SBI ਡੈਬਿਟ ਕਾਰਡ ਬਦਲਵਾਉਣ ਦਾ ਹੁਣ ਵੀ ਹੈ ਮੌਕਾ, 31 ਦਸੰਬਰ ਤੋਂ ਬਾਅਦ ਨਹੀਂ ਕਰ ਸਕੋਗੇ ਟ੍ਰਾਂਜੈਕਸ਼ਨ

12/01/2019 1:25:00 PM

ਬਿਜ਼ਨੈੱਸ ਡੈਸਕ—ਜੇਕਰ ਤੁਹਾਡਾ ਬਚਤ ਖਾਤਾ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਚ ਹੈ ਤਾਂ 31 ਦਸੰਬਰ 2019 ਤੱਕ ਇਹ ਕੰਮ ਜ਼ਰੂਰ ਕਰ ਲਓ। ਨਹੀਂ ਤਾਂ ਬਾਅਦ 'ਚ ਤੁਸੀਂ ਆਪਣੇ ਬੈਂਕ ਖਾਤੇ 'ਚ ਰੱਖੇ ਪੈਸੇ ਨਹੀਂ ਕੱਢ ਪਾਓਗੇ। ਦਰਅਸਲ ਐੱਸ.ਬੀ.ਆਈ. ਆਪਣੇ ਗਾਹਕਾਂ ਦੇ ਮੈਗਨੇਟਿਕ ਸਟ੍ਰਿਪ ਡੈਬਿਟ ਕਾਰਡ ਨੂੰ ਈ.ਐੱਮ.ਵੀ. ਚਿਪ ਵਾਲੇ ਡੈਬਿਟ ਕਾਰਡ 'ਚ ਬਦਲ ਰਿਹਾ ਹੈ। ਜੇਕਰ ਹੁਣ ਤੱਕ ਤੁਸੀਂ ਆਪਣੇ ਮੈਗਨੇਟਿਕ ਸਟ੍ਰਿਪ ਵਾਲੇ ਡੈਬਿਟ ਕਾਰਡ ਨੂੰ ਨਵੇਂ ਕਾਰਡ 'ਚ ਨਹੀਂ ਬਦਲਿਆ ਤਾਂ ਹੁਣ ਵੀ ਤੁਹਾਡੇ ਕੋਲ ਮੌਕਾ ਹੈ। ਤੁਸੀਂ ਆਪਣੀਹੋਮ ਬ੍ਰਾਂਚ 'ਚ ਜਾ ਕੇ 31 ਦਸੰਬਰ 2019 ਤੱਕ ਇਹ ਕੰਮ ਕਰ ਸਕਦੇ ਹੋ। ਇਸ ਦੇ ਬਾਅਦ ਵੀ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਹਾਡਾ ਡੈਬਿਟ ਕਾਰਡ ਕੰਮ ਕਰਨਾ ਬੰਦ ਕਰ ਦੇਵੇਗਾ।


ਨਹੀਂ ਕੱਢ ਪਾਓਗੇ ਖਾਤੇ 'ਚੋਂ ਪੈਸੇ
ਐੱਸ.ਬੀ.ਆਈ. ਨੇ ਟਵੀਟ ਕਰਕੇ ਦੱਸਿਆ ਕਿ ਜਿਨ੍ਹਾਂ ਗਾਹਕਾਂ ਦੇ ਕੋਲ ਪੁਰਾਣੇ ਮੈਜਿਸਟ੍ਰਿਪ (ਮੈਗਨੇਟਿਕ) ਡੈਬਿਟ ਕਾਰਡ ਹਨ ਉਸ ਨੂੰ ਤੁਰੰਤ ਬਦਲਵਾਉਣਾ ਹੋਵੇਗਾ। ਇਸ ਦੇ ਬਦਲੇ ਗਾਹਕਾਂ ਨੂੰ ਈ.ਐੱਮ.ਵੀ. ਚਿਪ ਵਾਲਾ ਡੇਬਿਟ ਕਾਰਡ ਲੈਣ ਹੋਵੇਗਾ। ਇਸ ਦੀ ਆਖਰੀ ਤਾਰੀਕ 31 ਦਸੰਬਰ 2019 ਹੈ।
ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਤਾਂ ਤੁਸੀਂ ਆਪਣੇ ਪੁਰਾਣੇ ਏ.ਟੀ.ਐੱਮ. ਨਾਲ ਕੋਈ ਵੀ ਕੰਮ ਨਹੀਂ ਕਰ ਪਾਓਗੇ, ਕਿਉਂਕਿ ਬੈਂਕਾਂ ਦੀਆਂ ਏ.ਟੀ.ਐੱਮ. ਮਸ਼ੀਨਾਂ ਤੁਹਾਡੇ ਕਾਰਡ ਨੂੰ ਸਵੀਕਾਰ ਨਹੀਂ ਕਰਨਗੀਆਂ। ਜੇਕਰ ਤੁਸੀਂ ਈ.ਐੱਮ.ਵੀ. ਆਧਾਰਿਤ ਚਿਪ ਕਾਰਡ ਦੇ ਲਈ ਅਰਜ਼ੀ ਨਹੀਂ ਕੀਤੀ ਹੈ ਤਾਂ 31 ਦਸੰਬਰ 2019 ਤੋਂ ਪਹਿਲਾਂ ਜ਼ਰੂਰ ਕਰ ਦਿਓ। ਐੱਸ.ਬੀ.ਆਈ. ਬੈਂਕ ਇਹ ਕਾਰਡ ਤੁਹਾਨੂੰ ਫ੍ਰੀ 'ਚ ਦੇ ਰਿਹਾ ਹੈ।


ਮੈਗਨੇਟਿਕ ਸਟ੍ਰਿਪ ਕਾਰਡ ਨਹੀਂ ਹੈ ਸੁਰੱੱਖਿਅਤ
ਰਿਜ਼ਰਵ ਬੈਂਕ ਮੁਤਾਬਕ ਮੈਗਨੇਟਿਕ ਸਟ੍ਰਿਪ ਕਾਰਡ ਹੁਣ ਪੁਰਾਣੀ ਤਕਨਾਲੋਜੀ ਹੋ ਚੁੱਕੀ ਹੈ। ਅਜਿਹਾ ਕਾਰਡ ਬਣਨਾ ਹੁਣ ਬੰਦ ਵੀ ਹੋ ਗਿਆ ਹੈ ਕਿਉਂਕਿ ਇਹ ਕਾਰਡ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਨਹੀਂ ਸਨ, ਜਿਸ ਦੀ ਵਜ੍ਹਾ ਨਾਲ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਇਨ੍ਹਾਂ ਦੀ ਥਾਂ 'ਤੇ ਈ.ਐੱਮ.ਵੀ. ਚਿਪ ਕਾਰਡ ਨੂੰ ਤਿਆਰ ਕੀਤਾ ਗਿਆ ਹੈ। ਸਾਰੇ ਪੁਰਾਣੇ ਕਾਰਡ ਨੂੰ ਨਵੇਂ ਚਿਪ ਕਾਰਡ ਨਾਲ ਬਦਲਿਆ ਜਾਵੇਗਾ।


