ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਇਕ ਪੈਸਾ ਵਧ ਕੇ 82 ਰੁਪਏ ''ਤੇ ਪਹੁੰਚਿਆ

04/18/2023 10:46:16 AM

ਮੁੰਬਈ- ਅਪ੍ਰੈਲ ਡਾਲਰ ਦੇ ਕਮਜ਼ੋਰ ਹੋਣ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਸਕਾਰਾਤਮਕ ਰੁਖ ਦੇ ਵਿਚਾਲੇ ਰੁਪਿਆ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰੀ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਇਕ ਪੈਸਾ ਵਧ ਕੇ 82 ਰੁਪਏ 'ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਅਤੇ ਸ਼ੇਅਰ ਬਾਜ਼ਾਰ ਨਾਲ ਵਿਦੇਸ਼ੀ ਪੂੰਜੀ ਦੇ ਬਾਹਰ ਜਾਣ ਦੇ ਚੱਲਦੇ ਰੁਪਏ ਦਾ ਵਾਧਾ ਸੀਮਿਤ ਹੋਇਆ। 

ਇਹ ਵੀ ਪੜ੍ਹੋ- ਕੰਪਨੀਆਂ ਦੇ ਤਿਮਾਹੀ ਨਤੀਜੇ ਦਾ ਬਾਜ਼ਾਰ 'ਤੇ ਰਹੇਗਾ ਅਸਰ
ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 81.99 'ਤੇ ਖੁੱਲ੍ਹਿਆ। ਬਾਅਦ ਦੇ ਕਾਰੋਬਾਰ 'ਚ ਇਕ 81.96 ਦੇ ਉੱਪਰੀ ਅਤੇ 82.02 ਦੇ ਹੇਠਲੇ ਪੱਧਰ ਤੱਕ ਗਿਆ। ਖ਼ਬਰ ਲਿਖੇ ਜਾਣ ਤੱਕ ਰੁਪਿਆ ਆਪਣੇ ਪਿਛਲੇ ਬੰਦ ਦੇ ਮੁਕਾਬਲੇ ਇਕ ਪੈਸੇ ਦੇ ਵਾਧੇ ਨਾਲ 82 'ਤੇ ਕਾਰੋਬਾਰ ਕਰ ਰਿਹਾ ਸੀ। ਰੁਪਿਆ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ 82.01 'ਤੇ ਬੰਦ ਹੋਇਆ ਸੀ। 

ਇਹ ਵੀ ਪੜ੍ਹੋ-ਕ੍ਰੈਡਿਟ ਕਾਰਡ ਤੋਂ ਖਰਚ 1.3 ਲੱਖ ਕਰੋੜ ਦੇ ਪਾਰ, ਤੋੜਿਆ ਹੁਣ ਤੱਕ ਦਾ ਰਿਕਾਰਡ
ਇਸ ਦੌਰਾਨ ਛੇ ਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.08 ਫ਼ੀਸਦੀ ਡਿੱਗ ਕੇ 102.03 'ਤੇ ਆ ਗਿਆ। ਗਲੋਬਲ ਤੇਲ ਸੂਚਕਾਂਕ ਬ੍ਰੈਂਟ ਕਰੂਡ ਵਾਇਦਾ 0.28 ਫ਼ੀਸਦੀ ਵਧ ਕੇ 82 ਡਾਲਰ ਪ੍ਰਤੀ ਬੈਰਲ ਦੇ ਭਾਅ 'ਤੇ ਆ ਗਿਆ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon