ਮਾਲੀਆ ਨੁਕਸਾਨ ਦੀ ਪੂਰਤੀ ਲਈ 28,398 ਕਰੋੜ ਰੁਪਏ ਜਾਰੀ ਕੀਤੇ : ਜੇਤਲੀ

03/14/2018 2:08:56 AM

ਨਵੀਂ ਦਿੱਲੀ— ਚਾਲੂ ਵਿੱਤੀ ਸਾਲ 'ਚ ਜੁਲਾਈ-ਦਸੰਬਰ ਦੀ ਮਿਆਦ ਲਈ ਸੂਬਿਆਂ ਨੂੰ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਕਾਰਨ ਹੋਏ ਮਾਲੀਆ ਨੁਕਸਾਨ ਦੀ ਪੂਰਤੀ ਲਈ ਕੇਂਦਰਸਰਕਾਰ ਵੱਲੋਂ 28,398 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਿਸ'ਚ ਸਭ ਤੋਂ ਜ਼ਿਆਦਾ ਹਿੱਸਾ ਕਰਨਾਟਕ ਨੂੰ ਮਿਲਿਆ ।
ਇਕ ਸਵਾਲ ਦੇ ਲਿਖਤੀ ਜਵਾਬ 'ਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਜੀ. ਐੱਸ. ਟੀ. ਕਾਨੂੰਨ ਤਹਿਤ ਨਵੀਂ ਅਪ੍ਰਤੱਖ ਟੈਕਸ ਵਿਵਸਥਾ ਨੂੰ ਲਾਗੂ ਕੀਤੇ ਜਾਣ ਕਾਰਨ ਕਿਸੇ ਤਰ੍ਹਾਂ ਨਾਲ ਮਾਲੀਏ ਨੁਕਸਾਨ ਤੋਂ ਸੂਬਿਆਂ ਨੂੰ ਸੁਰੱਖਿਅਤ ਕੀਤਾ ਗਿਆ ਹੈ। ਸਰਕਾਰ ਨੇ ਸੋਧੇ ਅੰਦਾਜ਼ੇ 'ਚ ਅਪ੍ਰਤੱਖ ਟੈਕਸ ਮਾਲੀਆ ਵਸੂਲੀ ਦੇ ਅੰਦਾਜ਼ੇ ਨੂੰ ਚਾਲੂ ਵਿੱਤੀ ਸਾਲ 'ਚ 51,856 ਕਰੋੜ ਘਟਾ ਕੇ 8.75 ਲੱਖ ਕਰੋੜ ਰੁਪਏ ਕਰ ਦਿੱਤਾ ਹੈ।