ਰਿਜ਼ਰਵ ਬੈਂਕ ਦਾ ਵੱਡਾ ਬਿਆਨ, ਕਿਹਾ- ਬਿਨਾ ਗਾਰੰਟੀ ਵਾਲੇ ਕਰਜ਼ ਤੋਂ ਵਿੱਤੀ ਸਥਿਰਤਾ ਨੂੰ ਖ਼ਤਰਾ

10/06/2023 4:49:42 PM

ਮੁੰਬਈ (ਭਾਸ਼ਾ) - ਰਿਟੇਲ ਬਿਨਾ ਗਾਰੰਟੀ ਵਾਲੇ ਲੋਨ ਹਿੱਸੇ 'ਚ ਅਸਾਧਾਰਣ ਵਾਧੇ ਦੇ ਕਾਰਨ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਸਾਵਧਾਨ ਹੈ। ਕੇਂਦਰੀ ਬੈਂਕ ਉਹਨਾਂ ਜੋਖਮਾਂ ਦੀ ਪਛਾਣ ਕਰ ਰਿਹਾ ਹੈ, ਜੋ ਵਿੱਤੀ ਸਥਿਰਤਾ ਨੂੰ ਖਤਰੇ ਵਿੱਚ ਪਾ ਸਕਦੇ ਹਨ। ਆਰਬੀਆਈ ਦੇ ਡਿਪਟੀ ਗਵਰਨਰ ਜੇ ਸਵਾਮੀਨਾਥਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੁਦਰਾ ਨੀਤੀ ਸਮੀਖਿਆ ਦਾ ਐਲਾਨ ਕਰਦੇ ਹੋਏ ਗਵਰਨਰ ਸ਼ਕਤੀਕਾਂਤ ਦਾਸ ਦੀਆਂ ਇਸ ਸਬੰਧ ਵਿੱਚ ਟਿੱਪਣੀਆਂ ਸਿਰਫ਼ ਇੱਕ ਸਲਾਹ ਹੈ। ਕੇਂਦਰੀ ਬੈਂਕ ਇਸ ਸਮੇਂ ਕਿਸੇ ਵੀ ਵੱਡੇ ਉਪਾਅ ਦਾ ਐਲਾਨ ਨਹੀਂ ਕਰ ਰਿਹਾ ਹੈ। 

ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰੀਆਂ ਦੀ ਜੇਬ ਹੋਵੇਗੀ ਢਿੱਲੀ, ਵਧਿਆ ਕਿਰਾਇਆ

ਉਹਨਾਂ ਨੇ ਕਿਹਾ ਕਿ "ਅਸੀਂ ਉਮੀਦ ਕਰਾਂਗੇ ਕਿ ਸਥਿਤੀ ਨੂੰ ਕੰਟਰੋਲ ਕਰਨ ਲਈ ਬੈਂਕ, NBFCs ਅਤੇ fintechs ਢੁਕਵੇਂ ਅੰਦਰੂਨੀ ਉਪਾਅ ਕਰਨ।" ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ RBI ਨੇ ਕਾਰਵਾਈ ਹੁੰਦੀ ਨਹੀਂ ਵੇਖੀ, ਤਾਂ ਉਹ ਇਸ ਮਾਮਲੇ ਦੀ ਜਾਂਚ ਕਰਨਗੇ। ਇਸ ਤੋਂ ਪਹਿਲੇ ਦਿਨ ਦਾਸ ਨੇ ਕਿਹਾ ਕਿ ਨਿੱਜੀ ਕਰਜ਼ਿਆਂ ਦੇ ਕੁਝ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ ਅਤੇ ਆਰਬੀਆਈ ਸ਼ੁਰੂਆਤੀ ਦਬਾਅ ਦੇ ਕਿਸੇ ਵੀ ਸੰਕੇਤ ਲਈ ਨੇੜਿਓਂ ਨਿਗਰਾਨੀ ਕਰ ਰਿਹਾ ਹੈ।

ਇਹ ਵੀ ਪੜ੍ਹੋ - ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਸਿਰਫ਼ 603 ਰੁਪਏ 'ਚ ਮਿਲੇਗਾ ਗੈਸ ਸਿਲੰਡਰ

ਉਸਨੇ ਕਿਹਾ, "ਬੈਂਕਾਂ ਅਤੇ NBFCs ਨੂੰ ਸਲਾਹ ਦਿੱਤੀ ਜਾਵੇਗੀ ਕਿ ਉਹ ਆਪਣੇ ਅੰਦਰੂਨੀ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ​​ਕਰਨ, ਜੇਕਰ ਕੋਈ ਜੋਖਮਾਂ ਹੈ ਤਾਂ ਉਸ ਦਾ ਹੱਲ ਕਰਨ ਅਤੇ ਆਪਣੇ ਹਿੱਤ ਵਿੱਚ ਢੁਕਵੇਂ ਸੁਰੱਖਿਆ ਦੇ ਉਪਾਅ ਕਰਨ।" ਦੱਸ ਦੇਈਏ ਕਿ ਬੈਂਕਿੰਗ ਰੈਗੂਲੇਟਰ ਕ੍ਰੈਡਿਟ ਕਾਰਡ, ਪਰਸਨਲ ਲੋਨ ਅਤੇ ਮਾਈਕ੍ਰੋ ਫਾਈਨਾਂਸ ਵਰਗੇ ਅਸੁਰੱਖਿਅਤ ਕਰਜ਼ਿਆਂ ਵਿੱਚ ਉੱਚ ਵਾਧੇ ਨੂੰ ਲੈ ਕੇ ਚਿੰਤਤ ਹੋਣ ਦੀਆਂ ਪਹਿਲਾਂ ਹੀ ਖ਼ਬਰਾਂ ਆ ਚੁੱਕੀਆਂ ਹਨ।

ਇਹ ਵੀ ਪੜ੍ਹੋ - ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਸਵਾਮੀਨਾਥਨ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਸਿਸਟਮ ਵਿੱਚ 12-14 ਫ਼ੀਸਦੀ ਦੀ ਸਮੁੱਚੀ ਕ੍ਰੈਡਿਟ ਵਾਧੇ ਦੇ ਮੁਕਾਬਲੇ ਅਸੁਰੱਖਿਅਤ ਪ੍ਰਚੂਨ ਕਰਜ਼ਿਆਂ ਵਿੱਚ 23 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਤਰ੍ਹਾਂ ਅਸਾਧਾਰਨ ਵਾਧਾ ਹੋਇਆ ਹੈ। ਵਿੱਤੀ ਸੰਸਥਾਵਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੀ ਅੰਦਰੂਨੀ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ​​ਕਰਨ, ਤਾਂ ਜੋ ਜੋਖਮ ਪੈਦਾ ਹੋਣ 'ਤੇ ਉਨ੍ਹਾਂ ਨੂੰ ਸਮੇਂ ਸਿਰ ਕਾਬੂ ਕੀਤਾ ਜਾ ਸਕੇ।

ਇਹ ਵੀ ਪੜ੍ਹੋ - ਗਾਹਕਾਂ ਲਈ ਖ਼ੁਸ਼ਖ਼ਬਰੀ: ਸੋਨਾ-ਚਾਂਦੀ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur