ਏਅਰਟੈੱਲ ਨੂੰ ਪਛਾੜ ਰਿਲਾਇੰਸ ਜਿਓ ਮੋਬਾਇਲ ਸੇਵਾ ਕੰਪਨੀਆਂ ''ਚੋਂ ਪਹੁੰਚੀ ਦੂਜੇ ਨੰਬਰ ''ਤੇ

07/19/2019 3:36:33 PM

ਨਵੀਂ ਦਿੱਲੀ—ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਮੋਬਾਇਲ ਸੇਵਾ ਪ੍ਰਦਾਤਾ ਕੰਪਨੀਆਂ 'ਚੋਂ ਏਅਰਟੈੱਲ ਨੂੰ ਪਿੱਛੇ ਛੱਡਦੇ ਹੋਏ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਿਟੀ (ਟਰਾਈ) ਨੇ ਨਵੀਨਤਮ ਅੰਕੜਿਆਂ ਅਨੁਸਾਰ ਮਈ ਮਹੀਨੇ 'ਚ ਰਿਲਾਇੰਸ ਜਿਓ ਦੇ ਉਪਭੋਗਤਾਵਾਂ ਦੀ ਗਿਣਤੀ 32 ਕਰੋੜ 29 ਲੱਖ ਹੋ ਗਈ ਹੈ ਜਦੋਂਕਿ ਮੋਬਾਇਲ ਸੇਵਾ ਖੇਤਰ 'ਚ ਕੰਪਨੀ ਦਾ ਬਾਜ਼ਾਰ ਹਿੱਸਾ ਇਕ ਚੌਥਾਈ ਤੋਂ ਜ਼ਿਆਦਾ 27.80 ਫੀਸਦੀ ਤੇ ਪਹੁੰਚ ਗਿਆ ਹੈ। ਰਿਲਾਇੰਸ ਜਿਓ ਦੇ ਨਾਲ ਮਈ ਮਹੀਨੇ ਦੇ ਦੌਰਾਨ 81.80 ਲੱਖ ਨਵੇਂ ਗਾਹਕ ਜੁੜੇ। ਰਿਲਾਇੰਸ ਜਿਓ ਨੇ ਦੇਸ਼ ਦੇ ਉੱਚ ਵਿਰੋਧੀ ਮੋਬਾਇਲ ਸੰਚਾਲਨ ਖੇਤਰ 'ਚ ਇਹ ਉਪਲੱਬਧੀ ਤਿੰਨ ਸਾਲ ਤੋਂ ਘਟ ਸਮੇਂ 'ਚ ਹਾਸਲ ਕੀਤੀ ਹੈ। ਕੰਪਨੀ ਨੇ ਸਤੰਬਰ 2016 'ਚ ਮੋਬਾਇਲ ਫੋਨ ਆਪਰੇਟਰ ਦੇ ਖੇਤਰ 'ਚ ਕਦਮ ਰੱਖਿਆ ਸੀ ਜਦੋਂਕਿ ਏਅਰਟੈੱਲ 1995 ਤੋਂ ਕੰਮ ਕਰ ਰਹੀ ਹੈ। ਟਰਾਈ ਅੰਕੜਿਆਂ ਅਨੁਸਾਰ ਪਿਛਲੇ ਸਾਲ ਮੋਬਾਇਲ ਸੇਵਾ ਖੇਤਰ ਦੇ ਦੋ ਪੁਰਾਣੇ ਖਿਡਾਰੀ ਵੋਡਾਫੋਨ ਇੰਡੀਆ ਅਤੇ ਆਈਡੀਆ ਸੈਲੂਲਰ ਦਾ ਮਰਜਰ ਹੋਇਆ ਸੀ ਅਤੇ ਇਸ ਦੇ ਨਤੀਜੇ ਵਜੋਂ ਵੋਡਾਫੋਨ ਆਈਡੀਆ ਦਾ ਗਠਨ ਕੀਤਾ ਗਿਆ। ਵੋਡਾਫੋਨ ਆਈਡੀਆ 38 ਕਰੋੜ 75 ਲੱਖ ਗਾਹਕਾਂ ਦੇ ਨਾਲ ਮੋਬਾਇਲ ਸੇਵਾ ਖੇਤਰ ਦੀ ਮੁੱਖ ਕੰਪਨੀ ਹੈ। ਇਸ ਦਾ ਬਾਜ਼ਾਰ ਹਿੱਸਾ ਇਸ ਸਾਲ ਮਈ ਮਹੀਨੇ ਦੇ ਖਤਮ 'ਤੇ 33.36 ਫੀਸਦੀ ਰਿਹਾ। ਸੁਨੀਲ ਮਿੱਤਲ ਦੀ ਭਾਰਤੀ ਏਅਰਟੈੱਲ ਮਈ 'ਚ ਤੀਜੇ ਸਥਾਨ 'ਤੇ ਪਹੁੰਚ ਗਈ। ਕੰਪਨੀ 'ਚ ਗਾਹਕਾਂ ਦੀ ਗਿਣਤੀ 32.02 ਕਰੋੜ ਅਤੇ ਬਾਜ਼ਾਰ ਹਿੱਸਾ 27.58 ਫੀਸਦੀ ਹੈ। ਇਸ ਸਾਲ ਅਪ੍ਰੈਲ 'ਚ ਏਅਰਟੈੱਲ ਨੇ ਗਾਹਕਾਂ ਦੀ ਗਿਣਤੀ 32 ਕਰੋੜ 18 ਲੱਖ ਅਤੇ ਬਾਜ਼ਾਰ ਹਿੱਸਾ 27.69 ਫੀਸਦੀ ਸੀ।

Aarti dhillon

This news is Content Editor Aarti dhillon