SBI ਆਪਣੇ ਬ੍ਰਿਟਿਸ਼ ਕਾਰੋਬਾਰ ਦਾ ਕਰੇਗਾ ਮੁੜਗਠਨ

02/26/2018 4:34:06 AM

ਲੰਡਨ-ਦੇਸ਼ ਦਾ ਜਨਤਕ ਖੇਤਰ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਅਪ੍ਰੈਲ ਤੋਂ ਆਪਣੇ ਬ੍ਰਿਟਿਸ਼ ਕਾਰੋਬਾਰ ਦਾ ਰਸਮੀ ਮੁੜਗਠਨ ਕਰੇਗਾ। ਐੱਸ. ਬੀ. ਆਈ. 1 ਅਪ੍ਰੈਲ ਤੋਂ ਆਪਣੇ ਬ੍ਰਿਟਿਸ਼ ਸੰਚਾਲਨ ਨੂੰ ਆਪਣੀ ਸਹਾਇਕ ਇਕਾਈ ਸਟੇਟ ਬੈਂਕ ਆਫ ਇੰਡੀਆ ਯੂ. ਕੇ. ਲਿਮਟਿਡ 'ਚ ਬਦਲ ਦੇਵੇਗਾ। ਇਹ ਬੈਂਕ ਆਫ ਇੰਗਲੈਂਡ ਦੀਆਂ ਵਿਵਸਥਾਵਾਂ ਦੇ ਅਨੁਪਾਲਨ ਤਹਿਤ ਕੀਤਾ ਜਾ ਰਿਹਾ ਹੈ।   ਇਸ ਕਦਮ ਨਾਲ ਬ੍ਰਿਟੇਨ 'ਚ ਐੱਸ. ਬੀ. ਆਈ. ਦੀਆਂ ਸਾਰੀਆਂ ਛੋਟੀਆਂ ਬਰਾਂਚਾਂ ਬ੍ਰਿਟੇਨ 'ਚ ਗਠਿਤ ਇਕ ਨਵੇਂ ਬੈਂਕ ਦੇ ਤਹਿਤ ਆ ਜਾਣਗੀਆਂ। ਪਹਿਲਾਂ ਇਨ੍ਹਾਂ ਨੂੰ ਭਾਰਤੀ ਅਦਾਰੇ ਦੀਆਂ ਵਿਦੇਸ਼ੀ ਬਰਾਂਚਾਂ ਦਾ ਦਰਜਾ ਪ੍ਰਾਪਤ ਸੀ। ਐੱਸ. ਬੀ. ਆਈ. ਦੇ ਖੇਤਰੀ ਪ੍ਰਮੁੱਖ (ਯੂ. ਕੇ.) ਸੰਜੀਵ ਚੱਢਾ ਨੇ ਕਿਹਾ, ''ਇਸ ਨਾਲ ਕੋਈ ਵਿਸ਼ੇਸ਼ ਬਦਲਾਅ ਨਹੀਂ ਆਵੇਗਾ, ਬਸ ਨਾਂ ਬਦਲ ਕੇ ਸਟੇਟ ਬੈਂਕ ਆਫ ਇੰਡੀਆ ਯੂ. ਕੇ. ਲਿਮਟਿਡ ਹੋ ਜਾਵੇਗਾ।