ਰਿਸਕੀ ਲੋਨ ਨੂੰ ‘ਯੈੱਸ’ ਕਰਨਾ ਯੈੱਸ ਬੈਂਕ ਨੂੰ ਪੈ ਗਿਆ ਮਹਿੰਗਾ

03/07/2020 12:43:48 AM

ਮੁੰਬਈ (ਇੰਟ.)-ਕਰਜ਼ੇ ਹੇਠ ਡੁੱਬ ਰਿਹਾ ਯੈੱਸ ਬੈਂਕ ਬੀਤੇ ਕੁਝ ਮਹੀਨਿਆਂ ਤੋਂ ਲਗਾਤਾਰ ਸੁਰਖੀਆਂ ’ਚ ਹੈ। ਬੈਂਕ ਨੂੰ ਪਿਛਲੇ ਕੁਝ ਸਾਲਾਂ ’ਚ ਲਗਾਤਾਰ ਇਕ ਤੋਂ ਬਾਅਦ ਇਕ ਕਈ ਝਟਕੇ ਲੱਗੇ ਅਤੇ ਵਿੱਤੀ ਹਾਲਤ ਖਰਾਬ ਹੁੰਦੀ ਚੱਲੀ ਗਈ। ਬੈਂਕ ਦੀ ਇਸ ਹਾਲਤ ਦਾ ਜ਼ਿੰਮੇਵਾਰ ਇਸਦੇ ਫਾਊਂਡਰ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਰਾਣਾ ਕਪੂਰ ਨੂੰ ਮੰਨਿਆ ਜਾ ਰਿਹਾ ਹੈ। ਬੈਂਕ ਨੇ ਭਾਰਤ ’ਚ ਜ਼ਿਆਦਾਤਰ ਅਜਿਹੀਆਂ ਕੰਪਨੀਆਂ ਨੂੰ ਪੈਸੇ ਦਿੱਤੇ, ਜਿਨ੍ਹਾਂ ਦਾ ਵਿੱਤੀ ਰਿਕਾਰਡ ਸਾਫ ਨਹੀਂ ਰਿਹਾ ਹੈ। ਰਿਸਕੀ ਲੋਨ ਨੂੰ ਯੈੱਸ ਕਰਨਾ ਯੈੱਸ ਬੈਂਕ ਨੂੰ ਮਹਿੰਗਾ ਪੈ ਗਿਆ।

ਉਨ੍ਹਾਂ ਕੰਪਨੀਆਂ ਨੂੰ ਕੋਈ ਦੂਜਾ ਬੈਂਕ ਲੋਨ ਦੇਣ ਲਈ ਤਿਆਰ ਨਹੀਂ ਸੀ। ਇਸ ਲਿਸਟ ’ਚ ਐੱਲ. ਐਂਡ ਐੱਫ. ਐੱਸ., ਦੀਵਾਨ ਹਾਊਸਿੰਗ, ਜੈੱਟ ਏਅਰਵੇਜ਼, ਕਾਕਸ ਐਂਡ ਕਿੰਗਸ, ਸੀ. ਜੀ. ਪਾਵਰ ਅਤੇ ਕੈਫੇ ਕਾਫੀ ਡੇ ਵਰਗੀਆਂ ਕੰਪਨੀਆਂ ਸ਼ਾਮਲ ਹਨ, ਜਿਨ੍ਹਾਂ ਨੂੰ ਯੈੱਸ ਬੈਂਕ ਨੇ ਲੋਨ ਦਿੱਤਾ। ਇਹ ਸਾਰੀਆਂ ਕੰਪਨੀਆਂ ਜਾਂ ਤਾਂ ਵਿੱਤੀ ਰੂਪ ਨਾਲ ਖਸਤਾਹਾਲ ਹੋ ਗਈਆਂ ਜਾਂ ਇਨ੍ਹਾਂ ਦਾ ਐੱਨ. ਪੀ. ਏ. ਰਿਕਾਰਡ ਲੈਵਲ ਤੱਕ ਪਹੁੰਚ ਗਿਆ।

ਵਿਦੇਸ਼ੀ ਬੈਂਕਰ ਰਾਣਾ ਕਪੂਰ ਦੀ ਕਾਰਪੋਰੇਟ ਸੈਕਟਰ ’ਚ ਜ਼ਬਰਦਸਤ ਨੈੱਟਵਰਕਿੰਗ ਸੀ। ਉਨ੍ਹਾਂ ਨੇ ਜ਼ਿਆਦਾਤਰ ਲੋਨ 2008 ਤੋਂ ਬਾਅਦ ਵੰਡੇ। ਉਸ ਤੋਂ ਬਾਅਦ ਭਾਰਤ ਦੀ ਅਾਰਥਿਕ ਹਾਲਤ ਖਰਾਬ ਹੋਣ ਲੱਗੀ। ਪਿਛਲੇ 3-4 ਸਾਲ ’ਚ ਜਿਨ੍ਹਾਂ ਕੰਪਨੀਆਂ ਨੂੰ ਉਨ੍ਹਾਂ ਨੇ ਲੋਨ ਦਿੱਤਾ, ਉਨ੍ਹਾਂ ’ਚੋਂ ਜ਼ਿਆਦਾਤਰ ਡੁੱਬਣ ਲੱਗੀਆਂ ਅਤੇ ਯੈੱਸ ਬੈਂਕ ਦਾ ਐੱਨ. ਪੀ. ਏ. ਲਗਾਤਾਰ ਵਧਣ ਲੱਗਾ। ਹਾਲਾਂਕਿ ਯੈੱਸ ਬੈਂਕ ਨੇ ਪਿਛਲੇ ਕੁਝ ਮਹੀਨਿਆਂ ’ਚ ਵਿੱਤੀ ਹਾਲਤ ਸੁਧਾਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। 2017 ’ਚ ਬੈਂਕ ਨੇ 6355 ਕਰੋਡ਼ ਰੁਪਏ ਦੀ ਰਕਮ ਬੈਡ ਲੋਨ ’ਚ ਪਾ ਦਿੱਤੀ ਸੀ, ਜਿਸ ਤੋਂ ਬਾਅਦ ਆਰ. ਬੀ. ਆਈ. ਨੇ ਬੈਂਕ ’ਤੇ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ।

ਕੌਣ ਹਨ ਰਾਣਾ ਕਪੂਰ?


9 ਸਤੰਬਰ 1957 ਨੂੰ ਦਿੱਲੀ ’ਚ ਜੰਮੇ ਰਾਣਾ ਕਪੂਰ ਦੇਸ਼ ਦੇ ਸਫਲ ਬੈਂਕਰਜ਼ ਦੀ ਲਿਸਟ ’ਚ ਸ਼ਾਮਲ ਸਨ। ਪੜ੍ਹਾਈ ਦੌਰਾਨ ਉਨ੍ਹਾਂ ਨੂੰ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਮਾਨਦ ਫੈਲੋਸ਼ਿਪ, ਰਟਗਰਸ ਯੂਨੀਵਰਸਿਟੀ ਨਿਊਜਰਸੀ ਤੋਂ ਪ੍ਰੈਜ਼ੀਡੈਂਟ ਮੈਡਲ ਅਤੇ ਜੀ. ਬੀ. ਪੰਤ ਯੂਨੀਵਰਸਿਟੀ ਆਫ ਐਗਰੀਕਲਚਰ ਤੋਂ ਮਾਨਦ ਫੈਲੋਸ਼ਿਪ ਮਿਲ ਚੁੱਕੀ ਹੈ।

