ਕਾਰੋਬਾਰ ਯਾਨੀ ਫਿਊਚਰ ਆਪਸ਼ਨ ਵਿਚ ਜਿੰਨੇ ਵੀ ਸਟਾਕਸ ਟ੍ਰੇਡਿੰਗ ਲਈ ਮੁਹੱਈਆ ਹਨ, ਉਸ ਵਿਚ ਸ਼ਾਰਟ ਸੇਲਿੰਗ ਦੀ ਇਜਾਜ਼ਤ ਹੋਵੇਗੀ।

ਇਹ ਵੀ ਪੜ੍ਹੋ - Petrol-Diesel Price: ਕੀ ਤੁਹਾਡੇ ਸ਼ਹਿਰ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ!  ਜਾਣੋ ਅੱਜ ਦਾ ਰੇਟ

ਇਸ ਦੇ ਨਾਲ ਹੀ ਸੇਬੀ ਨੇ ਸ਼ਾਰਟ ਸੇਲਿੰਗ ਨੂੰ ਲੈ ਕੇ ਜਾਰੀ ਕੀਤੇ ਫਰੇਮਵਰਕ ’ਚ ਕਿਹਾ ਕਿ ਭਾਰਤੀ ਸਕਿਓਰਿਟੀਜ਼ ਮਾਰਕੀਟ ਵਿਚ ਨੈਕੇਡ ਸ਼ਾਰਟ ਸੇਲਿੰਗ ਦੀ ਇਜਾਜ਼ਤ ਨਹੀਂ ਹੋਵੇਗੀ। ਸਾਰੇ ਨਿਵੇਸ਼ਕਾਂ ਨੂੰ ਸੈਟਲਮੈਂਟ ਦੌਰਾਨ ਹਰ ਸਮੇਂ ਪ੍ਰਤੀਭੂਤੀਆਂ ਦੀ ਡਿਲੀਵਰੀ ਦੀ ਜ਼ਿੰਮੇਵਾਰੀ ਨੂੰ ਪੂਰਾ ਕਰਨਾ ਹੋਵੇਗਾ। ਵਾਅਦਾ ਕਾਰੋਬਾਰ ’ਚ ਮੁਹੱਈਆ ਸਟਾਕਸ ਦੀ ਵੀ ਸ਼ਾਰਟ-ਸੇਲਿੰਗ ਦੀ ਇਜਾਜ਼ਤ ਹੋਵੇਗੀ। ਹਾਲਾਂਕਿ ਸਮੇਂ-ਸਮੇਂ ’ਤੇ ਸੇਬੀ ਇਸ ਦੀ ਸਮੀਖਿਆ ਕਰਦਾ ਰਹੇਗਾ। 

ਇਹ ਵੀ ਪੜ੍ਹੋ - UPI ਦਾ ਇਸਤੇਮਾਲ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਨਿਯਮਾਂ 'ਚ ਕੀਤਾ ਗਿਆ ਇਹ ਬਦਲਾਅ

ਸੇਬੀ ਮੁਤਾਬਕ ਨਵੇਂ ਨਿਯਮਾਂ ਦੇ ਤਹਿਤ ਸੰਸਥਾਗਤ ਨਿਵੇਸ਼ਕਾਂ ਨੂੰ ਆਰਡਰ ਦੀ ਪਲੇਸਮੈਂਟ ਦੇ ਦੌਰਾਨ ਹੀ ਇਹ ਦੱਸਣਾ ਹੋਵੇਗਾ ਕਿ ਇਹ ਟ੍ਰਾਂਜੈਕਸ਼ਨ ਸ਼ਾਰਟ-ਸੇਲ ਹੈ ਜਾਂ ਨਹੀਂ। ਹਾਲਾਂਕਿ ਰਿਟੇਲ ਨਿਵੇਸ਼ਕ ਦਿਨ ਦੇ ਟ੍ਰੇਡਿੰਗ ਦੇ ਖ਼ਤਮ ਹੋਣ ਤੋਂ ਬਾਅਦ ਟ੍ਰਾਂਜੈਕਸ਼ਨ ਵਾਲੇ ਦਿਨ ਹੀ ਖੁਲਾਸਾ ਕਰਨਾ ਹੋਵੇਗਾ। ਸੇਬੀ ਨੇ ਇਹ ਵੀ ਹੁਕਮ ਦਿੱਤਾ ਕਿ ਸੰਸਥਾਗਤ ਨਿਵੇਸ਼ਕ ਹੁਣ ਵੀ ਟ੍ਰੇਡਿੰਗ ਨਹੀਂ ਕਰ ਸਕਣਗੇ। ਨੈਕੇਡ ਸ਼ਾਰਟ ਸੇਲਿੰਗ ਵਿਚ ਸ਼ੇਅਰ ਨੂੰ ਖਰੀਦੇ ਬਿਨਾਂ ਜਾਂ ਮੁੜ ਇਹ ਕਨਫਰਮ ਕੀਤੇ ਬਿਨਾਂ ਕਿ ਸ਼ੇਅਰ ਨੂੰ ਭਵਿੱਖ ਵਿਚ ਖਰੀਦਿਆ ਜਾਏਗਾ, ਸ਼ੇਅਰਾਂ ਦੀ ਸ਼ਾਰਟ ਸੇਲਿੰਗ ਕੀਤੀ ਜਾਂਦੀ ਹੈ। 

