ਥੋਕ ਮਹਿੰਗਾਈ ਦੇ ਮੋਰਚੇ 'ਤੇ ਰਾਹਤ, ਅਕਤੂਬਰ 'ਚ 0.33% ਤੋਂ ਘੱਟ ਕੇ 0.16% 'ਤੇ ਆਈ

11/14/2019 1:21:19 PM

ਨਵੀਂ ਦਿੱਲੀ — ਥੋਕ ਮਹਿੰਗਾਈ ਦੇ ਮੋਰਚੇ 'ਤੇ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਅਕਤੂਬਰ 'ਚ ਥੋਕ ਮਹਿੰਗਾਈ ਸਤੰਬਰ ਦੇ ਮੁਕਾਬਲੇ 0.33 ਫੀਸਦੀ ਤੋਂ ਘੱਟ 0.16 ਫੀਸਦੀ 'ਤੇ ਰਹੀ। ਹਾਲਾਂਕਿ ਖਾਣ-ਪੀਣ ਦੀਆਂ ਚੀਜ਼ਾਂ ਦੀ ਥੋਕ ਮਹਿੰਗਾਈ ਵਧੀ ਹੈ। ਮਹੀਨਾ ਦਰ ਮਹੀਨਾ ਦੇ ਆਧਾਰ 'ਤੇ ਅਕਤੂਬਰ 'ਚ ਖਾਣ-ਪੀਣ ਦੀ ਥੋਕ ਮਹਿੰਗਾਈ 5.98 ਫੀਸਦੀ ਤੋਂ ਵਧ ਕੇ 7.65 ਫੀਸਦੀ 'ਤੇ ਆ ਗਈ ਹੈ।

ਥੋਕ ਮਹਿੰਗਾਈ 'ਚ ਗਿਰਾਵਟ

- ਮਹੀਨਾ ਦਰ ਮਹੀਨਾ ਆਧਾਰ 'ਤੇ ਪਿਆਜ਼ ਦੀ ਥੋਕ ਮਹਿੰਗਾਈ 122.40 ਫੀਸਦੀ ਤੋਂ ਘੱਟ ਕੇ 119.84 ਫੀਸਦੀ ਰਹੀ ਹੈ।
- ਆਲੂ ਦੀ ਥੋਕ ਮਹਿੰਗਾਈ -22.50 ਫੀਸਦੀ ਦੇ ਮੁਕਾਬਲੇ -19.60 ਫੀਸਦੀ ਰਹੀ।
- ਦਾਲਾਂ ਦੀ ਥੋਕ ਮਹਿੰਗਾਈ 17.94 ਫੀਸਦੀ ਤੋਂ ਘੱਟ ਕੇ 16.57 ਫੀਸਦੀ ਰਹੀ।
- ਆਂਡੇ, ਮਾਸ ਦੀ ਥੋਕ ਮਹਿੰਗਾਈ 7.45 ਫੀਸਦੀ ਤੋਂ ਵਧ ਕੇ 7.61 ਫੀਸਦੀ ਰਹੀ।
- ਸਬਜ਼ੀਆਂ ਦੀ ਥੋਕ ਮਹਿੰਗਾਈ 19.43 ਫੀਸਦੀ ਤੋਂ ਵਧ ਕੇ 38.91 ਫੀਸਦੀ ਰਹੀ।
- ਨਿਰਮਿਤ ਉਤਪਾਦ ਦੀ ਥੋਕ ਮਹਿੰਗਾਈ -0.42 ਫੀਸਦੀ 'ਤੇ ਬਰਕਰਾਰ ਰਹੀ।
- ਫਿਊਲ ਐਂਡ ਪਾਵਰ ਦੀ ਥੋਕ ਮਹਿੰਗਾਈ -7.05 ਫੀਸਦੀ ਦੇ ਮੁਕਾਬਲੇ -8.27 ਫੀਸਦੀ ਰਹੀ।

ਕੀ ਹੁੰਦੀ ਹੈ ਥੋਕ ਮਹਿੰਗਾਈ ਦਰ

ਭਾਰਤ 'ਚ ਨੀਤੀਆਂ ਦੇ ਨਿਰਮਾਣ 'ਚ ਥੋਕ ਮੁੱਲ ਸੂਚਕ ਅੰਕ 'ਤੇ ਅਧਾਰਤ ਮਹਿੰਗਾਈ ਦਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਥੋਕ ਬਜ਼ਾਰ 'ਚ ਵਸਤੂਆਂ ਦੇ ਸਮੂਹ ਦੀਆਂ ਕੀਮਤਾਂ 'ਚ ਸਾਲਾਨਾ ਤੌਰ 'ਤੇ ਕਿੰਨਾ ਵਾਧਾ ਹੋਇਆ ਹੈ ਉਸਦਾ ਮੁਲਾਂਕਣ ਮਹਿੰਗਾਈ ਦੇ ਥੋਕ ਮੁੱਲ ਸੂਚਕ ਅੰਕ ਦੇ ਜ਼ਰੀਏ ਕੀਤਾ ਜਾਂਦਾ ਹੈ। ਭਾਰਤ 'ਚ ਇਸ ਦੀ ਗਣਨਾ ਤਿੰਨ ਤਰ੍ਹਾਂ ਦੀ ਮਹਿੰਗਾਈ ਦਰ, ਪ੍ਰਾਥਮਿਕ ਵਸਤੂਆਂ, ਈਂਧਣ ਅਤੇ ਨਿਰਮਿਤ ਵਸਤੂਆਂ ਦੀ ਮਹਿੰਗਾਈ 'ਚ ਵਾਦੇ ਦੇ ਆਧਾਰ 'ਤੇ ਕੀਤੀ ਜਾਂਦੀ ਹੈ।