ਵਿਕਰੀ, ਉਤਪਾਦਨ ’ਚ ਸੁਸਤੀ ਨਾਲ ਨਿਰਮਾਣ ਖੇਤਰ ਅਗਸਤ ’ਚ ਡਿੱਗ ਕੇ 15 ਮਹੀਨੇ ਦੇ ਹੇਠਲੇ ਪੱਧਰ ’ਤੇ : PMI

09/02/2019 2:36:06 PM

ਨਵੀਂ ਦਿੱਲੀ — ਵਿਕਰੀ, ਉਤਾਪਦਨ ਅਤੇ ਰੋਜ਼ਗਾਰ ਦੀ ਸੁਸਤ ਰਫਤਾਰ ਨਾਲ ਦੇਸ਼ ਦੇ ਨਿਰਮਾਣ ਖੇਤਰ ਦੀਆਂ ਗਤੀਵਿਧਿਆਂ ਅਗਸਤ ਮਹੀਨੇ ’ਚ ਡਿੱਗ ਕੇ 15 ਮਹੀਨੇ ਦੇ ਸਭ ਤੋਂ ਹੇਠਲੇ ਪੱਧਰ ਆ ਗਈਆਂ ਹੈ। ਇਕ ਮਹੀਨਾਵਾਰ ਸਰਵੇਖਣ ’ਚ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਆਈ.ਐਚ.ਐਸ. ਮਾਰਕਿਟ ਦਾ ਇੰਡੀਆ ਮੈਨੁਫੈਕਚਰਿੰਗ ਪਰਚੇਸਿੰਗ ਮੈਨੇਜਰਸ, ਸੂਚਕਅੰਕ(ਪੀ.ਐਮ.ਆਈ.) ਜੁਲਾਈ ’ਚ 52.5 ਤੋਂ ਡਿੱਗ ਕੇ ਅਗਸਤ ’ਚ 51.4 ’ਤੇ ਆ ਗਿਆ। ਇਹ ਮਈ 2018 ਦੇ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਇਹ ਲਗਾਤਾਰ 25ਵਾਂ ਮਹੀਨਾ ਹੈ ਜਦੋਂ ਨਿਰਮਾਣ ਦਾ ਪੀ.ਐਮ.ਆਈ. 50 ਤੋਂ ਜ਼ਿਆਦਾ ਰਿਹਾ ਹੈ। ਸੂਚਕਅੰਕ ਦਾ 50 ਤੋਂ ਜ਼ਿਆਦਾ ਰਹਿਣਾ ਵਿਸਥਾਰ ਦਰਸਾਉਂਦਾ ਹੈ ਜਦੋਂਕਿ 50 ਤੋਂ ਹੇਠਾਂ ਦਾ ਸੂਚਕਅੰਕ ਸੁਸਤੀ ਦਾ ਸੰਕੇਤ ਦਿੰਦਾ ਹੈ। 

ਆਈ.ਐਚ.ਐਸ. ਮਾਰਕਿਟ ਦੀ ਪ੍ਰਧਾਨ ਅਰਥਸ਼ਾਸਤਰੀ ਪਾਲਿਏਨਾ ਡੀ. ਲੀਮਾ ਨੇ ਕਿਹਾ, ‘ਅਗਸਤ ਮਹੀਨੇ ’ਚ ਭਾਰਤ ਦੇ ਨਿਰਮਾਣ ਉਦਯੋਗ ’ਚ ਸੁਸਤ ਆਰਥਿਕ ਵਿਕਾਸ ਅਤੇ ਜ਼ਿਆਦਾ ਲਾਗਤ ਕਾਰਨ ਮਹਿੰਗਾਈ ’ਤੇ ਦਬਾਅ ਦੇਖਿਆ ਗਿਆ ਹੈ। ਕੰਮ ਦੇ ਨਵੇਂ ਆਰਡਰ, ਉਤਪਾਦਨ ਅਤੇ ਰੋਜ਼ਗਾਰ ਨੂੰ ਮਾਪਣ ਵਾਲੇ ਸੂਚਕਅੰਕ ਸਮੇਤ ਜ਼ਿਆਦਾਤਰ ਪੀ.ਐਮ.ਆਈ. ਸੂਚਕਅੰਕਾਂ ’ਚ ਤੇਜ਼ੀ ਦਾ ਰੁਖ ਰਿਹਾ। ਇਹ 6 ਸਾਲ ਦੀ ਸਭ ਤੋਂ ਘੱਟ ਵਾਧਾ ਦਰ ਹੈ। ਅਗਸਤ ’ਚ ਵਿਕਰੀ ’ਚ 15 ਮਹੀਨਿਆਂ ਤੋਂ ਸੁਸਤ ਰਫਤਾਰ ਨਾਲ ਵਾਧਾ ਹੋਇਆ ਹੈ। ਜਿਸ ਦਾ ਉਤਪਾਦਨ ਵਾਧਾ ਅਤੇ ਰੋਜ਼ਗਾਰ ਮੌਕੇ ’ਚ ਵੀ ਦਬਾਅ ਰਿਹਾ ਹੈ। ਇਸ ਤੋਂ ਇਲਾਵਾ ਕਾਰਖਾਨਿਆਂ ਨੇ ਮਈ 2018 ਦੇ ਬਾਅਦ ਪਹਿਲੀ ਵਾਰ ਖਰੀਦਦਾਰੀ ’ਚ ਕਮੀ ਕੀਤੀ ਹੈ।

