ਅੱਜ ਤੋਂ ਖੁੱਲ੍ਹਿਆ ਰਿਲਾਇੰਸ ਨਿਪਾਨ AMC ਦਾ IPO

10/25/2017 12:04:05 PM

ਨਵੀਂ ਦਿੱਲੀ—ਰਿਲਾਇੰਸ ਨਿਪਾਨ ਏ. ਐੱਮ. ਸੀ. ਦਾ ਆਈ. ਪੀ. ਓ. ਅੱਜ ਤੋਂ 27 ਅਕਤੂਬਰ ਤੱਕ ਲਈ ਖੁੱਲ੍ਹ ਗਿਆ ਹੈ। ਆਈ. ਪੀ. ਓ. ਦੇ ਰਾਹੀਂ ਕੰਪਨੀ 2000 ਕਰੋੜ ਰੁਪਏ ਜੁਟਾਏਗੀ। ਅਨਿਲ ਅੰਬਾਨੀ ਗਰੁੱਪ ਕੰਪਨੀ ਰਿਲਾਇੰਸ ਕੈਪੀਟਲ ਅਤੇ ਜਾਪਾਨ ਦੀ ਨਿਪਾਨ ਲਾਈਫ ਦੀ ਸਾਂਝੀ ਕੰਪਨੀ ਰਿਲਾਇੰਸ ਨਿਪਾਨ ਏ. ਐੱਮ. ਸੀ. ਆਈ. ਪੀ. ਓ ਲਿਆਉਣ ਵਾਲੀ ਪਹਿਲੀ ਅਸੇਟ ਮੈਨੇਜਮੈਂਟ ਕੰਪਨੀ ਹੈ। ਇਸ ਆਈ. ਪੀ. ਓ. 'ਚ 2.45 ਕਰੋੜ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ। ਜਦਕਿ ਰਿਲਾਇੰਸ ਕੈਪੀਟਲ 1.12 ਕਰੋੜ ਅਤੇ ਨਿਪਾਨ ਲਾਈਫ 2.55 ਕਰੋੜ ਸ਼ੇਅਰ ਵੇਚੇਗੀ।
ਰਿਲਾਇੰਸ ਨਿਪਾਨ ਏ. ਐੱਮ. ਸੀ. ਨੇ ਆਈ. ਪੀ. ਓ. ਤੋਂ ਜੁਟਾਈ ਗਈ ਰਕਮ ਕੰਪਨੀ ਦੀ ਗਰੋਥ 'ਚ ਖਰਚ ਕਰਨ ਦਾ ਇਰਾਦਾ ਜਤਾਇਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਦੂਜੀ ਅਸੇਟ ਮੈਨੇਜਮੈਂਟ ਕੰਪਨੀਆਂ ਨੂੰ ਖਰੀਦਣ ਦੇ ਮੌਕੇ ਦੀ ਤਲਾਸ਼ ਰਹੀ ਹੈ। ਰਿਲਾਇੰਸ ਨਿਪਾਨ ਏ. ਐੱਮ. ਸੀ. ਦੇ ਸੀ.ਈ.ਓ. ਸੰਦੀਪ ਸਿੱਕਾ ਨਾਲ ਹੋਈ ਖਾਸ ਗੱਲਬਾਤ 'ਚ ਕਿ ਮਿਊਚੁਅਲ ਫੰਡ ਇੰਡਸਟਰੀ 'ਚ ਗਰੋਥ ਦੀ ਵੱਡੀ ਸੰਭਾਵਨਾਵਾਂ ਹਨ। ਅਜੇ ਸਿਰਫ 3 ਫੀਸਦੀ ਲੋਕ ਹੀ ਐੱਮ. ਐੱਫ. 'ਚ ਪੈਸੇ ਲਗਾ ਰਹੇ ਹਨ।