SBI ਨੇ ਲੋਨ ਕੀਤਾ ਇੰਨਾ ਸਸਤਾ, ਬਚਤ ਖਾਤਾਧਾਰਕਾਂ ਨੂੰ ਦਿੱਤਾ ਜ਼ੋਰ ਦਾ ਝਟਕਾ, ਦੇਖੋ ਲਿਸਟ

04/08/2020 9:14:37 AM

ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਬਚਤ ਖਾਤਾਧਾਰਕਾਂ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਬੈਂਕ ਨੇ ਬਚਤ ਖਾਤੇ 'ਤੇ ਵਿਆਜ ਦਰ 0.25 ਫੀਸਦੀ ਘਟਾ ਦਿੱਤੀ ਹੈ। ਹਾਲਾਂਕਿ, ਇਸ ਦੇ ਨਾਲ ਹੀ ਬੈਂਕ ਨੇ ਲੋਨ ਵੀ ਸਸਤਾ ਕਰ ਦਿੱਤਾ ਹੈ। MCLR ਲੋਨ ਦਰਾਂ ਵਿਚ 0.35 ਫੀਸਦੀ ਦੀ ਕਟੌਤੀ ਕੀਤੀ ਗਈ ਹੈ। 


ਭਾਰਤੀ ਸਟੇਟ ਬੈਂਕ ਦੇ ਬਚਤ ਖਾਤਾਧਾਰਕਾਂ ਨੂੰ ਹੁਣ ਸਾਲਾਨਾ ਦੇ ਹਿਸਾਬ ਨਾਲ ਸਿਰਫ 2.75 ਫੀਸਦੀ ਦੀ ਦਰ ਨਾਲ ਹੀ ਵਿਆਜ ਮਿਲੇਗਾ, ਜੋ ਹੁਣ ਤੱਕ 3 ਫੀਸਦੀ ਦਿੱਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ-  USA ਦੇ ਇਕੱਲੇ ਨਿਊਯਾਰਕ ਸੂਬੇ 'ਚ ਹੀ 24 ਘੰਟੇ 'ਚ 731 ਹੋਰ ਮੌਤਾਂ ► ਹਵਾਈ ਯਾਤਰਾ ਬੰਦ ਹੋਣ ਨਾਲ ਇੰਨੇ ਕਰੋੜ ਲੋਕਾਂ ਦੀ ਖਤਮ ਹੋ ਜਾਵੇਗੀ ਰੋਜ਼ੀ-ਰੋਟੀ

SBI ਨੇ ਮੰਗਲਵਾਰ ਨੂੰ ਕਿਹਾ ਕਿ ਵਿੱਤੀ ਸਾਲ 2019-20 ਤੋਂ ਲੈ ਕੇ ਹੁਣ ਤੱਕ 11ਵੀਂ ਵਾਰ MCLR ਲੋਨ ਦਰਾਂ ਵਿਚ ਕਟੌਤੀ ਕੀਤੀ ਗਈ ਹੈ। ਇਸ ਨਾਲ ਇਕ ਸਾਲਾ MCLR ਦਰ 7.75 ਫੀਸਦੀ ਤੋਂ ਘੱਟ ਕੇ 7.40 ਫੀਸਦੀ ਹੋ ਗਈ ਹੈ, ਜਿਸ ਨਾਲ ਜ਼ਿਆਦਾਤਰ ਪ੍ਰਚੂਨ ਲੋਨ ਲਿੰਕਡ ਹੁੰਦੇ ਹਨ। ਇਸ ਵਿਚ ਕਟੌਤੀ ਹੋਣ ਨਾਲ MCLR ਲਿੰਕਡ ਹੋਮ ਲੋਨ ਦੀ EMI ਘੱਟ ਹੋਣ ਜਾ ਰਹੀ ਹੈ।

MCLR ਵਿਚ ਕਟੌਤੀ 10 ਤਰੀਕ ਤੋਂ ਪ੍ਰਭਾਵੀ ਹੋਵੇਗੀ, ਜਦੋਂ ਕਿ ਬਚਤ ਖਾਤਾਧਾਰਕਾਂ ਲਈ ਘਟਾਈ ਗਈ ਵਿਆਜ ਦਰ 15 ਅਪ੍ਰੈਲ ਤੋਂ ਲਾਗੂ ਹੋ ਜਾਵੇਗੀ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਐੱਸ. ਬੀ. ਆਈ. ਨੇ ਬਚਤ ਖਾਤਿਆਂ ਲਈ ਮਹੀਨਾਵਾਰ ਬੈਲੰਸ ਰੱਖਣ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਸੀ। ਮਾਰਚ ਮਹੀਨੇ ਤੋਂ ਸਾਰੇ ਐੱਸ. ਬੀ. ਆਈ. ਗਾਹਕ ਆਪਣੇ ਬਚਤ ਖਾਤਿਆਂ ਵਿਚ ਜ਼ੀਰੋ ਬੈਲੇਂਸ ਦੀ ਸਹੂਲਤ ਪ੍ਰਾਪਤ ਕਰ ਰਹੇ ਹਨ। ਭਾਰਤੀ ਸਟੇਟ ਬੈਂਕ ਦੀ ਪ੍ਰੈੱਸ ਰਿਲੀਜ਼ ਅਨੁਸਾਰ ਇਸ ਨਾਲ 44.51 ਕਰੋੜ ਬਚਤ ਬੈਂਕ ਖਾਤਾ ਧਾਰਕਾਂ ਨੂੰ ਲਾਭ ਹੋਵੇਗਾ।

Sanjeev

This news is Content Editor Sanjeev