ਨਵੰਬਰ ਮਹੀਨੇ ''ਚ 5.54 ਫੀਸਦੀ ਦਰਜ ਕੀਤੀ ਗਈ ਖੁਦਰਾ ਮਹਿੰਗਾਈ ਦਰ

12/12/2019 10:27:43 PM

ਨਵੀਂ ਦਿੱਲੀ—ਭੋਜਨ ਪਦਾਰਥ ਦੀਆਂ ਕੀਮਤਾਂ 'ਚ ਵਾਧੇ ਕਾਰਨ ਖੁਦਰਾ ਮੁਦਰਾਸਫੀਤੀ ਨਵੰਬਰ 'ਚ ਵਧ ਕੇ 5.54 ਫੀਸਦੀ 'ਤੇ ਪਹੁੰਚ ਗਈ ਹੈ ਜੋ ਤਿੰਨ ਸਾਲ ਦਾ ਸਭ ਤੋਂ ਉੱਚਾ ਪੱਧਰ ਹੈ। ਪਿਛਲੇ ਮਹੀਨੇ ਅਕਤੂਬਰ 'ਚ ਇਹ 4.62 ਫੀਸਦੀ 'ਤੇ ਸੀ। ਉੱਥੇ, ਨਵੰਬਰ 2018 'ਚ ਖੁਦਰਾ ਮਹਿੰਗਾਈ ਦਰ ਸਿਰਫ 2.33 ਫੀਸਦੀ ਸੀ। ਕੇਂਦਰੀ ਅੰਕੜੇ ਦਫਤਰ ਵੱਲੋਂ ਵੀਰਵਾਰ ਨੂੰ ਜਾਰੀ ਅਕੰੜਿਆਂ ਮੁਤਾਬਕ ਭੋਜਨ ਪਦਾਰਥ ਦੀ ਮਹਿੰਗੀ ਦਰ 10.2 ਫੀਸਦੀ ਰਹੀ, ਜੋ ਅਕਤੂਬਰ 'ਚ 7.89 ਫੀਸਦੀ ਸੀ। ਇਸ ਤੋਂ ਜ਼ਿਆਦਾ ਖੁਦਰਾ ਮਹਿੰਗਾਈ ਦਰ ਜੁਲਾਈ 2016 'ਚ 6.07 ਫੀਸਦੀ ਦਰਜ ਕੀਤੀ ਗਈ ਸੀ। ਸਰਕਾਰ ਨੇ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਮਹਿੰਗਾਈ ਦਰ 4 ਫੀਸਦੀ ਦੇ ਦਾਇਰੇ 'ਚ ਰੱਖਣ ਨੂੰ ਕਿਹਾ ਹੈ ਜਿਸ 'ਚ 2 ਫੀਸਦੀ ਦਾ ਮਾਰਜਨ ਵੀ ਹੈ।

Karan Kumar

This news is Content Editor Karan Kumar