ਸੈਮਸੰਗ ਨੂੰ ਮਹਿੰਗੀ ਮੋਬਾਇਲ ਸ਼੍ਰੇਣੀ ''ਚ 65 ਫੀਸਦੀ ਦੀ ਬਜ਼ਾਰ ਹਿੱਸੇਦਾਰੀ ਹਾਸਲ ਕਰਨ ਦੀ ਉਮੀਦ

08/20/2019 4:48:41 PM

ਨਵੀਂ ਦਿੱਲੀ — ਦਿੱਗਜ ਤਕਨਾਲੋਜੀ ਕੰਪਨੀ ਸੈਮਸੰਗ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ 'ਚ ਗੈਲੇਕਸੀ ਨੋਟ-10 ਅਤੇ 10 ਪਲੱਸ ਨੂੰ ਉਤਾਰੇ ਜਾਣ ਦੇ ਬਾਅਦ ਉਹ ਮਹਿੰਗੇ (30,000 ਰੁਪਏ ਤੋਂ ਉੱਪਰ ਦੇ) ਸਮਾਰਟ ਫੋਨ ਦੀ ਸ਼੍ਰੇਣੀ 'ਚ ਮੁੱਲ ਦੇ ਆਧਾਰ 'ਤੇ 65 ਫੀਸਦੀ ਦੀ ਬਜ਼ਾਰ ਹਿੱਸੇਦਾਰੀ ਹਾਸਲ ਕਰਨ ਨੂੰ ਲੈ ਕੇ ਭਰੋਸੇਮੰਦ ਹੈ। ਕੰਪਨੀ ਨੇ ਜੀਐਫਕੇ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 2019 ਦੀ ਪਹਿਲੀ ਛਿਮਾਹੀ 'ਚ ਉਸਦੀ ਬਜ਼ਾਰ ਹਿੱਸੇਦਾਰੀ 63 ਫੀਸਦੀ ਰਹੀ। ਸੈਂਮਸੰਗ ਇੰਡੀਆ ਦੇ ਸੀਨੀਅਰ ਉਪ ਮੈਨੇਜਰ ਅਤੇ ਮੋਬਾਇਲ ਕਾਰੋਬਾਰ ਦੇ ਮਾਰਕੀਟਿੰਗ ਵਿਭਾਗ ਦੇ ਮੁਖੀ ਰਣਜੀਵਜੀਤ ਸਿੰਘ ਨੇ ਕਿਹਾ, '2018 'ਚ ਮਹਿੰਗੇ ਸਮਾਰਟ ਫੋਨ ਦੀ ਸ਼੍ਰੇਣੀ 'ਚ ਮੁੱਲ ਦੇ ਆਧਾਰ 'ਤੇ ਸਾਡੀ ਬਜ਼ਾਰ ਹਿੱਸੇਦਾਰੀ 52 ਫੀਸਦੀ 'ਤੇ ਸੀ, ਜਿਹੜੀ ਕਿ ਵਧ ਕੇ ਪਹਿਲੀ ਛਿਮਾਹੀ 'ਚ 63 ਫੀਸਦੀ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਇਸ ਸਾਲ ਦੇ ਅੰਤ ਤੱਕ 65 ਫੀਸਦੀ ਤੋਂ ਜ਼ਿਆਦਾ ਦੀ ਬਜ਼ਾਰ ਹਿੱਸੇਦਾਰੀ ਹਾਸਲ ਕਰਨ ਦਾ ਯਕੀਨ ਰੱਖਦੀ ਹੈ। ਕੰਪਨੀ ਨੇ ਗੈਲੇਕਸੀ ਨੋਟ 10 ਦੀ ਕੀਮਤ 69,999 ਰੁਪਏ ਤੱਕ ਤੈਅ ਕੀਤੀ ਹੈ। ਗੈਲੇਕਸੀ ਨੋਟ 10 ਪਲੱਸ ਦੀ ਕੀਮਤ 79,999 ਰੁਪਏ ਤੋਂ ਸ਼ੁਰੂ ਹੋ ਰਹੀ ਹੈ।