ਰੂਸੀ ਤੇਲ ਜਹਾਜ਼ ਭਾਰਤ ਤੋਂ ਬਣਾ ਰਹੇ ਦੂਰੀ, ਭੁਗਤਾਨ ਸੰਬੰਧੀ ਚਿੰਤਾਵਾਂ ਕਾਰਨ ਵਧੀ ਸਮੱਸਿਆ

01/02/2024 7:12:51 PM

ਨਵੀਂ ਦਿੱਲੀ - ਰੂਸੀ ਤੇਲ ਜਹਾਜ਼ ਹੁਣ ਭੁਗਤਾਨ ਦੀ ਚਿੰਤਾ ਕਾਰਨ ਭਾਰਤੀ ਤੱਟ ਤੋਂ ਦੂਰ ਜਾ ਰਹੇ ਹਨ। ਇਸ ਕਾਰਨ ਹਾਲ ਹੀ ਵਿੱਚ ਉਨ੍ਹਾਂ ਦੀ ਆਮਦ ਘੱਟ ਗਈ ਹੈ। ਰੂਸ ਦੇ ਦੂਰ ਪੂਰਬ (ਐਨ.ਐਸ. ਕਮਾਂਡਰ, ਸਖਾਲਿਨ ਆਈਲੈਂਡ, ਕ੍ਰੀਮਸਕ, ਨੇਲਿਸ ਅਤੇ ਲਿਟੀਨੀ ਪ੍ਰਾਸਪੈਕਟ) ਤੋਂ ਸੋਕੋਲ ਤੇਲ ਲੈ ਕੇ ਜਾਣ ਵਾਲੇ ਪੰਜ ਜਹਾਜ਼ 7 ਤੋਂ 10 ਸਮੁੰਦਰੀ ਮੀਲ ਦੀ ਰਫ਼ਤਾਰ ਨਾਲ ਮਲਕਾ ਦੀ ਜਲਡਮਰੂ(ਦੋ ਵੱਡੇ ਸਮੁੰਦਰਾਂ ਨੂੰ ਮਿਲਾਉਣ ਵਾਲੇ ਸਟਰੇਟ) ਵੱਲ ਵਧੇ ਹਨ। ਇੱਕ ਹੋਰ ਜਹਾਜ਼, NS ਸੈਂਚੁਰੀ, ਸੋਕੋਲ ਤੇਲ ਲੈ ਕੇ ਜਾ ਰਿਹਾ ਹੈ, ਅਜੇ ਵੀ ਸ਼੍ਰੀਲੰਕਾ ਦੇ ਨੇੜੇ ਹੈ। 

ਇਹ ਵੀ ਪੜ੍ਹੋ :     RBI ਦੀ ਵਧੀ ਚਿੰਤਾ, ਮੋਟਾ ਕਰਜ਼ਾ ਲੈਣਗੀਆਂ ਇਨ੍ਹਾਂ ਸੂਬਿਆਂ ਦੀਆਂ ਨਵੀਂਆਂ ਸਰਕਾਰਾਂ

ਕੇਪਲਰ ਦੇ ਇੱਕ ਪ੍ਰਮੁੱਖ ਕੱਚੇ ਤੇਲ ਦੇ ਵਿਸ਼ਲੇਸ਼ਕ ਵਿਕਟਰ ਕਾਟੋਨਾ ਅਨੁਸਾਰ, ਚੀਨ ਅਣਵਰਤੇ ਸੋਕੋਲ ਤੇਲ ਦੀ ਸ਼ਿਪਮੈਂਟ ਨੂੰ ਲੈ ਕੇ ਮਦਦ ਕਰ ਰਿਹਾ ਹੈ। ਦਸੰਬਰ ਵਿੱਚ, ਰੂਸ ਤੋਂ ਭਾਰਤ ਦਾ ਤੇਲ ਦਰਾਮਦ, ਜੋ ਕਿ ਯੂਕਰੇਨ ਯੁੱਧ ਦੌਰਾਨ ਮਾਸਕੋ ਲਈ ਮਹੱਤਵਪੂਰਨ ਸੀ, ਜਨਵਰੀ 2023 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ। ਕੇਪਲਰ ਦੀ ਰਿਪੋਰਟ ਮੁਤਾਬਕ ਭਾਰਤੀ ਰਿਫਾਇਨਰਾਂ ਨੂੰ ਭੁਗਤਾਨ ਦੇ ਮੁੱਦਿਆਂ ਕਾਰਨ ਕੋਈ ਸੋਕੋਲ ਕਾਰਗੋ ਨਹੀਂ ਮਿਲ ਰਿਹਾ।

