IPO ਦੇ ਰਾਹੀਂ 8,000 ਕਰੋੜ ਰੁਪਏ ਜੁਟਾਏਗੀ SBI ਕਾਰਡ ਐਾਡ ਪੇਮੈਂਟ ਸਰਵਿਸੇਜ਼

08/31/2019 3:15:36 PM

ਨਵੀਂ ਦਿੱਲੀ—ਭਾਰਤੀ ਸਟੇਟ ਬੈਂਕ ਦੀ ਕ੍ਰੈਡਿਟ ਕਾਰਡ ਸਹਾਇਕ ਕੰਪਨੀ ਐੱਸ.ਬੀ.ਆਈ. ਕਾਰਡ ਐਾਡ ਪੇਮੈਂਟ ਸਰਵਿਸੇਜ਼ ਦੀ ਆਈ.ਪੀ.ਓ. ਦੇ ਰਾਹੀਂ 8,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ | ਐੱਸ.ਬੀ.ਆਈ. ਕਾਰਡ ਐਾਡ ਪੇਮੈਂਟ ਦਾ ਆਈ.ਪੀ.ਓ. ਚਾਲੂ ਵਿੱਤੀ ਸਾਲ 'ਚ ਹੀ ਆ ਸਕਦਾ ਹੈ | ਐੱਸ.ਬੀ.ਆਈ. ਕਾਰਡ ਐਾਡ ਪੇਮੈਂਟ ਚਾਲੂ ਵਿੱਤੀ ਸਾਲ ਅੰਤਿਮ ਤਿਮਾਹੀ 'ਚ ਸਟਾਕ ਐਕਸਚੇਂਜਾਂ 'ਤੇ ਸੂਚੀਬੰਧ ਹੋ ਸਕਦੀ ਹੈ | 
ਐੱਸ.ਬੀ.ਆਈ. ਕਾਰਡ ਐਾਡ ਪੇਮੈਂਟ ਦੇ ਆਈ.ਪੀ.ਓ. 'ਚ 8 ਫੀਸਦੀ ਹਿੱਸੇਦਾਰੀ ਦਾ ਵਿਨਿਵੇਸ਼ ਕੀਤਾ ਜਾਵੇਗਾ | ਕੰਪਨੀ ਦਾ ਕੁੱਲ ਮੁੱਲ 1 ਲੱਖ ਕਰੋੜ ਰੁਪਏ ਹੈ, ਜਦੋਂਕਿ ਇਸ ਦੀ 31 ਮਾਰਚ ਨੂੰ ਸ਼ੁੱਧ ਸੰਪਤੀ 195.93 ਅਰਬ ਡਾਲਰ ਰੁਪਏ ਕੀਤੀ ਸੀ | ਐੱਸ.ਬੀ.ਆਈ. ਕਾਰਡ ਐਾਡ ਪੇਮੈਂਟ 'ਚ ਐੱਸ.ਬੀ.ਆਈ. ਦੀ 74 ਫੀਸਦੀ ਹਿੱਸੇਦਾਰੀ ਹੈ, ਜਦੋਂਕਿ ਬਾਕੀ ਸ਼ੇਅਰਧਾਰਿਤਾ ਅਮਰੀਕਾ ਦੇ ਕਾਰਲਾਇਲ ਗਰੁੱਪ ਦਾ ਹੈ | 

Aarti dhillon

This news is Content Editor Aarti dhillon