ਸੇਬੀ ਦੇ ਨਵੇਂ ਨਿਯਮਾਂ ਤੋਂ ਪ੍ਰਭਾਵਿਤ ਹੋ ਰਹੈ ਕਾਰੋਬਾਰ, ਫੰਡ ਮੈਨੇਜਰ ਕਰ ਰਹੇ ਵਿਰੋਧ

10/18/2017 6:28:54 PM

ਨਵੀਂ ਦਿੱਲੀ—ਮਿਊਚਲ ਫੰਡ ਯੋਜਨਾਵਾਂ ਨੂੰ ਵਰਗੀਕਰਣ ਅਤੇ ਉਸ ਨੂੰ ਤਰਕਸੰਗਤ ਬਣਾਉਣ ਦੇ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਦੇ ਨਵੇਂ ਨਿਯਮਾਂ ਦਾ ਫੰਡ ਮੈਨੇਜਰ ਵਿਰੋਧ ਕਰ ਰਹੇ ਹਨ। ਮਿਊਚਲ ਫੰਡ ਉਦਯੋਗ ਲਗਭਗ 21 ਲੱਖ ਕਰੋੜ ਰੁਪਏ ਦੀ ਪਰਿਸੰਪਤੀ ਦਾ ਪ੍ਰਬੰਧਨ ਕਰ ਰਿਹਾ ਹੈ। ਇਸ ਮਹੀਨੇ ਦੇ ਸ਼ੁਰੂ 'ਚ ਬਾਜ਼ਾਰ ਐਕਸਚੇਂਜ ਨੇ ਵੱਖ-ਵੱਖ ਯੋਜਨਾਵਾਂ ਦੇ ਵਰਗੀਕਰਣ ਲਈ ਫੰਡ ਕੰਪਨੀਆਂ ਨੂੰ ਪੇਸ਼ਕਸ਼ ਕੀਤੀ ਹੈ। ਇਹ ਦੋ ਸ਼੍ਰੇਣੀਆਂ ਇਕਵਿਟੀ ਅਤੇ ਡੇਟ ਦੀ ਹੋਵੇਗੀ। 
ਵੱਡੇ ਫੰਡਾਂ 'ਤੇ ਪੈ ਰਿਹਾ ਹੈ ਅਸਰ
ਸੇਬੀ ਨੇ ਇਕਵਿਟੀ 'ਚ 10 ਸ਼੍ਰੇਣੀਆਂ ਰੱਖੀਆਂ ਹਨ। ਇਸ 'ਚ ਲਾਰਜ ਕੈਪ, ਮਿਡਕੈਪ, ਸਮਾਲਕੈਪ ਆਦਿ ਯੋਜਨਾਵਾਂ ਰੱਖੀਆਂ ਹਨ। ਸੇਬੀ ਨੇ ਇਸ ਕਦਮ ਨਾਲ ਵੀ ਫੰਡ ਪ੍ਰਭਵਿਤ ਹੋਇਆ ਹੈ ਪਰ ਜ਼ਿਆਦਾ ਅਸਰ ਵੱਡੇ ਫੰਡਾਂ 'ਤੇ ਪਿਆ ਹੈ। ਉਨ੍ਹਾਂ ਨੂੰ ਆਪਣੀਆਂ ਯੋਜਵਾਨਾਂ ਦੀ ਗਿਣਤੀ ਬਹੁਤ ਘਟਾਉਣੀ ਪਵੇਗੀ। ਪਰ ਫੰਡ ਪ੍ਰਬੰਧਨ ਜਿਸ ਗੱਲ ਤੋਂ ਪ੍ਰੇਸ਼ਾਨ ਹੈ, ਉਹ ਹੈ ਲਾਰਜ,ਮਿਡ ਅਤੇ ਸਮਾਲ ਕੈਪ ਕੰਪਨੀਆਂ ਦੀ ਸੇਬੀ ਦੀ ਪਰਿਭਾਸ਼ਾ। ਐਕਸਚੇਂਜ ਨੇ ਕਿਹਾ ਕਿ ਬਾਜ਼ਾਰ ਪੂੰਜੀਕਰਣ ਦੇ ਪੈਮਾਨੇ 'ਤੇ 100 ਸਭ ਤੋਂ ਪ੍ਰਮੁੱਖ ਕੰਪਨੀਆਂ ਲਾਰਜ ਕੈਪ ਮੰਨੀ ਜਾਵੇਗੀ, ਉੱਥੇ ਹੀ ਪੂੰਜੀ ਦੇ ਕ੍ਰਮ 'ਚ 101 ਤੋਂ 250 ਤਕ ਵਾਲੀ ਕੰਪਨੀਆਂ ਮਿਡ ਕੈਪ 'ਚ ਮੰਨੀ ਜਾਵੇਗੀ ਅਤੇ ਪਾਇਦਾਨ 'ਚ ਇਸ ਤੋਂ ਥੱਲੇ ਦੀਆਂ ਸਾਰੀਆਂ ਕੰਪਨੀਆਂ ਸਮਾਲਕੈਪ ਸ਼੍ਰੇਣੀ 'ਚ ਹੋਣਗੀਆਂ।