ਬੈਂਕ ਹਾਲੀਡੇਜ਼ ਨੂੰ ਲੈ ਕੇ ਹੁਣ ਨੋ ਟੈਂਸ਼ਨ, SBI ਨੇ ਦਿੱਤੀ ਇਹ ਖਾਸ ਸੌਗਾਤ

01/11/2020 1:04:00 PM

ਬਿਜ਼ਨੈੱਸ ਡੈਸਕ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਆਪਣੇ ਗਾਹਕਾਂ ਨੂੰ ਕਈ ਸਹੂਲਤਾਂ ਦੀ ਪੇਸ਼ਕਸ਼ ਕਰਦਾ ਰਹਿੰਦਾ ਹੈ। ਅਜਿਹੀ ਹੀ ਇਕ ਹੈਲਪਲਾਈਨ ਹੈ ਜਿਸ ਨੂੰ ਐੱਸ. ਬੀ. ਆਈ. ਕੁਇਕ ਕਿਹਾ ਜਾਂਦਾ ਹੈ। ਇਸ 'ਤੇ ਹੁਣ ਤੁਸੀਂ ਬੈਂਕ ਹਾਲੀਡੇਜ਼ ਵੀ ਦੇਖ ਸਕੋਗੇ। SBI Quick  APP ਦਾ ਇਸਤੇਮਾਲ ਕਿਸੇ ਵੀ ਸਰਵਿਸ ਲਈ ਐੱਸ. ਐੱਮ. ਐੱਸ. ਭੇਜ ਕੇ ਜਾਂ ਮਿਸਡ ਕਾਲ ਦੇ ਕੇ ਕੀਤਾ ਜਾ ਸਕਦਾ ਹੈ। ਐੱਸ. ਬੀ. ਆਈ. ਗਾਹਕ ਇਸ ਐਪ ਨਾਲ ਬੈਂਕ ਬੈਲੈਂਸ, ਮਿੰਨੀ ਸਟੇਟਮੈਂਟ ਦੇਖ ਸਕਦੇ ਹਨ। ਚੈੱਕ ਬੁੱਕ ਲਈ ਵੀ ਅਪਲਾਈ ਕੀਤਾ ਜਾ ਸਕਦਾ ਹੈ।

 

ਇੰਨਾ ਹੀ ਨਹੀਂ ਪਿਛਲੇ 6 ਮਹੀਨਿਆਂ ਦੀ ਸਟੇਟਮੈਂਟ, ਹੋਮ ਲੋਨ ਤੇ ਐਜੂਕੇਸ਼ਨ ਇੰਟਰਸਟ ਸਰਟੀਫਿਕੇਟ ਆਦਿ ਵੀ ਦੇਖ ਸਕਦੇ ਹੋ। ਹੁਣ ਐੱਸ. ਬੀ. ਆਈ. ਕੁਇਕ ਐਪ 'ਤੇ ਬੈਂਕ ਹਾਲੀਡੇਜ਼ ਦੀ ਲਿਸਟ ਵੀ ਜੋੜ ਦਿੱਤੀ ਗਈ ਹੈ, ਯਾਨੀ ਹੁਣ ਬੈਂਕ 'ਚ ਛੁੱਟੀ ਨੂੰ ਲੈ ਕੇ ਤੁਹਾਨੂੰ ਉਲਝਣ ਨਹੀਂ ਹੋਵੇਗੀ ਬਸ ਇਕ ਕਲਿੱਕ 'ਤੇ ਤੁਸੀਂ ਦੇਖ ਸਕਦੇ ਹੋ ਕਿ ਬੈਂਕ 'ਚ ਛੁੱਟੀ ਹੈ ਜਾਂ ਨਹੀਂ ਜਾਂ ਫਿਰ ਕਿਸ ਸੂਬੇ 'ਚ ਹੈ। ਐੱਸ. ਬੀ. ਆਈ. ਕੁਇਕ ਐਪ ਦਾ ਨਵੀਨਤਮ ਸੰਸਕਰਣ ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

 


ਇਸ ਨਾਲ ਤੁਹਾਨੂੰ ਵੱਖ ਵੱਖ ਕੀ-ਵਰਡ ਤੇ ਮੋਬਾਈਲ ਨੰਬਰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ। ਇਕ ਵਾਰ ਐਪ ਇੰਸਟਾਲ ਹੋ ਜਾਣ ਤੋਂ ਬਾਅਦ ਐੱਸ. ਬੀ. ਆਈ. ਕੁਇਕ ਦੀ ਵਰਤੋਂ ਕਰਨ ਲਈ ਇੰਟਰਨੈਟ ਕੁਨੈਕਸ਼ਨ ਦੀ ਜ਼ਰੂਰਤ ਵੀ ਨਹੀਂ ਹੈ ਕਿਉਂਕਿ ਇੱਥੇ ਐੱਸ. ਐੱਮ. ਐੱਸ. ਤੇ ਮਿਸਡ ਕਾਲ ਜ਼ਰੀਏ ਸਰਵਿਸ ਮਿਲਦੀ ਹੈ।