ਰੌਲਸ ਰਾਇਸ ਨੇ ਲਾਂਚ ਕੀਤੀ ਲਗਜ਼ਰੀਅਸ Phantom VIII

03/16/2018 10:35:44 AM

ਜਲੰਧਰ- ਰੌਲਸ ਰਾਇਸ ਨੇ 2018 ਜੈਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ 'ਚ ਨਵੀਂ ਲਗਜ਼ਰੀਅਸ ਕਾਰ ਫੈਂਟਮ-8 ਪ੍ਰਦਰਸ਼ਿਤ ਕੀਤੀ ਹੈ। ਦੱਸ ਦੇਈਏ ਕਿ ਰੌਲਸ ਰਾਇਸ ਦੀ ਫੈਂਟਮ ਸੀਰੀਜ਼ ਸਾਲ 1925 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਇਹ ਇਤਿਹਾਸ ਦੀ ਸਭ ਤੋਂ ਲੰਮੀ ਚੱਲਣ ਵਾਲੀ ਸੀਰੀਜ਼ ਹੈ। ਇਸ ਕਾਰ ਦਾ ਪੁਰਾਣਾ ਰੂਪ ਫੈਂਟਮ-7 ਸਾਲ 2003 ਵਿਚ ਲਾਂਚ ਕੀਤਾ ਗਿਆ ਸੀ। ਉਸ ਵੇਲੇ ਤੋਂ ਹੀ ਇਸ ਨੇ ਲਗਜ਼ਰੀਅਸ ਕਾਰ ਸੈਗਮੈਂਟ ਵਿਚ ਵੱਖਰੀ ਪਛਾਣ ਬਣਾਈ ਹੋਈ ਹੈ।

6.6 ਲੀਟਰ ਦਾ ਇੰਜਨ
ਇਸ 5.9 ਮੀਟਰ ਲੰਮੀ ਕਾਰ ਵਿਚ 6.6 ਲੀਟਰ ਦਾ ਟਵਿਨ ਟਰਬੋ ਚਾਰਜਡ ਵੀ12 ਇੰਜਨ ਲੱਗਾ ਹੈ, ਜੋ 563 ਐੱਚ. ਪੀ. ਦੀ ਪਾਵਰ ਅਤੇ 900 ਐੱਨ. ਐੱਮ. ਦਾ ਟਾਰਕ ਪੈਦਾ ਕਰਦਾ ਹੈ।