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਭਾਰਤ ਵਿਚ ਜਨਵਰੀ 2023 ਵਿਚ ਸ਼ਾਰਟ ਸੇਲਿੰਗ ਚਰਚਾ ਵਿਚ ਆਈ ਸੀ। ਸ਼ਾਰਟ ਸੇਲਰ ਹਿੰਡਨਬਰਗ ਨੇ ਅਡਾਨੀ ਸਮੂਹ ’ਤੇ ਸ਼ੇਅਰਾਂ ਦੇ ਭਾਅ ਨੂੰ ਅਨੈਕਿਤ ਤਰੀਕੇ ਨਾਲ ਵਧਾਉਣ ਦਾ ਦੋਸ਼ ਲਾਉਂਦੇ ਹੋਏ ਰਿਪੋਰਟ ਜਾਰੀ ਕੀਤੀ। ਹਿੰਡਨਬਰਗ ਨੇ ਅਡਾਨੀ ਸਮੂਹ ਦੇ ਸਟਾਕ ਵਿਚ ਸ਼ਾਰਟ ਸੇਲਿੰਗ ਕੀਤੀ, ਜਿਸ ਤੋਂ ਬਾਅਦ ਸ਼ੇਅਰ ਬਾਜ਼ਾਰ ਵਿਚ ਸੂਚੀਬੱਧ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸਟਾਕਸ ਵਿਚ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲੀ ਸੀ।

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਕਰਨ 'ਤੇ ਹਰਦੀਪ ਪੁਰੀ ਦਾ ਵੱਡਾ ਬਿਆਨ, ਕਿਹਾ-ਇਸ ਸਮੇਂ ਹੋਣਗੇ ਸਸਤੇ

ਕੀ ਹੁੰਦੀ ਹੈ ਸ਼ਾਰਟ ਸੇਲਿੰਗ?
ਸ਼ਾਰਟ ਸੇਲਿੰਗ ਸ਼ੇਅਰ ਬਾਜ਼ਾਰ ਵਿਚ ਟ੍ਰੇਡਿੰਗ ਕਰਨ ਦਾ ਤਰੀਕਾ ਹੈ। ਸ਼ਾਰਟ ਸੇਲਿੰਗ ਦੇ ਤਹਿਤ ਕੋਈ ਵੀ ਨਿਵੇਸ਼ਕ ਉੱਚੇ ਭਾਅ ’ਤੇ ਸ਼ੇਅਰ ਨੂੰ ਵੇਚਦਾ ਹੈ ਅਤੇ ਸ਼ੇਅਰ ਦੇ ਭਾਅ ਦੇ ਹੇਠਾਂ ਡਿੱਗਣ ’ਤੇ ਉਸ ਨੂੰ ਵਾਪਸ ਖਰੀਦ ਲੈਂਦਾ ਹੈ, ਜਿਸ ਉੱਚੇ ਭਾਅ ’ਤੇ ਸ਼ੇਅਰ ਵੇਚਿਆ ਗਿਆ ਅਤੇ ਜਿਸ ਹੇਠਾਂ ਦੇ ਭਾਅ ’ਤੇ ਸ਼ੇਅਰ ਖਰੀਦਿਆ ਗਿਆ, ਦੋਹਾਂ ਦੇ ਦਰਮਿਆਨ ਦਾ ਜੋ ਫ਼ਰਕ ਹੈ, ਉਹ ਨਿਵੇਸ਼ਕ ਦਾ ਮੁਨਾਫਾ ਹੈ। ਨਿਵੇਸ਼ਕ ਸਿਰਫ਼ ਸ਼ੇਅਰ ਖਰੀਦ ਕੇ ਹੀ ਬਾਜ਼ਾਰ ਵਿਚ ਮੁਨਾਫਾ ਨਹੀਂ ਬਣਾਉਂਦੇ ਹਨ ਸਗੋਂ ਸ਼ੇਅਰਾਂ ਨੂੰ ਖਰੀਦੇ ਬਿਨਾਂ ਉਸ ਨੂੰ ਵੇਚ ਕੇ ਵੀ ਮੁਨਾਫਾ ਬਣਾ ਸਕਦੇ ਹਨ ਅਤੇ ਇਸ ਨੂੰ ਸ਼ਾਰਟ ਸੇਲਿੰਗ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur