ਦਸੰਬਰ ''ਚ ਫਿਰ ਵਿਆਜ ਦਰ ਘਟਾ ਸਕਦਾ ਹੈ ਰਿਜ਼ਰਵ ਬੈਂਕ: ਗੋਲਡਮੈਨ

10/06/2019 3:30:53 PM

ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ ਦਸੰਬਰ ਦੀ ਦੋ ਮਹੀਨਾਵਾਰ ਮੌਦਰਿਕ ਸਮੀਖਿਆ 'ਚ ਵੀ ਵਿਆਜ ਦਰਾਂ 'ਚ ਕਟੌਤੀ ਕਰ ਸਕਦਾ ਹੈ। ਬ੍ਰੋਕਰੇਜ਼ ਕੰਪਨੀਆਂ ਦਾ ਮੰਨਣਾ ਹੈ ਕਿ ਦਸੰਬਰ 'ਚ ਕੇਂਦਰੀ ਬੈਂਕ ਰੇਪੋ ਦਰ 'ਚ ਚੌਥਾਈ ਫੀਸਦੀ ਦੀ ਹੋਰ ਕਟੌਤੀ ਕਰੇਗਾ। ਉਸ ਦੇ ਬਾਅਦ ਉਹ ਕਟੌਤੀ ਦਾ ਸਿਲਸਿਲਾ ਰੋਕ ਦੇਵੇਗਾ। ਰਿਜ਼ਰਵ ਬੈਂਕ ਦੀ ਮੌਦਰਿਕ ਨੀਤੀ ਕਮੇਟੀ (ਐੱਮ.ਪੀ.ਸੀ.) ਨੇ ਸ਼ੁੱਕਰਵਾਰ ਨੂੰ ਰੇਪੋ ਦਰ ਨੂੰ 0.25 ਫੀਸਦੀ ਘਟਾ ਕੇ 5.15 ਫੀਸਦੀ ਕਰ ਦਿੱਤਾ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਉਹ ਵਾਧੇ ਨੂੰ ਪ੍ਰੋਤਸਾਹਨ ਦੇਣ ਤੱਕ ਇਸ ਨਰਮ ਰੁਖ ਨੂੰ ਜਾਰੀ ਰੱਖੇਗਾ। ਗੋਲਡਮੈਨ ਸੈਸ਼ ਨੇ ਇਕ ਰਿਪੋਰਟ 'ਚ ਕਿਹਾ ਕਿ ਸਾਨੂੰ ਇਸ ਗੱਲ ਦੀ ਕਾਫੀ ਸੰਭਾਵਨਾ ਦਿਸ ਰਹੀ ਹੈ ਕਿ ਰਿਜ਼ਰਵ ਬੈਂਕ ਦੀ ਮੌਦਰਿਕ ਨੀਤੀ ਕਮੇਟੀ ਦਸੰਬਰ ਦੀ ਮੌਦਰਿਕ ਸਮੀਖਿਆ 'ਚ ਰੇਪੋ ਦਰ ਨੂੰ ਚੌਥਾਈ ਫੀਸਦੀ ਹੋਰ ਘਟਾ ਕੇ 4.90 ਫੀਸਦੀ 'ਤੇ ਲਿਆਏਗੀ। ਇਹ ਅਕਤੂਬਰ 'ਚ ਅਮਰੀਕੀ ਕੇਂਦਰੀ ਬੈਂਕ ਫੇਡਰਲ ਰਿਜ਼ਰਵ ਵਲੋਂ ਦਰਾਂ 'ਚ ਹੋਰ ਕਟੌਤੀ ਦੇ ਸਾਡੇ ਅਨੁਮਾਨ ਨਾਲ ਮੇਲ ਖਾਂਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਦਸੰਬਰ ਦੇ ਬਾਅਦ ਰਿਜ਼ਰਵ ਬੈਂਕ ਨੀਤੀਗਤ ਦਰ 'ਚ ਕਟੌਤੀ ਦੇ ਸਿਲਸਿਲੇ ਨੂੰ ਰੋਕੇਗਾ ਕਿਉਂਕਿ ਉਪਭੋਕਤਾ ਮੁੱਲ ਸੂਚਕਾਂਕ ਆਧਾਰਿਤ ਮੁਦਰਾਸਫੀਤੀ ਚਾਰ ਫੀਸਦੀ ਦੇ ਕਰੀਬ ਰਹੇਗੀ, ਜਿਸ ਨਾਲ ਦਰਾਂ 'ਚ ਹੋਰ ਕਟੌਤੀ ਦੀ ਗੁੰਜਾਇਸ਼ ਨਹੀਂ ਬਣੇਗੀ।

Aarti dhillon

This news is Content Editor Aarti dhillon