ਸੋਨੇ ਦੀਆਂ ਕੀਮਤਾਂ 'ਚ ਆਇਆ ਉਛਾਲ, ਜਾਣੋ ਅੱਜ ਲਈ 10 ਗ੍ਰਾਮ ਸੋਨੇ ਦਾ ਭਾਅ

11/05/2020 4:05:17 PM

ਨਵੀਂ ਦਿੱਲੀ — ਇੱਕ ਦਿਨ ਦੀ ਗਿਰਾਵਟ ਤੋਂ ਬਾਅਦ ਸੋਨਾ ਅੱਜ ਫਿਰ ਤੇਜ਼ੀ ਲੈ ਕੇ ਖੁੱਲ੍ਹਿਆ ਹੈ। ਐਮ.ਸੀ.ਐਕਸ. 'ਤੇ ਦਸੰਬਰ ਦੀ ਸਪੁਰਦਗੀ ਵਾਲਾ ਸੋਨਾ ਪਿਛਲੇ ਸੈਸ਼ਨ ਵਿਚ 50820 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਵੀਰਵਾਰ ਨੂੰ ਇਹ 411 ਰੁਪਏ ਦੀ ਤੇਜ਼ੀ ਨਾਲ 51231 ਰੁਪਏ ਦੇ ਵਾਧੇ ਨਾਲ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਹੀ ਇਸ ਨੇ 51187 ਰੁਪਏ ਦੇ ਹੇਠਲੇ ਪੱਧਰ ਅਤੇ 51247 ਰੁਪਏ ਦੇ ਸਿਖ਼ਰ ਪੱਧਰ ਨੂੰ ਛੋਹ ਲਿਆ। ਸਵੇਰੇ 9:30 ਵਜੇ ਇਹ 367 ਰੁਪਏ ਦੀ ਤੇਜ਼ੀ ਨਾਲ 51187 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਫਰਵਰੀ ਦੀ ਡਿਲਿਵਰੀ ਵਾਲਾ ਸੋਨਾ ਵੀ 413 ਰੁਪਏ ਦੀ ਤੇਜ਼ੀ ਨਾਲ 51390 ਰੁਪਏ 'ਤੇ ਬੰਦ ਹੋਇਆ ਸੀ।

ਸਰਾਫਾ ਦਾ ਸੋਨਾ 111 ਰੁਪਏ ਵਧਿਆ

ਰੁਪਏ ਦੀ ਕੀਮਤ ਵਿਚ ਭਾਰੀ ਗਿਰਾਵਟ ਦੇ ਨਾਲ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨਾ 111 ਰੁਪਏ ਦੀ ਤੇਜ਼ੀ ਨਾਲ 50,743 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਐਚ.ਡੀ.ਐਫ.ਸੀ. ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 50,632 ਰੁਪਏ ਪ੍ਰਤੀ 10 ਗ੍ਰਾਮ  'ਤੇ ਬੰਦ ਹੋਇਆ ਸੀ। ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਡਾਲਰ ਮਜ਼ਬੂਤ ​​ਹੋਣ ਨਾਲ ਰੁਪਿਆ 35 ਪੈਸੇ ਦੀ ਗਿਰਾਵਟ ਨਾਲ ਬੁੱਧਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ 74.76 ਦੇ ਪੱਧਰ 'ਤੇ ਬੰਦ ਹੋਇਆ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਘੱਟ ਕੇ 1,895 ਡਾਲਰ ਪ੍ਰਤੀ ਔਂਸ 'ਤੇ ਆ ਗਿਆ।

ਇਹ ਵੀ ਪੜ੍ਹੋ : RBI ਨੇ Current Account ਸੰਬੰਧੀ ਦਿੱਤਾ ਨਵਾਂ ਆਦੇਸ਼, 15 ਦਸੰਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ

ਸੁਸਤ ਮੰਗ ਕਾਰਨ ਸੋਨੇ ਦੀਆਂ ਵਾਇਦਾ ਕੀਮਤਾਂ 'ਚ ਗਿਰਾਵਟ

ਕਮਜ਼ੋਰ ਹਾਜਿਰ ਮੰਗ ਦੇ ਕਾਰਨ ਵਪਾਰੀਆਂ ਨੇ ਆਪਣੇ ਜਮ੍ਹਾਂ ਸੌਦੇ ਨੂੰ ਘਟਾ ਦਿੱਤਾ ਜਿਸ ਕਾਰਨ ਬੁੱਧਵਾਰ ਨੂੰ ਸੋਨੇ ਦਾ ਭਾਅ 0.75% ਦੀ ਗਿਰਾਵਟ ਨਾਲ 51,210 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਮਲਟੀ ਕਮੋਡਿਟੀ ਐਕਸਚੇਂਜ ਵਿਚ ਦਸੰਬਰ ਵਿਚ ਸੋਨੇ ਦੀ ਡਿਲਿਵਰੀ ਕੀਮਤ 388 ਰੁਪਏ ਭਾਵ 0.75% ਦੀ ਗਿਰਾਵਟ ਦੇ ਨਾਲ 51,210 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਇਕਰਾਰਨਾਮੇ ਵਿਚ 12,755 ਲਾਟ ਲਈ ਕਾਰੋਬਾਰ ਹੋਇਆ। ਨਿਊਯਾਰਕ ਵਿਚ ਸੋਨਾ 1.05 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,890.30 ਡਾਲਰ ਪ੍ਰਤੀ ਔਂਸ 'ਤੇ ਆ ਗਿਆ।

ਇਹ ਵੀ ਪੜ੍ਹੋ : ਇਸ ਦੀਵਾਲੀ 786 ਨੰਬਰ ਦਾ ਨੋਟ ਤੁਹਾਨੂੰ ਬਣਾ ਦੇਵੇਗਾ ਅਮੀਰ! ਮਿਲ ਸਕਦੇ ਹਨ 3 ਲੱਖ ਰੁਪਏ!

ਸੋਨੇ ਦੀ ਖਪਤਕਾਰਾਂ ਦੀ ਮੰਗ 35.8 ਪ੍ਰਤੀਸ਼ਤ ਵਧੀ 

ਮੌਜੂਦਾ ਕੈਲੰਡਰ ਸਾਲ ਦੀ ਤੀਜੀ ਤਿਮਾਹੀ ਵਿਚ ਭਾਰਤ ਵਿਚ ਸੋਨੇ ਦੀ ਖਪਤਕਾਰਾਂ ਦੀ ਮੰਗ 35.8 ਪ੍ਰਤੀਸ਼ਤ ਵਧ ਕੇ 86.6 ਟਨ ਹੋ ਗਈ ਹੈ। ਇਹ ਜਾਣਕਾਰੀ ਮੋਤੀ ਲਾਲ ਓਸਵਾਲ ਵਿੱਤੀ ਸੇਵਾਵਾਂ ਦੀ ਇੱਕ ਰਿਪੋਰਟ ਵਿਚ ਦਿੱਤੀ ਗਈ ਹੈ। ਇਸ ਵਿਚ ਸੋਨੇ ਦੇ ਗਹਿਣੇ ਅਤੇ ਸਿੱਕੇ ਸ਼ਾਮਲ ਹਨ। ਹਾਲਾਂਕਿ ਸਾਲਾਨਾ ਆਧਾਰ 'ਤੇ ਸੋਨੇ ਦੇ ਖਪਤਕਾਰਾਂ ਦੀ ਮੰਗ ਅਜੇ ਵੀ ਬਹੁਤ ਘੱਟ ਹੈ।

ਇਹ ਵੀ ਪੜ੍ਹੋ :  ਬੈਂਕ 'ਚ ਗਹਿਣੇ ਰੱਖੀ ਜਾਇਦਾਦ ਨੂੰ ਵੇਚਣਾ ਚਾਹੁੰਦੇ ਹੋ ਤਾਂ ਜਾਣੋ ਪੂਰੀ ਪ੍ਰਕਿਰਿਆ

Harinder Kaur

This news is Content Editor Harinder Kaur