ਰਿਜ਼ਰਵ ਬੈਂਕ ਮਾਰਚ ਅੰਤ ਤੱਕ ਨਕਦੀ ਪਾਉਣ ਦਾ ਸਿਲਸਿਲਾ ਰੱਖੇਗਾ ਜਾਰੀ : ਅਚਾਰਿਆ

12/06/2018 4:40:56 PM

ਮੁੰਬਈ — ਭਾਰਤੀ ਰਿਜ਼ਰਵ ਬੈਂਕ ਇਸ ਵਿੱਤੀ ਸਾਲ ਦੇ ਅੰਤ ਤੱਕ ਮੁਕਤ ਬਜ਼ਾਰ ਓਪਰੇਸ਼ਨ(ਓ.ਐੱਮ.ਓ.) ਦੇ ਜ਼ਰੀਏ ਬੈਂਕਿੰਗ ਪ੍ਰਣਾਲੀ 'ਚ ਨਕਦੀ ਪਾਉਣ ਦਾ ਸਿਲਸਿਲਾ ਜਾਰੀ ਰੱਖੇਗਾ। ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਰਲ ਅਚਾਰਿਆ ਨੇ ਇਹ ਜਾਣਕਾਰੀ ਦਿੱਤੀ ਹੈ। ਅਚਾਰਿਆ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ 'ਚ ਕੇਂਦਰੀ ਬੈਂਕ ਨੇ ਓ.ਐੱਮ.ਓ. ਦੇ ਤਹਿਤ 1,360 ਅਰਬ ਰੁਪਏ ਦੀ ਨਕਦੀ ਸਿਸਟਮ ਵਿਚ ਪਾਈ ਹੈ। ਇਨ੍ਹਾਂ ਵਿਚੋਂ 1,000 ਅਰਬ ਰੁਪਏ ਪਿਛਲੇ ਤਿੰਨ ਮਹੀਨੇ 'ਚ ਪਾਏ ਗਏ ਹਨ। ਰਿਜ਼ਰਵ ਬੈਂਕ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਦਸੰਬਰ ਵਿਤ ਤਰਲਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਓ.ਐੱਮ.ਓ. ਦੇ ਤਹਿਤ 40,000 ਕਰੋੜ ਰੁਪਏ ਦੀਆਂ ਸਰਕਾਰੀ ਪ੍ਰਤੀਭੂਤੀਆਂ ਦੀ ਖਰੀਦ ਕਰੇਗਾ। ਅਚਾਰਿਆ ਨੇ ਬੁੱਧਵਾਰ ਨੂੰ ਮੁਦਰਾ ਨੀਤੀ ਸਮੀਖਿਆ ਤੋਂ ਬਾਅਦ ਪੱਤਰਕਾਰ ਸੰਮੇਲਨ 'ਚ ਕਿਹਾ,' ਸਾਡਾ ਅੰਦਾਜ਼ਾ ਹੈ ਕਿ ਓ.ਐੱਮ.ਓ. ਦੀ ਖਰੀਦ ਮਾਰਚ ਅੰਤ ਤੱਕ ਜਾਰੀ ਰੱਖਣੀ ਪਵੇਗੀ।' ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਜਾਰੀ ਚਾਲੂ ਵਿੱਤੀ ਸਾਲ ਦੀ ਪੰਜਵੀਂ ਦੋ-ਮਹੀਨਾਵਾਰ ਮੁਦਰਾ ਨੀਤੀ ਸਮੀਖਿਆ 'ਚ ਰੈਪੋ ਦਰ ਨੂੰ 6.5 ਫੀਸਦੀ 'ਤੇ ਕਾਇਮ ਰੱਖਿਆ ਹੈ।