ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 7 ਪੈਸੇ ਮਜ਼ਬੂਤ

01/11/2019 11:49:56 AM

ਮੁੰਬਈ — ਘਰੇਲੂ ਸ਼ੇਅਰ ਬਜ਼ਾਰ ਵਿਚ ਵਾਧਾ ਅਤੇ ਵਿਦੇਸ਼ੀ ਬਜ਼ਾਰ ਵਿਚ ਅਮਰੀਕੀ ਮੁਦਰਾ ਦੇ ਕਮਜ਼ੋਰ ਹੋਣ ਨਾਲ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 7 ਪੈਸੇ ਮਜ਼ਬੂਤ ਹੋ ਕੇ 70.34 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਡੀਲਰਾਂ ਨੇ ਕਿਹਾ ਕਿ ਵਿਦੇਸ਼ੀ ਬਜ਼ਾਰਾਂ ਵਿਚ ਡਾਲਰ ਦੇ ਨਰਮ ਰਹਿਣ, ਕੱਚੇ ਤੇਲ ਦੀਆਂ ਕੀਮਤਾਂ ਡਿੱਗਣ ਅਤੇ ਨਿਰਯਾਤਕਾਂ ਵਲੋਂ ਅਮਰੀਕੀ ਮੁਦਰਾ ਨੂੰ ਵੇਚੇ ਜਾਣ ਨਾਲ ਰੁਪਏ ਨੂੰ ਸਮਰਥਨ ਮਿਲਿਆ ਹੈ। 

ਅੰਤਰ ਬੈਂਕ ਮੁਦਰਾ ਬਜ਼ਾਰ ਵਿਚ ਰੁਪਿਆ ਪਿਛਲੇ ਦਿਨ ਦੇ ਮੁਕਾਬਲੇ ਮਜ਼ਬੂਤ ਹੋ ਕੇ 70.38 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਿਆ ਪਰ ਕੁਝ ਹੀ ਦੇਰ 'ਚ ਮਜ਼ਬੂਤ ਹੋ ਕੇ 70.34 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਰੁਪਿਆ 70.41 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 76.24 ਅੰਕ ਯਾਨੀ 0.20 ਫੀਸਦੀ ਦੇ ਵਾਧੇ ਨਾਲ 36,179.14 ਅੰਕ ਅਤੇ NSE ਦਾ ਨਿਫਟੀ 15.30 ਅੰਕ ਯਾਨੀ 0.14 ਫੀਸਦੀ ਚੜ੍ਹ ਕੇ 10,836.90 'ਤੇ ਚਲ ਰਿਹਾ ਸੀ।