ਕੀ ਭਾਰਤ ਛੱਡ ਲੰਡਨ ਜਾ ਰਹੇ ਨੇ ਮੁਕੇਸ਼ ਅੰਬਾਨੀ ? RIL ਨੇ ਦਿੱਤਾ ਇਹ ਸਪੱਸ਼ਟੀਕਰਨ

11/06/2021 5:01:30 PM

ਮੁੰਬਈ - ਦੀਵਾਲੀ ਮਨਾ ਰਹੇ ਮੁਕੇਸ਼ ਅੰਬਾਨੀ ਦੀ ਫੋਟੋ ਸਾਹਮਣੇ ਆਉਂਦੇ ਹੀ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ। ਮੀਡੀਆ 'ਚ ਖਬਰਾਂ ਆਈਆਂ ਸਨ ਕਿ ਉਹ ਲੰਡਨ 'ਚ ਸੈਟਲ ਹੋਣ ਜਾ ਰਹੇ ਹਨ। ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਨੂੰ ਇਸ 'ਤੇ ਬਿਆਨ ਜਾਰੀ ਕਰਨਾ ਪਿਆ। ਕੰਪਨੀ ਨੇ ਸ਼ੁੱਕਰਵਾਰ ਰਾਤ ਨੂੰ ਕਿਹਾ ਕਿ ਅੰਬਾਨੀ ਦੀ ਲੰਡਨ ਜਾਂ ਦੁਨੀਆ 'ਚ ਕਿਤੇ ਵੀ ਸੈਟਲ ਹੋਣ ਜਾਂ ਰਹਿਣ ਦੀ ਕੋਈ ਯੋਜਨਾ ਨਹੀਂ ਹੈ। ਕੰਪਨੀ ਨੇ ਅੰਬਾਨੀ ਪਰਿਵਾਰ ਦੇ ਬਕਿੰਘਮਸ਼ਾਇਰ ਦੇ ਸਟੋਕ ਪਾਰਕ ਇਲਾਕੇ ਵਿੱਚ 300 ਏਕੜ ਦੇ ਕੰਟਰੀ ਕਲੱਬ ਨੂੰ ਆਪਣਾ ਮੁੱਖ ਘਰ ਬਣਾਉਣ ਦੀਆਂ ਰਿਪੋਰਟਾਂ ਨੂੰ "ਝੂਠੀਆਂ ਅਤੇ ਬੇਬੁਨਿਆਦ ਅਟਕਲਾਂ" ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਲੰਡਨ 'ਚ ਖ਼ਰੀਦਿਆ ਆਲੀਸ਼ਾਨ ਮਹਿਲ, ਨਵੇਂ ਘਰ 'ਚ ਮਨਾਈ ਦੀਵਾਲੀ

ਸੈਟਲ ਹੋਣ ਦੀ ਕੋਈ ਯੋਜਨਾ ਬਾਰੇ ਦਿੱਤੀ ਜਾਣਕਾਰੀ

ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, "ਰਿਲਾਇੰਸ ਇੰਡਸਟਰੀਜ਼ ਲਿਮਟਿਡ ਇਹ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਚੇਅਰਮੈਨ (ਮੁਕੇਸ਼ ਅੰਬਾਨੀ) ਅਤੇ ਉਨ੍ਹਾਂ ਦੇ ਪਰਿਵਾਰ ਦੀ ਲੰਡਨ ਜਾਂ ਦੁਨੀਆ ਵਿੱਚ ਕਿਤੇ ਵੀ ਸੈਟਲ ਹੋਣ ਜਾਂ ਰਹਿਣ ਦੀ ਕੋਈ ਯੋਜਨਾ ਨਹੀਂ ਹੈ।" ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਵਿਦੇਸ਼ ਯਾਤਰਾ ਨੂੰ ਰਿਲਾਇੰਸ ਵੱਲੋਂ ਲੰਡਨ 'ਚ 592 ਕਰੋੜ ਰੁਪਏ 'ਚ ਜਾਇਦਾਦ ਖਰੀਦਣ ਤੋਂ ਬਾਅਦ ਸਟੋਕ ਪਾਰਕ ਅਸਟੇਟ ਨੂੰ ਆਪਣਾ ਦੂਜਾ ਘਰ ਬਣਾਉਣ ਨਾਲ ਜੋੜਿਆ ਜਾ ਰਿਹਾ ਹੈ। ਉਹ ਮੁੰਬਈ ਵਿੱਚ 4,00,000 ਵਰਗ ਫੁੱਟ ਦੇ ਘਰ ਵਿੱਚ ਰਹਿ ਰਹੇ ਹਨ। ਉਨ੍ਹਾਂ ਦਾ ਘਰ 'ਐਂਟੀਲੀਆ' ਸ਼ਹਿਰ ਦੇ ਅਲਟਾਮਾਉਂਟ ਰੋਡ 'ਤੇ ਸਥਿਤ ਹੈ।

ਇਹ ਵੀ ਪੜ੍ਹੋ : Paytm IPO: ਦੇਸ਼ ਦਾ ਸਭ ਤੋਂ ਵੱਡਾ IPO ਸੋਮਵਾਰ ਨੂੰ  ਹੋਵੇਗਾ ਲਾਂਚ

ਗੋਲਫਿੰਗ ਅਤੇ ਸਪੋਰਟਿੰਗ ਰਿਜ਼ੋਰਟ

ਬਿਆਨ ਅਨੁਸਾਰ, "RIL ਸਮੂਹ ਦੀ ਕੰਪਨੀ ਨੇ RIIHL ਨੇ ਹਾਲ ਹੀ ਵਿੱਚ ਸਟੋਕ ਪਾਰਕ ਅਸਟੇਟ ਦਾ ਅਧਿਗ੍ਰਹਿਣ ਕੀਤਾ ਹੈ। ਕੰਪਨੀ ਇਹ ਸਪੱਸ਼ਟ ਕਰਨਾ ਚਾਹੇਗੀ ਕਿ ਇਸ 'ਵਿਰਾਸਤ' ਸੰਪੱਤੀ ਦੀ ਪ੍ਰਾਪਤੀ ਦਾ ਉਦੇਸ਼ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਥਾਨਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹੋਏ ਇਸ ਨੂੰ ਇੱਕ ਪ੍ਰਮੁੱਖ ਗੋਲਫ ਅਤੇ ਖੇਡ ਰਿਜੋਰਟ ਬਣਾਉਣਾ ਹੈ। ਹਾਲਾਂਕਿ, ਇਸ ਨੇ ਅੰਬਾਨੀ ਦੇ ਲਗਾਤਾਰ ਵਿਦੇਸ਼ੀ ਦੌਰਿਆਂ 'ਤੇ ਕੋਈ ਟਿੱਪਣੀ ਨਹੀਂ ਕੀਤੀ, ਜਿਨ੍ਹਾਂ ਦਾ ਜ਼ਿਕਰ ਖ਼ਬਰਾਂ ਵਿੱਚ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਬਿਟਕੁਆਇਨ ਦੀਆਂ ਕੀਮਤਾਂ 'ਚ ਗਿਰਾਵਟ, Ether-dogecoin ਦੀਆਂ ਕੀਮਤਾਂ ਵੀ ਘਟੀਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

Harinder Kaur

This news is Content Editor Harinder Kaur