ਕੱਚੇ ਤੇਲ ਦੀਆਂ ਕੀਮਤਾਂ ਨਾਲ ਨਹੀਂ,  ਡਿੱਗਦੇ ਰੁਪਏ ਕਾਰਨ ਲੱਗੀ ਪੈਟਰੋਲ-ਡੀਜ਼ਲ ’ਚ ਅੱਗ

10/23/2018 9:03:15 AM

ਨਵੀਂ ਦਿੱਲੀ - ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਹੋ ਰਹੇ ਇਜ਼ਾਫੇ  ਤੋਂ ਬਾਅਦ ਦੇਸ਼ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।  ਹਾਲਾਂਕਿ ਅੰਕੜਿਆਂ ਨੂੰ ਵੇਖੀਏ ਤਾਂ ਬੀਤੇ ਕੁਝ ਮਹੀਨਿਆਂ   ਦੌਰਾਨ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ  ਦੇ ਮੁੱਲ ’ਚ ਇਜ਼ਾਫੇ ਨਾਲ ਜ਼ਿਆਦਾ ਅੰਤਰਰਾਸ਼ਟਰੀ ਕਰੰਸੀ ਬਾਜ਼ਾਰ ’ਚ ਡਾਲਰ  ਦੇ ਮੁਕਾਬਲੇ ਰੁਪਏ ’ਚ ਜਾਰੀ ਗਿਰਾਵਟ ਜ਼ਿੰਮੇਵਾਰ ਹੈ।

ਹਾਲ ਹੀ ’ਚ ਆਏ ਰਿਜ਼ਰਵ ਬੈਂਕ  ਦੇ ਅੰਦਾਜ਼ੇ ਮੁਤਾਬਕ ਜਿੱਥੇ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀ ਕੀਮਤ ’ਚ ਪ੍ਰਤੀ ਬੈਰਲ 10 ਡਾਲਰ  ਦੇ ਇਜ਼ਾਫੇ ਨਾਲ ਦੇਸ਼ ਦੀ ਜੀ. ਡੀ. ਪੀ.  ਗ੍ਰੋਥ 0.15 ਫੀਸਦੀ ਘੱਟ ਹੋ ਜਾਂਦੀ ਹੈ, ਉਥੇ ਹੀ ਜਦੋਂ ਮਾਲੀਏ ਤੇ ਚਾਲੂ ਖਾਤਾ ਘਾਟਾ ਵਧ ਜਾਂਦਾ ਹੈ ਤਾਂ ਕੇਂਦਰ ਸਰਕਾਰ ਦਾ ਅੰਕ ਹਿਸਾਬ  ਖਰਾਬ ਹੋਣ ਲੱਗਦਾ ਹੈ।  ਮੌਜੂਦਾ ਸਮੇਂ ’ਚ ਕੇਂਦਰ ਸਰਕਾਰ ਇਨ੍ਹਾਂ ਦੋਵਾਂ ਦਬਾਵਾਂ ’ਚੋਂ ਗੁਜ਼ਰ ਰਹੀ ਹੈ।

ਇਸ ਦੇ ਨਾਲ ਹੀ ਤੀਜੀ ਸਭ ਤੋਂ ਅਹਿਮ ਤਬਦੀਲੀ ਡਾਲਰ ਇੰਡੈਕਸ ’ਚ ਦਰਜ ਹੋ ਰਹੀ ਹੈ ਯਾਨੀ ਅੰਤਰਰਾਸ਼ਟਰੀ ਕਰੰਸੀ ਬਾਜ਼ਾਰ ’ਚ ਡਾਲਰ  ਦੇ ਮੁਕਾਬਲੇ ਰੁਪਇਆ ਲਗਾਤਾਰ ਕਮਜ਼ੋਰ ਹੋ ਰਿਹਾ ਹੈ।  ਧਿਆਨ ਦੇਣ ਯੋਗ ਹੈ ਕਿ ਕੱਚੇ ਤੇਲ ਦੀ ਖਰੀਦ ਦੁਨੀਆ  ਦੇ ਸਾਰੇ ਦੇਸ਼ ਆਪਣੇ ਵਿਦੇਸ਼ੀ ਕਰੰਸੀ ਭੰਡਾਰ ’ਚ ਪਏ ਡਾਲਰ ਤੋਂ ਕਰਦੇ ਹਨ। 
ਮੌਜੂਦਾ ਚੁਣੌਤੀਆਂ  ਦੌਰਾਨ ਜਨਵਰੀ ਤੋਂ ਲੈ ਕੇ ਅਕਤੂਬਰ  ਤੱਕ ਗਲੋਬਲ ਮਾਰਕੀਟ ’ਚ ਕੱਚਾ ਤੇਲ  (ਡਾਲਰ  ਦੇ ਸਬੰਧ ’ਚ)  28 ਫ਼ੀਸਦੀ ਮਹਿੰਗਾ ਹੋ ਚੁੱਕਾ ਹੈ, ਉਥੇ ਹੀ ਕੱਚੇ ਤੇਲ ਦੀਆਂ ਕੀਮਤਾਂ ਨੂੰ ਰੁਪਏ  ਦੇ ਸਬੰਧ ’ਚ ਵੇਖਿਆ ਜਾਵੇ ਤਾਂ ਇਸ ਦੌਰਾਨ ਕੱਚਾ ਤੇਲ 48 ਫੀਸਦੀ ਮਹਿੰਗਾ ਹੋ ਗਿਆ ਹੈ।