SBI ਕਰਜ਼ਾ ਡਿਫਾਲਟਰਾਂ ਦੀ 6,169 ਕਰੋੜ ਰੁਪਏ ਦੀ ਜਾਇਦਾਦ ਕਰੇਗਾ ਨੀਲਾਮ

03/20/2019 9:30:11 PM

ਨਵੀਂ ਦਿੱਲੀ-ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਇਸ ਮਹੀਨੇ ਕਰਜ਼ਾ ਡਿਫਾਲਟਰਾਂ ਦੀਆਂ 6,169 ਕਰੋੜ ਰੁਪਏ ਦੀਆਂ ਜਾਇਦਾਦਾਂ ਨੀਲਾਮ ਕਰੇਗਾ। ਇਹ ਡਿਫਾਲਟਰਾਂ ਦੀ ਜਾਇਦਾਦਾਂ ਦੀ ਅੰਦਾਜ਼ਨ ਵੈਲਿਊ ਹੈ। ਅਸਲ ਰਕਮ ਰਿਜ਼ਰਵ ਪ੍ਰਾਈਸ ਅਤੇ ਬੋਲੀਆਂ ਮਿਲਣ ਦੇ ਆਧਾਰ 'ਤੇ ਤੈਅ ਹੋਵੇਗੀ। ਐੱਸ. ਬੀ. ਆਈ. 22 ਤੋਂ 30 ਮਾਰਚ ਤੱਕ ਜਾਇਦਾਦਾਂ ਨੀਲਾਮ ਕਰੇਗਾ, ਜਿਨ੍ਹਾਂ ਜਾਇਦਾਦਾਂ ਦੀ ਨੀਲਾਮੀ ਕੀਤੀ ਜਾਵੇਗੀ ਬੈਂਕ ਨੇ ਉਨ੍ਹਾਂ ਦੀ ਲਿਸਟ ਵੀ ਜਾਰੀ ਕੀਤੀ ਹੈ। ਏਸੈੱਟਸ ਰੀਕੰਸਟਰੱਕਸ਼ਨ ਕੰਪਨੀਆਂ, ਬੈਂਕ ਅਤੇ ਨਾਨ-ਬੈਂਕਿੰਗ ਫਾਈਨਾਂਸ਼ੀਅਲ ਕੰਪਨੀਆਂ ਨੀਲਾਮੀ ਪ੍ਰਕਿਰਿਆ 'ਚ ਬੋਲੀ ਲਾਉਣਗੀਆਂ।

ਇਨ੍ਹਾਂ ਕੰਪਨੀਆਂ ਦੀਆਂ ਹੋਣਗੀਆਂ ਜਾਇਦਾਦਾਂ ਨੀਲਾਮ
22 ਮਾਰਚ ਨੂੰ ਜੈਨ ਇਨਫ੍ਰਾਪ੍ਰਾਜੈਕਟਸ ਲਿਮਟਿਡ, ਕਾਮਚੀ ਇੰਡਸਟਰੀਜ਼ ਅਤੇ ਪੇਰੈਂਟੇਰਲ ਡਰੱਗਸ ਕੰਪਨੀ ਦੀਆਂ ਜਾਇਦਾਦਾਂ ਨੀਲਾਮ ਹੋਣਗੀਆਂ। ਇਨ੍ਹਾਂ ਦੀ ਵੈਲਿਊ 1,300 ਕਰੋੜ ਰੁਪਏ ਮਿਥੀ ਗਈ ਹੈ। 26 ਮਾਰਚ ਨੂੰ 3,645 ਕਰੋੜ ਰੁਪਏ ਦੇ ਏਸੈੱਟਸ ਨੀਲਾਮ ਕੀਤੇ ਜਾਣਗੇ। ਇਨ੍ਹਾਂ 'ਚ ਇੰਡੀਆ ਸਟੀਲ ਕਾਰਪੋਰੇਸ਼ਨ ਦੀ 929 ਕਰੋੜ ਰੁਪਏ ਦੀ ਜਾਇਦਾਦ ਅਤੇ ਜੈ ਬਾਲਾਜੀ ਇੰਡਸਟਰੀਜ਼ ਦੀ 859 ਕਰੋੜ ਰੁਪਏ ਦੀ ਜਾਇਦਾਦ ਸ਼ਾਮਲ ਹੈ। ਕੋਹਿਨੂਰ ਪਲੈਨੇਟ ਕੰਸਟਰੱਕਸ਼ਨ ਦੀ 207.77 ਕਰੋੜ ਰੁਪਏ ਦੀ ਅਤੇ ਬੀ. ਐੱਮ. ਐੱਮ. ਸਟੀਲ ਦੀ 1,748 ਕਰੋੜ ਰੁਪਏ ਦੀ ਜਾਇਦਾਦ ਨੀਲਾਮ ਕੀਤੀ ਜਾਵੇਗੀ। ਮਿੱਤਲ ਕਾਰਪ ਦੀ 859.33 ਕਰੋੜ ਰੁਪਏ ਦੇ ਏਸੈੱਟਸ ਦਾ ਆਕਸ਼ਨ ਕੀਤਾ ਜਾਵੇਗਾ। ਐੱਨ. ਪੀ. ਏ. ਰਿਕਵਰੀ ਮੈਕੇਨਿਜ਼ਮ ਨਾਲ ਐੱਸ. ਬੀ. ਆਈ. ਨੂੰ ਡੁੱਬੇ ਹੋਏ ਕਰਜ਼ੇ ਨੂੰ ਵਸੂਲਣ 'ਚ ਮਦਦ ਮਿਲੀ ਹੈ। ਦਸੰਬਰ 2018 ਤੱਕ ਬੈਂਕ ਦਾ ਗ੍ਰਾਸ ਐੱਨ. ਪੀ. ਏ. 18,099 ਕਰੋੜ ਰੁਪਏ ਘਟ ਕੇ 1,87,765 ਕਰੋੜ ਰੁਪਏ ਰਹਿ ਗਿਆ।

Karan Kumar

This news is Content Editor Karan Kumar