ਸੰਕਟ ਦੀ ਪਰਿਵਾਰਿਕ ਵਜ੍ਹਾ
ਰਾ
ਣਾ ਦੇ ਨਾਲ ਯੈਸ ਬੈਂਕ ਨੂੰ ਸ਼ੁਰੂ ਕਰਨ ਵਾਲੇ ਅਸ਼ੋਕ ਕਪੂਰ ਦੀ ਮੌਤ ਤੋਂ ਬਾਅਦ ਅਸ਼ੋਕ ਦੀ ਪਤਨੀ ਮਧੁ ਅਤੇ ਰਾਣੇ ਵਿਚਕਾਰ ਬੈਂਕ ਦੇ ਮਾਲਕੀ ਹੱਕ ਨੂੰ ਲੈ ਕੇ ਲੜਾਈ ਸ਼ੁਰੂ ਹੋ ਗਈ। ਮਧੁ ਆਪਣੀ ਧੀਅ ਲਈ ਬੈਂਕ ਬੋਰਡ ’ਚ ਜਗ੍ਹਾ ਚਾਹੁੰਦੀ ਸਨ। ਇਸ ਵਿਵਾਦ ਨੇ ਹੌਲੀ-ਹੌਲੀ ਬੈਂਕ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ, ਜਿਸ ਤੋਂ ਬਾਅਦ ਬੈਂਕ ਅੱਜ ਇਸ ਹਾਲਤ ’ਚ ਪਹੁੰਚ ਗਿਆ।

ਗਡ਼ਬਡ਼ੀ ਦੇ ਦੋਸ਼ ਵੀ ਲੱਗੇ
2018 ’ਚ ਆਰ. ਬੀ. ਆਈ. ਨੇ ਰਾਣਾ ਕਪੂਰ ਦੇ ’ਤੇ ਕਰਜ਼ੇ ਅਤੇ ਬੈਲੇਂਸ ਸ਼ੀਟ ’ਚ ਗਡ਼ਬਡ਼ੀ ਦੇ ਦੋਸ਼ ਲਾਏ। ਨਾਲ ਹੀ ਉਨ੍ਹਾਂ ਨੂੰ ਚੇਅਰਮੈਨ ਦੇ ਅਹੁਦੇ ਤੋਂ ਜਬਰਨ ਹਟਾ ਦਿੱਤਾ। ਬੈਂਕ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਕਿਸੇ ਚੇਅਰਮੈਨ ਨੂੰ ਇਸ ਤਰ੍ਹਾਂ ਹਟਾਇਆ ਗਿਆ ਹੋਵੇ।

ਸ਼ੇਅਰ ਵੇਚਣ ਦੀ ਆਈ ਨੌਬਤ
ਰਾਣਾ ਕਪੂਰ ਯੈੱਸ ਬੈਂਕ ਦੇ ਸ਼ੇਅਰਜ਼ ਕਦੇ ਨਹੀਂ ਵੇਚਣਾ ਚਾਹੁੰਦੇ ਸਨ ਪਰ ਫਿਰ ਵੀ ਸ਼ੇਅਰ ਵੇਚਣ ਦੀ ਨੌਬਤ ਆ ਗਈ। ਅਕਤੂਬਰ 2019 ’ਚ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਗਰੁੱਪ ਦੀ ਹਿੱਸੇਦਾਰੀ ਘੱਟ ਕੇ 4.72 ਰਹਿ ਗਈ। 3 ਅਕਤੂਬਰ ਨੂੰ ਸੀਨੀਅਰ ਗਰੁੱਪ ਪ੍ਰੈਜ਼ੀਡੈਂਟ ਰਜਤ ਮੋਂਗਾ ਨੇ ਰੀਜੁਆਇੰਨ ਕੀਤਾ।

 

ਇਹ ਵੀ ਪੜ੍ਹੋ- 

ਹਰ 5 ’ਚੋਂ ਇਕ ਯੂਰਪੀ ਵਿਅਕਤੀ ਧੁਨੀ ਪ੍ਰਦੂਸ਼ਣ ਤੋਂ ਪ੍ਰਭਾਵਿਤ 

ਬਜ਼ੁਰਗਾਂ ਲਈ ਲੋੜ ਤੋਂ ਵੱਧ ਨੀਂਦ ਹਾਨੀਕਾਰਕ 

ਕੋਰੋਨਾਵਾਇਰਸ ਨੂੰ ਲੈ ਕੇ ਅਲਰਟ ਕਰੇਗੀ ਇਹ ਐਪ, ਇੰਝ ਕਰਦੀ ਹੈ ਕੰਮ 

Karan Kumar

This news is Content Editor Karan Kumar