ਲੀਮਾ ਨੇ ਕਿਹਾ, ‘15 ਮਹੀਨਿਆਂ ’ਚ ਪਹਿਲੀ ਵਾਰ ਖਰੀਦ ਗਤੀਵਿਧਿਆਂ ’ਚ ਗਿਰਾਵਟ ਇਕ ਚਿੰਤਾ ਕਰਨ ਦਾ ਸੰਕੇਤ ਹੈ। ਸਟਾਕ ’ਚ ਜਾਣਬੁਝ ਕੇ ਕਟੌਤੀ ਅਤੇ ਪੂੰਜੀ ਦੀ ਕਮੀ ਕਾਰਨ ਅਜਿਹਾ ਹੋਇਆ ਹੈ।’ ਸਰਵੇਖਣ ’ਚ ਕਿਹਾ ਗਿਆ ਕਿ ਮੁਕਾਬਲੇ ਦੇ ਦਬਾਅ ਅਤੇ ਬਜ਼ਾਰ ’ਚ ਚੁਣੌਤੀ ਭਰਪੂਰ ਸਥਿਤੀ ਨੇ ਤੇਜ਼ੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਅਗਸਤ ’ਚ ਵਿਦੇਸ਼ਾਂ ਤੋਂ ਆਉਣ ਵਾਲੇ ਨਵੇਂ ਕਾਰੋਬਾਰੀ ਆਰਡਰ ਦੀ ਰਫਤਾਰ ਵੀ ਸੁਸਤ ਰਹੀ। ਘਰੇਲੂ ਅਤੇ ਅੰਤਰਰਾਸ਼ਟਰੀ ਗਾਹਕਾਂ ਨੂੰ ਹੋਣ ਵਾਲੀ ਵਿਕਰੀ ’ਚ ਸੁਸਤੀ ਨੇ ਉਤਪਾਦਨ ਵਾਧੇ ਨੂੰ ਪ੍ਰਭਾਵਿਤ ਕੀਤਾ।

ਸਰਵੇਖਣ ’ਚ ਸ਼ਾਮਲ ਕੁਝ ਮੈਂਬਰਾਂ ਨੇ ਨਕਦੀ ਦੇ ਪ੍ਰਵਾਹ ਨਾਲ ਜੁੜੀਆਂ ਦਿੱਕਤਾਂ ਅਤੇ ਧਨ ਦੀ ਉਪਲੱਬਧਤਾ ’ਚ ਕਮੀ ਦੀ ਸੂਚਨਾ ਦਿੱਤੀ ਹੈ। ਰੋਜ਼ਗਾਰ ਦੇ ਮੋਰਚੇ ’ਤੇ ਸਰਵੇਖਣ ’ਚ ਕਿਹਾ ਗਿਆ ਹੈ ਕਿ ਕਮਜ਼ੋਰ ਵਿਕਰੀ ਨੇ ਨਿਰਮਾਣ ਕੰਪਨੀਆਂ ਨੂੰ ਰਿਟਾਇਰ ਹੋਣ ਵਾਲੇ ਕਰਮਚਾਰੀਆਂ ਦੀ ਥਾਂ ਦੂਜੇ ਕਰਮਚਾਰੀ ਰੱਖਣ ਤੋਂ ਰੋਕਿਆ ਹੈ। ਕੀਮਤ ’ਦੇ ਮੋਰਚੇ ਇਨਪੁਟ ਲਾਗਤ ਵਧ ਕੇ 9 ਮਹੀਨੇ ਦੇ ਉੱਚ ਪੱਧਰ ’ਤੇ ਪਹੁੰਚ ਗਈ ਹੈ। ਲਾਗਤ ਮੁੱਲ ’ਚ ਵਾਧਾ ਨੇ ਵੀ ਖਰੀਦ ਗਤੀਵਿਧਿਆਂ ’ਚ ਰੁਕਾਵਟ ਖੜ੍ਹੀ ਕੀਤੀ ਹੈ।