FCI ਦੇ ਗੋਦਾਮਾਂ ਤੋਂ ਈਥਾਨੌਲ ਬਣਾਉਣ ਲਈ ਨਹੀਂ ਮਿਲ ਰਹੇ ਚੌਲ, ਪ੍ਰਭਾਵਿਤ ਹੋ ਸਕਦਾ ਉਤਪਾਦਨ

07/25/2023 11:39:24 AM

ਬਿਜ਼ਨੈੱਸ ਡੈਸਕ - ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੇ ਗੋਦਾਮਾਂ ਤੋਂ ਈਥਾਨੌਲ ਬਣਾਉਣ ਲਈ ਚੌਲ ਮਿਲਣੇ ਬੰਦ ਹੋਣ ਦੀ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ਦੇ ਸਬੰਧ ਵਿੱਚ ਈਥਾਨੋਲ ਬਣਾਉਣ ਵਾਲੀਆਂ ਡਿਸਟਿਲਰੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਪਿਛਲੇ ਇੱਕ ਹਫ਼ਤੇ ਤੋਂ ਚੌਲ ਨਹੀਂ ਮਿਲ ਰਹੇ ਹਨ। ਚੌਲਾਂ ਦੀ ਪ੍ਰਾਪਤੀ ਨਾ ਹੋਣ ਦੇ ਕਾਰਨ ਈਂਧਨ ਵਿੱਚ ਈਥਾਨੌਲ ਨੂੰ ਮਿਲਾਉਣ ਦਾ ਦੇਸ਼ ਦਾ ਅਭਿਲਾਸ਼ੀ ਪ੍ਰੋਗਰਾਮ ਫਿੱਕਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)

ਜੇਕਰ ਚੌਲਾਂ ਦੀ ਸਪਲਾਈ ਬੰਦ ਹੋ ਗਈ ਤਾਂ ਦੇਸ਼ ਦੀਆਂ ਲਗਭਗ 100 ਡਿਸਟਿਲਰੀਆਂ ਦਾ ਈਥਾਨੌਲ ਉਤਪਾਦਨ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋ ਸਕਦਾ ਹੈ। ਇਨ੍ਹਾਂ ਡਿਸਟਿਲਰੀਆਂ ਵਿੱਚ ਈਥਾਨੌਲ ਬਣਾਉਣ ਲਈ ਚੌਲਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਐੱਫਸੀਆਈ ਤੋਂ ਮਿਲਦੇ ਹਨ। ਉਹ ਚੌਲਾਂ ਨੂੰ ਸਟਾਰਚ ਵਿੱਚ ਬਦਲਦੇ ਹਨ, ਜਿਸ ਤੋਂ ਈਥਾਨੌਲ ਬਣਦਾ ਹੈ। ਉਦਯੋਗਿਕ ਭਾਈਵਾਲਾਂ ਨੇ ਦੱਸਿਆ ਕਿ ਕੁਝ ਡਿਸਟਿਲਰੀਆਂ ਦੋ ਤਰ੍ਹਾਂ ਦੇ ਕੱਚੇ ਮਾਲ ਦੀ ਵਰਤੋਂ ਕਰਦੀਆਂ ਹਨ। ਖੰਡ ਦੇ ਸੀਜ਼ਨ ਦੌਰਾਨ ਗੰਨੇ ਤੋਂ ਈਥਾਨੌਲ ਬਣਾਇਆ ਜਾਂਦਾ ਹੈ ਅਤੇ ਬਾਕੀ ਸਾਲ ਦੌਰਾਨ ਅਨਾਜ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਉਹ ਵੀ ਪ੍ਰਭਾਵਿਤ ਹੋ ਸਕਦੇ ਹਨ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ

ਸੂਤਰਾਂ ਅਨੁਸਾਰ ਐੱਫਸੀਆਈ ਨੇ ਅਧਿਕਾਰਤ ਤੌਰ 'ਤੇ ਅਜਿਹਾ ਹੋਣ ਦਾ ਕੋਈ ਵੀ ਕਾਰਨ ਨਹੀਂ ਦੱਸਿਆ। ਇਸ ਦੇ ਬਾਵਜੂਦ ਇਹ ਮੰਨਿਆ ਜਾ ਰਿਹਾ ਹੈ ਕਿ 2023-24 ਦੇ ਫ਼ਸਲੀ ਸਾਲ ਵਿਚ ਅਨਾਜ ਦੀਆਂ ਵਧਦੀਆਂ ਕੀਮਤਾਂ ਅਤੇ ਘੱਟ ਮੀਂਹ ਅਤੇ ਉਸ ਤੋਂ ਬਾਅਦ ਆਏ ਹੜ੍ਹਾਂ ਕਾਰਨ ਝੋਨੇ ਦੀ ਉਪਜ ਘੱਟ ਰਹਿਣ 'ਤੇ ਅਜਿਹਾ ਹੋ ਰਿਹਾ ਹੈ। ਪਿਛਲੇ ਹਫ਼ਤੇ ਇਨ੍ਹਾਂ ਦੋ ਕਾਰਨਾਂ ਕਰਕੇ ਬਰਾਮਦ 'ਤੇ ਪਾਬੰਦੀ ਵੀ ਲਗਾਈ ਗਈ ਹੈ। ਇਸ ਸਬੰਧ 'ਚ ਸੰਪਰਕ ਕਰਨ 'ਤੇ ਐੱਫਸੀਆਈ ਦੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਕਿਸੇ ਨਿਰਦੇਸ਼ ਬਾਰੇ ਜਾਣਕਾਰੀ ਨਹੀਂ ਹੈ। ਇਨ੍ਹਾਂ ਮਾਮਲਿਆਂ ਨੂੰ ਸੰਭਾਲਣ ਵਾਲੇ ਇਕ ਹੋਰ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮੁੱਦੇ 'ਤੇ ਮੀਡੀਆ ਨਾਲ ਗੱਲ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਮੁੜ ਤੋਂ ਉਡਾਣ ਭਰ ਸਕਦੀ ਹੈ Go First, DGCA ਨੇ ਇਨ੍ਹਾਂ ਸ਼ਰਤਾਂ ਰਾਹੀਂ ਦਿੱਤੀ ਉੱਡਣ ਦੀ ਇਜਾਜ਼ਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8  

rajwinder kaur

This news is Content Editor rajwinder kaur