ਇੰਡੀਅਨ ਬੈਂਕ ''ਤੇ ਲੱਗਾ ਇਕ ਕਰੋੜ ਰੁਪਏ ਦਾ ਜੁਰਮਾਨਾ

12/11/2018 3:44:04 PM

ਮੁੰਬਈ — ਭਾਰਤੀ ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਸਾਈਬਰ ਸੁਰੱਖਿਆ ਨਿਯਮਾਂ ਦਾ ਉਲੰਘਣ ਕਰਨ ਦੇ ਦੋਸ਼ 'ਚ ਇੰਡੀਅਨ ਬੈਂਕ 'ਤੇ ਇਕ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਕੇਂਦਰੀ ਬੈਂਕ ਨੇ 30 ਨਵੰਬਰ 2018 ਨੂੰ ਆਪਣੇ ਆਦੇਸ਼ ਵਿਚ ਇੰਡੀਅਨ ਬੈਂਕ 'ਤੇ ਜੁਰਮਾਨਾ ਲਗਾਇਆ। ਬੈਂਕ 'ਤੇ ਇਹ ਜੁਰਮਾਨਾ ਬੈਂਕਾਂ ਵਿਚ ਸਾਈਬਰ ਸੁਰੱਖਿਆ ਦੇ ਢਾਂਚੇ 'ਤੇ ਉਸ ਦੇ ਸਰਕੂਲਰ ਦਾ ਉਲੰਘਣ ਕਰਨ ਲਈ ਲਗਾਇਆ ਹੈ। 

ਰਿਜ਼ਰਵ ਬੈਂਕ ਨੇ ਇਕ ਰੀਲੀਜ਼ ਦੁਆਰਾ ਇਹ ਜਾਣਕਾਰੀ ਦਿੱਤੀ। ਇਹ ਉਲੰਘਣ ਫਰਜੀਵਾੜੇ ਦੇ ਵਰਗੀਕਰਣ ਅਤੇ ਵਣਜ ਬੈਂਕਾਂ ਦੀ ਰਿਪੋਰਟਿੰਗ 'ਤੇ ਰਿਜ਼ਰਵ ਬੈਂਕ ਦੇ ਦਿਸ਼ਾ ਨਿਰਦੇਸ਼ਾਂ ਨਾਲ ਜੁੜਿਆ ਹੈ।