ਹੁਣ ਕਿਤੋਂ ਵੀ ਠੀਕ ਕਰਵਾਓ ਮੋਬਾਇਲ, ਕਾਰ ਜਾਂ ਬਾਈਕ, ਖ਼ਤਮ ਨਹੀਂ ਹੋਵੇਗੀ ਵਾਰੰਟੀ, ਜਾਣੋ ਨਵਾਂ ਨਿਯਮ

05/07/2023 8:25:56 PM

ਗੈਜੇਟ ਡੈਸਕ- ਭਾਰਤ ਸਰਕਾਰ ਨੇ ਤੁਹਾਡੇ ਲਈ ਇਲੈਕਟ੍ਰੋਨਿਕ ਆਈਟਮ ਅਤੇ ਆਟੋਮੋਬਾਈਲ ਦੀ ਵਾਰੰਟੀ ਦੀ ਰੱਖਿਆ ਲਈ 'ਰਾਈਟ-ਟੂ-ਰਿਪੇਅਰ' ਪਹਿਲ ਸ਼ੁਰੂ ਕੀਤੀ ਹੈ। ਇਸਦੀ ਮਦਦ ਨਾਲ ਤੁਸੀਂ ਇਲੈਕਟ੍ਰੋਨਿਕ ਆਈਟਮ ਅਤੇ ਆਟੋਮੋਬਾਈਲ ਜਿਵੇਂ- ਕਾਰ ਅਤੇ ਬਾਈਕ ਦੀ ਆਪਣੀ ਮਰਜ਼ੀ ਨਾਲ ਕਿਸੇ ਵੀ ਥਰਡ ਪਾਰਟੀ ਵਰਕਸ਼ਾਪ ਤੋਂ ਰਿਪੇਅਰ ਕਰ ਵਾ ਸਕਦੇ ਹਨ ਅਤੇ ਤੁਹਾਡੇ ਡਿਵਾਈਸ ਜਾਂ ਵਾਹਨ ਦੀ ਵਾਰੰਟੀ ਖ਼ਤਮ ਨਹੀਂ ਹੋਵੇਗੀ। ਯਾਨੀ ਮੋਬਾਇਲ ਫੋਨ ਹੋਵੇ, ਲੈਪਟਾਪ ਹੋਵੇ ਜਾਂ ਫਿਰ ਕੋਈ ਦੂਜਾ ਇਲੈਕਟ੍ਰੋਨਿਕ ਪ੍ਰੋਡਕਟ ਹੁਣ ਤੁਹਾਨੂੰ ਇਨ੍ਹਾਂ ਨੂੰ ਰਿਪੇਅਰ ਕਰਵਾਉਣ ਲਈ ਇੰਤਜ਼ਾਰ ਨਹੀਂ ਕਰਨਾ ਪਵੇਗਾ। ਮਿਨੀਸਟਰੀ ਆਫ ਕੰਜ਼ਿਊਮਰ ਅਫੇਅਰਸ ਨੇ ਰਾਈਟ ਟੂ ਰਿਪੇਅਰ ਪੋਰਟਲ ਲਾਂਚ ਕੀਤਾ। ਇੱਥੇ ਤੁਹਾਨੂੰ ਇਲੈਕਟ੍ਰੋਨਿਕ ਪ੍ਰੋਡਕਟਸ ਨਾਲ ਰਿਲੇਟਿਡ ਕਈ ਜਾਣਕਾਰੀਆਂ ਮਿਲਣਗੀਆਂ।

ਇਹ ਵੀ ਪੜ੍ਹੋ– ਨਵਾਂ ਮੋਬਾਇਲ ਨਿਯਮ! ਬਿਨਾਂ ਹੈੱਡਫੋਨ ਵੀਡੀਓ ਵੇਖੀ ਤਾਂ ਹੋਵੇਗੀ ਜੇਲ੍ਹ, ਲੱਗੇਗਾ 5,000 ਰੁਪਏ ਜੁਰਮਾਨਾ

ਕੀ ਹਨ ਰਾਈਟ ਟੂ ਰਿਪੇਅਰ ਪੋਰਟਲ ਦੇ ਫਾਇਦੇ

ਇਸ ਆਨਲਾਈਨ ਪੋਰਟਲ 'ਤੇ ਤੁਹਾਨੀ ਸੈਲਫ-ਰਿਪੇਅਰ ਮੈਨੁਅਲ ਅਤੇ ਆਥਰਾਈਜ਼ਡ ਥਰਡ ਪਾਰਟੀ ਰਿਪੇਅਰ ਪ੍ਰੋਵਾਈਡਰਾਂ ਦੀ ਡਿਟੇਲ ਮਿਲੇਗੀ। ਇਸਦੀ ਮਦਦ ਨਾਲ ਯੂਜ਼ਰਜ਼ ਲੋਕਲ ਸ਼ਾਪ 'ਤੇ ਵੀ ਆਪਣੇ ਲੈਪਟਾਪ, ਸਮਾਰਟਫੋਨ ਜਾਂ ਫਿਰ ਦੂਜੇ ਇਲੈਕਟ੍ਰੋਨਿਕ ਅਪਲਾਇੰਸ ਨੂੰ ਠੀਕ ਕਰਵਾ ਸਕਦੇ ਹਨ। ਇਸ ਨਾਲ ਉਨ੍ਹਾਂ ਦੀ ਵਾਰੰਟੀ ਖ਼ਤਮ ਨਹੀਂ ਹੋਵੇਗੀ। ਇਸ ਪੋਰਟਲ 'ਤੇ ਚਾਰ ਸੈਕਟਰ- ਫਾਰਮਿੰਗ ਇਕਵਿਪਮੈਂਟ, ਮੋਬਾਇਲ ਅਤੇ ਇਲੈਕਟ੍ਰੋਨਿਕਸ, ਕੰਜ਼ਿਊਮਰ ਡਿਊਰੇਬਲ ਅਤੇ ਆਟੋਮੋਬਾਇਲ ਇਕਵਿਪਮੈਂਟ ਮਿਲਣਗੇ। 

