ਸੋਨਾਲਿਕਾ ਟਰੈਕਟਰ ਦੀ ਵਿਕਰੀ 10.7 ਫੀਸਦੀ ਵਧੀ

01/04/2018 4:56:36 PM

ਨਵੀਂ ਦਿੱਲੀ—ਸੋਨਾਲਿਕਾ ਬ੍ਰਾਂਡ ਨਾਮ ਨਾਲ ਟਰੈਕਟਰ ਵੇਚਣ ਵਾਲੀ ਕੰਪਨੀ ਇੰਟਰਨੈਸ਼ਨਲ ਟਰੈਕਟਰਸ ਲਿਮਟਿਡ ਦੀ ਦਸੰਬਰ 'ਚ ਵਿਕਰੀ 10.7 ਫੀਸਦੀ 4,516 ਇਕਾਈ ਰਹੀ ਹੈ। ਦਸੰਬਰ 2016 'ਚ ਇਹ ਅੰਕੜਾ 4,080 ਵਾਹਨ ਦਾ ਸੀ। 
ਕੰਪਨੀ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਦਸੰਬਰ ਸਮੇਂ 'ਚ ਉਸ ਦੀ ਵਿਕਰੀ 63,205 ਵਾਹਨ ਰਹੀ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਸਮੇਂ ਦੀ ਵਿਕਰੀ ਤੋਂ 15.8 ਫੀਸਦੀ ਜ਼ਿਆਦਾ ਹੈ। 
ਕੰਪਨੀ ਦੇ ਵਿਕਰੀ ਪ੍ਰਦਰਸ਼ਨ ਅਤੇ ਉਸ ਦੇ ਕਾਰਜਕਾਰੀ ਨਿਰਦੇਸ਼ਕ ਰਮਨ ਮਿੱਤਲ ਨੇ ਕਿਹਾ ਕਿ ਚੰਗੇ ਮਾਨਸੂਨ ਕਾਰਨ ਟਰੈਕਟਰ ਉਦਯੋਗ 'ਚ ਖਰੀਦ ਵਧੀ ਹੈ।