ਜਿਓ ਦੇ ਗਾਹਕਾਂ ਦੀ ਗਿਣਤੀ 30 ਕਰੋੜ ਤੋਂ ਪਾਰ

04/15/2019 11:59:09 AM

ਗੈਜੇਟ ਡੈਸਕ– ਮੁਕੇਸ਼ ਅੰਬਾਨੀ ਦੀ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਸੰਚਾਲਨ ਸ਼ੁਰੂ ਕਰਨ ਦੇ ਢਾਈ ਸਾਲ ’ਚ ਹੀ 30 ਕਰੋੜ ਗਾਹਕਾਂ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਸੂਤਰਾਂ ਮੁਤਾਬਕ, ਕੰਪਨੀ ਨੇ ਇਹ ਮਹੱਤਵਪੂਰਨ ਅੰਕੜਾ 2 ਮਾਰਚ ਨੂੰ ਹਾਸਲ ਕੀਤਾ ਹੈ। ਹਾਲਾਂਕਿ ਜਿਓ ਨੂੰ ਇਸ ਸਬੰਧ ’ਚ ਭੇਜੇ ਗਏ ਸਵਾਲ ਦਾ ਹੁਣ ਤਕ ਜਵਾਬ ਨਹੀਂ ਮਿਲ ਸਕਿਆ। ਕੰਪਨੀ ਇੰਡੀਅਨ ਪ੍ਰੀਮੀਅਮ ਲੀਗ (ਆਈ.ਪੀ.ਐੱਲ.) ਦੇ ਮੌਜੂਦਾ ਸੈਸ਼ਲ ’ਚ ਇਸ਼ਤਿਹਾਰਾਂ ਦੌਰਾਨ ਵੀ 30 ਕਰੋੜ ਗਾਹਕਾਂ ਦਾ ਟੀਚਾ ਹਾਸਲ ਕਰਨ ਦਾ ਜਸ਼ਨ ਮਨਾਉਂਦਿਆਂ ਦਿਸ ਰਹੀ ਹੈ। ਜਿਓ ਸੰਚਾਲਨ ਸ਼ੁਰੂ ਕਰਨ ਤੋਂ ਬਾਅਦ ਸਭ ਤੋਂ ਘੱਟ ਸਮੇਂ ’ਚ 10 ਕਰੋੜ ਗਾਹਕ ਬਣਾਉਣ ਵਾਲੀ ਕੰਪਨੀ ਹੈ। ਕੰਪਨੀ ਨੇ ਸਿਰਫ 170 ਦਿਨਾਂ ’ਚ ਇਹ ਅੰਕੜਾ ਛੂਹ ਲਿਆ ਸੀ।