ਰਾਈਟ ਟੂ ਰਿਪੇਅਰ ਪੋਰਟਲ 'ਤੇ ਤੁਹਾਨੂੰ ਕਈ ਸੇਵਾਵਾਂ ਦਾ ਆਪਸ਼ਨ ਮਿਲੇਗਾ। ਇਸ ਵਿਚ ਪ੍ਰੋਡਕਟ ਰਿਪੇਅਰ ਅਤੇ ਰੱਖ-ਰਖਾਅ, ਪਾਰਟ ਰਿਪਲੇਸਮੈਂਟ ਅਤੇ ਵਾਰੰਟੀ ਦੀ ਜਾਣਕਾਰੀ ਮੌਜੂਦ ਹੋਵੇਗੀ।

ਇਹ ਵੀ ਪੜ੍ਹੋ– ਹੁਣ ਜੀਓ, ਏਅਰਟੈੱਲ ਤੇ Vi ਨੂੰ ਟੱਕਰ ਦੇਵੇਗੀ Zoom, ਭਾਰਤ 'ਚ ਮਿਲਿਆ ਟੈਲੀਕਾਮ ਕੰਪਨੀ ਦਾ ਲਾਇਸੈਂਸ

ਉਪਭੋਗਤਾ ਇਨ੍ਹਾਂ ਡਿਟੇਲਸ ਨੂੰ ਐਕਸੈਸ ਕਰ ਸਕਦੇ ਹਨ। ਯੂਜ਼ਰਜ਼ ਨੂੰ ਸਭ ਤੋਂ ਪਹਿਲਾਂ ਰਾਈਟ ਟੂ ਰਿਪੇਅਰ ਦੀ ਅਧਿਕਾਰਤ ਵੈਬਸਾਈਟ https://righttorepairindia.gov.in/index.php 'ਤੇ ਜਾਣਾ ਹੋਵੇਗਾ। ਇਥੇ ਤੁਹਾਨੂੰ ਤਮਾਮਤ ਕੰਪਨੀਆਂ ਦਾ ਆਪਸ਼ਨ ਮਿਲ ਜਾਵੇਗਾ, ਜਿਥੋਂ ਤੁਸੀਂ ਡਿਟੇਲਸ ਨੂੰ ਐਕਸੈਸ ਕਰ ਸਕਦੇ ਹੋ।

ਖ਼ਤਮ ਨਹੀਂ ਹੋਵੇਗਾ ਵਾਰੰਟੀ

ਐਪਲ ਅਤੇ ਸੈਮਸੰਗ ਕੋਲ ਪਹਿਲਾਂ ਤੋਂ ਹੀ ਇਕ ਸੈਲਫ-ਰਿਪੇਅਰਿੰਗ ਪ੍ਰੋਗਰਾਮ ਹੈ ਜੋ ਉਪਭੋਗਤਾਵਾਂ ਨੂੰ ਯੂਜ਼ਰ ਮੈਨੁਅਲ ਦੇ ਨਾਲ ਰਿਪੇਅਰ ਕਿੱਟ ਖ਼ਰੀਦਣ ਦੀ ਮਨਜ਼ੂਰੀ ਦਿੰਦਾ ਹੈ ਪਰ ਇਹ ਦੋਵੇਂ ਪ੍ਰੋਗਰਾਮ ਚੁਣੇ ਹੋਏ ਮਾਡਲਾਂ ਤਕ ਹੀ ਸੀਮਿਤ ਸਨ। ਰਾਈਟ ਟੂ ਰਿਪੇਅਰ ਇਸ ਸਥਿਤੀ 'ਚ ਜ਼ਿਆਦਾ ਲਾਭਦਾਇਕ ਹੈ ਕਿਉਂਕਿ ਹੁਣ ਕੰਜ਼ਿਊਮਰ ਆਪਣੀ ਮਰਜ਼ੀ ਨਾਲ ਕਿਤੋਂ ਵੀ ਆਪਣੇ ਪ੍ਰੋਡਕਟ ਨੂੰ ਠੀਕ ਕਰਵਾ ਸਕਦੇ ਹਨ ਅਤੇ ਉਨ੍ਹਾਂ ਦੀ ਵਾਰੰਟੀ ਖ਼ਤਮ ਨਹੀਂ ਹੋਵੇਗੀ।

ਇਹ ਵੀ ਪੜ੍ਹੋ– 'ਮਾਂ, ਮੈਂ ਜਲਦ ਹੀ ਮਿਸ਼ਨ ਫ਼ਤਿਹ ਕਰਕੇ ਪਰਤਾਂਗਾ...' ਰੁਆ ਦੇਣਗੇ ਰਾਜੌਰੀ 'ਚ ਸ਼ਹੀਦ ਹੋਏ ਪ੍ਰਮੋਦ ਦੇ ਆਖ਼ਰੀ ਸ਼ਬਦ

Rakesh

This news is Content Editor Rakesh