RBI ਦਾ ਵੱਡਾ ਤੋਹਫ਼ਾ, ਜਲਦ ਸਿੱਧੇ ਖ਼ਰੀਦ ਸਕੋਗੇ ਸਰਕਾਰੀ ਸਕਿਓਰਿਟੀਜ਼

02/06/2021 9:09:07 AM

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਸਰਕਾਰੀ ਸਕਿਓਰਿਟੀਜ਼ ਦੇ ਪ੍ਰਚੂਨ ਨਿਵੇਸ਼ਕਾਂ ਨੂੰ ਇਕ ਵੱਡੀ ਸੌਗਾਤ ਦੇਣ ਜਾ ਰਿਹਾ ਹੈ। ਇਸ ਤਹਿਤ ਪ੍ਰਚੂਨ ਨਿਵੇਸ਼ਕ ਹੁਣ ਆਨਲਾਈਨ ਸਿੱਧੇ ਸਰਕਾਰੀ ਸਕਿਓਰਿਟੀਜ਼ ਵਿਚ ਸਿੱਧੇ ਨਿਵੇਸ਼ ਕਰ ਸਕਣਗੇ। ਇਹ ਨਿਵੇਸ਼ ਉਹ ਪ੍ਰਾਇਮਰੀ ਅਤੇ ਸੈਕੰਡਰੀ ਦੋਹਾਂ ਬਾਜ਼ਾਰ ਵਿਚ ਕਰ ਸਕਣਗੇ। ਆਰ. ਬੀ. ਆਈ. ਨੇ ਇਸ ਨੂੰ ਇਕ ਢਾਂਚਾਗਤ ਸੁਧਾਰ ਦੱਸਿਆ ਹੈ।

ਹੁਣ ਤੱਕ ਪ੍ਰਚੂਨ ਨਿਵੇਸ਼ਕ ਇਸ ਵਿਚ ਸਿੱਧੇ ਨਿਵੇਸ਼ ਨਹੀਂ ਕਰ ਸਕਦੇ ਸੀ। ਨਿਵੇਸ਼ਕ ਨੂੰ ਮਿਉਚੁਅਲ ਫੰਡ ਦੇ ਗਿਲਟ ਫੰਡਾਂ ਵਿਚ ਨਿਵੇਸ਼ ਕਰਨਾ ਪੈਂਦਾ ਸੀ, ਜੋ ਸਰਕਾਰ ਦੀ ਸਕਿਓਰਿਟੀਜ਼ ਵਿਚ ਨਿਵੇਸ਼ ਕਰਦੀ ਸੀ ਪਰ ਹੁਣ ਤੁਸੀਂ ਸਿੱਧੇ ਨਿਵੇਸ਼ ਕਰ ਸਕਦੇ ਹੋ।

ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਹੁਣ ਜਲਦ ਹੀ ਰਿਟੇਲ ਨਿਵੇਸ਼ਕ ਆਰ. ਬੀ. ਆਈ. ਨਾਲ ਗਿਲਟ ਖਾਤਾ ਖੋਲ੍ਹ ਸਕਣਗੇ। ਇਸ ਕਦਮ ਨੂੰ ਰਿਟੇਲ ਡਾਇਰੈਕਟ ਕਿਹਾ ਜਾਵੇਗਾ। ਇਸ ਵਿਚ ਤੁਸੀਂ ਆਨਲਾਈਨ ਕਾਰੋਬਾਰ ਕਰ ਸਕਦੇ ਹੋ। ਇਸ ਨਾਲ ਪ੍ਰਚੂਨ ਨਿਵੇਸ਼ਕਾਂ ਨੂੰ ਸਰਕਾਰੀ ਸਕਿਓਰਿਟੀਜ਼ ਨੂੰ ਸਿੱਧੇ ਖ਼ਰੀਦਣ ਅਤੇ ਵੇਚਣ ਦਾ ਇਕ ਬਿਹਤਰ ਮੌਕਾ ਮਿਲੇਗਾ। ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਜਲਦ ਹੀ ਇਸ ਦਾ ਖਾਕਾ ਤਿਆਰ ਹੋ ਜਾਵੇਗਾ।

Sanjeev

This news is Content Editor Sanjeev