SBI ਨੇ ਗਾਹਕਾਂ ਨੂੰ ਫਿਰ ਕੀਤਾ ਸਾਵਧਾਨ! ਭੁੱਲ ਕੇ ਵੀ ਕਿਸੇ ਨਾਲ ਸ਼ੇਅਰ ਨਾ ਕਰੋ ਇਹ ਚੀਜ਼ਾਂ

11/10/2019 3:13:09 PM


ਬਿਜ਼ਨੈੱਸ ਡੈਸਕ—ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ) ਨੇ ਇਕ ਵਾਰ ਫਿਰ ਆਪਣੇ 42 ਕਰੋੜ ਤੋਂ ਜ਼ਿਆਦਾ ਗਾਹਕਾਂ ਨੂੰ ਅਲਰਟ ਕੀਤਾ ਹੈ। ਐੱਸ.ਬੀ.ਆਈ. ਨੇ ਗਾਹਕਾਂ ਨੂੰ ਅਲਰਟ ਕਰਦੇ ਹੋਏ ਕਿਹਾ ਕਿ ਉਹ ਆਪਣੇ ਕਾਰਡ ਦੀ ਜਾਣਕਾਰੀ ਖੁਦ ਤੱਕ ਦੀ ਸੀਮਿਤ ਰੱਖਣ, ਇਸ ਨੂੰ ਕਿਸੇ ਦੂਜੇ ਦੇ ਨਾਲ ਸ਼ੇਅਰ ਨਾ ਕਰੋ। ਕਿਉਂਕਿ ਦੇਸ਼ ਦਾ ਕੇਂਦਰੀ ਬੈਂਕ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਕਹਿੰਦਾ ਹੈ ਕਿ ਤੁਸੀਂ ਆਪਣੇ ਸਾਰੇ ਬੈਂਕ ਡਿਟੇਲਸ ਦੇ ਇਕਮਾਤਰ ਗਾਰਡੀਅਨ ਹੋ। 
SBI ਨੇ ਟਵੀਟ 'ਚ ਲਿਖਿਆ 
ਐੱਸ.ਬੀ.ਆਈ. ਨੇ ਆਪਣੇ ਟਵੀਟ 'ਚ ਲਿਖਿਆ ਕਿ ਤੁਹਾਨੂੰ ਆਪਣੇ ਬੈਂਕ ਡਿਟੇਲਸ ਜਿਵੇਂ, ਪਾਸਵਰਡ, ਪਿਨ, ਓ.ਟੀ.ਪੀ., ਸੀ.ਵੀ.ਵੀ, ਯੂ.ਪੀ.ਆਈ-ਪਿਨ ਆਦਿ ਦੀ ਜਾਣਕਾਰੀ ਸਿਰਫ ਖੁਦ ਨੂੰ ਹੋਣੀ ਚਾਹੀਦੀ ਹੈ, ਕਿਸੇ ਦੂਜੇ ਨੂੰ ਨਹੀਂ। ਐੱਸ.ਬੀ.ਆਈ. ਨੇ ਦੱਸਿਆ ਕਿ  ਜਾਣਕਾਰੀ ਬਣੀਏ, ਸਾਵਧਾਨ ਰਹੀਏ!


ਬੈਂਕ ਨੂੰ ਤੁਰੰਤ ਦਿਓ ਸੂਚਨਾ
ਐੱਸ.ਬੀ.ਆਈ. ਨੇ ਆਪਣੇ ਦੂਜੇ ਟਵੀਟ 'ਚ ਗਾਹਕਾਂ ਨੂੰ ਦੱਸਿਆ ਕਿ ਜੇਕਰ ਤੁਹਾਡੇ ਬੈਂਕ ਖਾਤੇ 'ਚ ਧੋਥਾਧੜੀ ਹੁੰਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਆਪਣੇ ਬੈਂਕ ਨੂੰ ਦਿਓ। RBIKehtaHai ਕਿ ਤੁਹਾਡੇ ਵਲੋਂ ਛੇਤੀ ਸੂਚਨਾ ਮਿਲਣ 'ਤੇ ਅਸੀਂ ਤੁਹਾਡੇ ਵਲੋਂ ਇਸ 'ਤੇ ਤੁਰੰਤ ਕਾਰਵਾਈ ਕਰੀਏ। 


ਇਹ SMS ਖਾਲੀ ਕਰ ਸਕਦਾ ਹੈ ਤੁਹਾਡਾ ਬੈਂਕ ਅਕਾਊਂਟ
ਵਰਣਨਯੋਗ ਹੈ ਕਿ ਹਾਲ ਹੀ 'ਚ ਐੱਸ.ਬੀ.ਆਈ. ਨੇ ਆਪਣੇ ਗਾਹਕਾਂ ਨੂੰ ਇਨਕਮ ਟੈਕਸ ਰਿਫੰਡ ਦੇ ਨਾਮ 'ਤੇ ਹੋ ਰਹੀ ਧੋਖਾਧੜੀ ਨੂੰ ਲੈ ਕੇ ਸਾਵਧਾਨ ਕੀਤਾ ਸੀ। ਟੈਕਸ ਰਿਫੰਡ ਦੇ ਨਾਂ 'ਤੇ ਇਸ ਤਰ੍ਹਾਂ ਦੀ ਧੋਖਾਧੜੀ ਤੋਂ ਬਚਣ ਲਈ ਐੱਸ.ਬੀ.ਆਈ. ਨੇ ਗਾਹਕਾਂ ਨੂੰ ਕਿਹਾ ਕਿ ਉਹ ਅਜਿਹੇ ਕਿਸੇ ਮੈਸੇਜ 'ਚ ਦਿੱਤੇ ਗਏ ਲਿੰਕ 'ਤੇ ਕਲਿੱਕ ਨਾ ਕਰਨ, ਜਿਥੇ ਉਨ੍ਹਾਂ ਦੇ ਟੈਕਸ ਰਿਫੰਡ ਦੇ ਬਾਰੇ 'ਚ ਰਿਕਵੈਸਟ ਪਾਉਣ ਦੀ ਗੱਲ ਕਹੀ ਗਈ ਹੋਵੇ। ਦਰਅਸਲ ਕਈ ਲੋਕਾਂ ਨੂੰ ਅਜਿਹੇ ਮੈਸੇਜ ਆ ਰਹੇ ਹਨ, ਜਿਸ 'ਚ ਕਿਹਾ ਗਿਆ ਹੈ ਕਿ ਦਿੱਤੇ ਗਏ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਆਪਣੇ ਇਨਕਮ ਟੈਕਸ ਰਿਫੰਡ ਦੇ ਬਾਰੇ 'ਚ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

Aarti dhillon

This news is Content Editor Aarti dhillon