ਜ਼ਿਆਦਾ ਸੁਰੱਖਿਅਤ ਹਨ ਨਵੇਂ ਈ.ਐੱਮ.ਵੀ. ਚਿਪ ਵਾਲੇ ਕਾਰਡ
ਈ.ਐੱਮ.ਵੀ. ਚਿਪ ਵਾਲੇ ਡੈਬਿਟ ਜਾਂ ਕ੍ਰੈਡਿਟ ਕਾਰਡ 'ਤੇ ਇਕ ਛੋਟੀ ਚਿਪ ਲੱਗੀ ਹੋਵੇਗੀ, ਜਿਸ 'ਚ ਤੁਹਾਡੇ ਖਾਤੇ ਦੀ ਪੂਰੀ ਜਾਣਕਾਰੀ ਹੁੰਦੀ ਹੈ। ਇਹ ਜਾਣਕਾਰੀ ਇਨਕ੍ਰਿਪੇਟਿਡ ਹੁੰਦੀ ਹੈ, ਤਾਂ ਜੋ ਕੋਈ ਇਸ ਦੇ ਡਾਟਾ ਦੀ ਚੋਰੀ ਨਾ ਕਰ ਸਕੇ। ਈ.ਐੱਮ.ਵੀ. ਚਿਪ ਕਾਰਡ 'ਚ ਟ੍ਰਾਂਜੈਕਸ਼ਨ ਦੇ ਦੌਰਾਨ ਯੂਜ਼ਰ ਨੂੰ ਵੈਰੀਫਾਈਡ ਕਰਨ ਲਈ ਇਕ ਯੂਨਿਕ ਟ੍ਰਾਂਜੈਕਸ਼ਨ ਕੋਡ ਜਨਰੇਟ ਹੁੰਦਾ ਹੈ, ਜੋ ਵੈਰੀਫਿਕੇਸ਼ਨ ਨੂੰ ਸਪੋਰਟ ਕਰਦਾ ਹੈ ਜਦੋਂਕਿ ਮੈਗਨੇਟਿਕ ਸਟ੍ਰਾਈਪ ਕਾਰਡ 'ਚ ਅਜਿਹਾ ਨਹੀਂ ਹੁੰਦਾ ਹੈ।
ਇੰਝ ਮੁਫਤ 'ਚ ਬਦਲੋ ਆਪਣਾ ਕਾਰਡ
ਗਾਹਕਾਂ ਨੂੰ ਮੈਗਨੇਸਟ੍ਰਿਪ ਕਾਰਡ ਨੂੰ ਈ.ਐੱਮ.ਵੀ. ਕਾਰਡ 'ਚ ਬਦਲਵਾਉਣ ਲਈ ਐੱਸ.ਬੀ.ਆਈ. ਦੇ ਹੋਮ ਬ੍ਰਾਂਚ 'ਤੇ ਜਾਣਾ ਹੋਵੇਗਾ। ਜੇਕਰ ਗਾਹਕ ਚਾਹੇ ਤਾਂ ਇੰਟਰਨੈੱਟ ਬੈਂਕਿੰਗ ਦੇ ਰਾਹੀਂ ਕਾਰਡ ਬਦਲਣ ਲਈ ਅਰਜ਼ੀ ਕਰ ਸਕਦੇ ਹੋ। ਇੰਟਰਨੈੱਟ ਬੈਂਕਿੰਗ ਦੀ ਵਰਤੋਂ ਕਰ ਰਹੇ ਗਾਹਕਾਂ ਨੂੰ ਬੈਂਕ ਦੀ ਅਧਿਕਾਰਿਕ ਵੈੱਬਸਾਈਟ 'ਤੇ ਲਾਗ ਇਨ ਕਰਕੇ ਈ-ਸਰਵਿਸੇਜ਼ ਟੈਬ 'ਚ ਏ.ਟੀ.ਐੱਮ. ਕਾਰਡ ਸਰਵਿਸ 'ਤੇ ਕਲਿੱਕ ਕਰਨਾ ਹੋਵੇਗਾ। ਇਸ ਦੇ ਬਾਅਦ ਦਿਸ਼ਾ-ਨਿਰਦੇਸ਼ ਦੇ ਹਿਸਾਬ ਨਾਲ ਪ੍ਰਕਿਰਿਆ ਪੂਰੀ ਕਰ ਸਕਦੇ ਹੋ।

Aarti dhillon

This news is Content Editor Aarti dhillon