ਇਹ ਵੀ ਪੜ੍ਹੋ :     ਇਹ ਵੱਡੇ ਬਦਲਾਅ ਘਟਾ ਦੇਣਗੇ EV ਦੀਆਂ ਕੀਮਤਾਂ, ਈਂਧਣ ਵਾਹਨਾਂ ਨਾਲੋਂ ਹੋਣਗੀਆਂ ਸਿਰਫ਼ 15 ਫ਼ੀਸਦੀ ਮਹਿੰਗੀਆਂ

ਅਮਰੀਕਾ ਅਤੇ ਇਸ ਦੇ ਸਹਿਯੋਗੀ ਰੂਸੀ ਕੱਚੇ ਤੇਲ ਦੇ ਨਿਰਯਾਤ 'ਤੇ 60 ਡਾਲਰ ਪ੍ਰਤੀ ਬੈਰਲ ਸੀਮਾ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਪਾਬੰਦੀਆਂ ਲਗਾ ਰਹੇ ਹਨ ਜੋ  2022 ਦੇ ਅਖੀਰ ਵਿੱਚ ਸ਼ੁਰੂ ਹੋਈ ਸੀ। ਹਾਲ ਹੀ ਵਿੱਚ, ਇੱਕ ਸੀਨੀਅਰ ਖਜ਼ਾਨਾ ਅਧਿਕਾਰੀ ਨੇ ਕਿਹਾ ਕਿ ਲਾਗੂਕਰਨ ਨੂੰ ਮਜ਼ਬੂਤ ​​ਕੀਤਾ ਜਾਵੇਗਾ।

ਲਗਭਗ 700,000 ਬੈਰਲ ਲੈ ਕੇ ਜਾਣ ਵਾਲੀ ਐਨਐਸ ਸੈਂਚੁਰੀ ਨੂੰ ਪਿਛਲੇ ਸਾਲ ਯੂਐਸ ਖਜ਼ਾਨਾ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਸੀ। ਚਾਰ ਹੋਰ ਜਹਾਜ਼ਾਂ ਦੀ ਵੀ ਇਹੀ ਸਮਰੱਥਾ ਹੈ, ਅਤੇ ਪੰਜਵਾਂ ਜਹਾਜ਼, ਨੇਲਿਸ, ਸਮਰੱਥਾ ਤੋਂ ਦੁੱਗਣਾ ਹੈਂਡਲ ਕਰ ਸਕਦਾ ਹੈ। ਇਹ ਜਹਾਜ਼ ਜ਼ਿਆਦਾਤਰ ਰੂਸ ਦੀ ਰਾਜ-ਸਮਰਥਿਤ ਸ਼ਿਪਿੰਗ ਕੰਪਨੀ, ਸੋਵਕਾਮਫਲੋਟ ਪੀਜੇਐਸਸੀ ਦੀ ਮਲਕੀਅਤ ਹਨ।

ਇਹ ਵੀ ਪੜ੍ਹੋ :     ਬਿੱਲ ਦਿੰਦੇ ਸਮੇਂ ਗਾਹਕ ਕੋਲੋਂ ਫ਼ੋਨ ਨੰਬਰ ਲੈਣਾ ਪਿਆ ਭਾਰੀ , ਹੁਣ Coffee shop ਨੂੰ ਦੇਣਾ ਪਵੇਗਾ ਜੁਰਮਾਨਾ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur