ਜਿਓ ਦੀ ਕੋਰੋੜਾਂ ਯੂਜ਼ਰਜ਼ ਨੂੰ ਵੱਡੀ ਸੌਗਾਤ, 17 APRIL ਤੱਕ ਫ੍ਰੀ ਮਿਲੇਗੀ ਇਹ ਸਰਵਿਸ

04/01/2020 10:20:11 AM

ਨਵੀਂ ਦਿੱਲੀ  : ਰਿਲਾਇੰਸ ਜਿਓ ਗਾਹਕਾਂ ਲਈ ਵੱਡੀ ਰਾਹਤ ਹੈ। ਰਿਲਾਇੰਸ ਜਿਓ ਨੇ 17 ਅਪ੍ਰੈਲ ਤੱਕ ਕਾਲ ਲਈ 100 ਮਿੰਟ ਅਤੇ 100 SMS ਬਿਲਕੁਲ ਮੁਫਤ ਦੇਣ ਦਾ ਐਲਾਨ ਕੀਤਾ ਹੈ। 

ਜਿਓ ਨੇ ਨਾਲ ਹੀ ਗਾਹਕਾਂ ਨੂੰ ਇਕ ਹੋਰ ਵੱਡੀ ਖੁਸ਼ਖਬਰੀ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ ਜਿਨ੍ਹਾਂ ਜਿਓ ਫੋਨ ਯੂਜ਼ਰਜ਼ ਦੇ ਪਲਾਨ ਦੀ ਵੈਲਡਿਟੀ ਖਤਮ ਹੋ ਗਈ ਹੈ ਉਨ੍ਹਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਇਨਕਮਿੰਗ ਕਾਲ ਬੰਦ ਨਹੀਂ ਹੋਵੇਗੀ।
ਜਿਓ ਗਾਹਕ ਇਨ੍ਹਾਂ ਮਿੰਟਾਂ ਨੂੰ ਦੇਸ਼ ਵਿਚ ਕਿਸੇ ਵੀ ਜਗ੍ਹਾ ਕਾਲ ਕਰਨ ਲਈ ਇਸਤੇਮਾਲ ਕਰ ਸਕਦੇ ਹਨ। ਇਸੇ ਤਰ੍ਹਾਂ 100 SMS ਵੀ ਦੇਸ਼ ਵਿਚ ਕਿਸੇ ਵੀ ਜਗ੍ਹਾ ਕੀਤੇ ਜਾ ਸਕਦੇ ਹਨ। ਰਿਲਾਇੰਸ ਜਿਓ ਨੇ ਸਪੱਸ਼ਟ ਕੀਤਾ ਕਿ ਜਿਓ ਫੋਨ ਯੂਜ਼ਰਜ਼ ਲਈ ਇਨਕਮਿੰਗ ਕਾਲ ਦੀ ਸੁਵਿਧਾ ਬੰਦ ਨਹੀਂ ਹੋਵੇਗੀ, ਬੇਸ਼ੱਕ ਉਨ੍ਹਾਂ ਦੀ ਵੈਲਡਿਟੀ ਖਤਮ ਹੋ ਗਈ ਹੈ। 17 ਅਪ੍ਰੈਲ ਤਕ ਜਿਓ ਗਾਹਕਾਂ ਨੂੰ ਇਹ ਸਰਵਿਸ ਮੁਫਤ ਮਿਲੇਗੀ।

ਵਰਕ ਫਰਾਮ ਹੋਮ ਲਈ ਡਾਟਾ-
ਕੋਰੋਨਾ ਵਾਇਰਸ ਕਾਰਨ ਤੁਸੀਂ ਘਰ ਤੋਂ ਕੰਮ ਕਰ ਰਹੇ ਹੋ ਤਾਂ ਜਿਓ ਨੇ ਹਾਲ ਹੀ ਵਿਚ 'ਵਰਕ ਫਰਾਮ ਹੋਮ ਪੈਕ' ਵੀ ਲਾਂਚ ਕੀਤਾ ਹੈ, ਜਿਸ ਵਿਚ ਰੋਜ਼ਾਨਾ 2GB ਡਾਟਾ ਮਿਲ ਰਿਹਾ ਹੈ। 


ਇਸ ਦੀ ਵੈਲਡਿਟੀ 51 ਦਿਨ ਅਤੇ ਇਸ ਦੀ ਕੀਮਤ 251 ਰੁਪਏ ਹੈ । ਇਸ ਪੈਕ ਵਿਚ ਤੁਹਾਨੂੰ SMS ਅਤੇ ਕਾਲਿੰਗ ਦੀ ਸੁਵਿਧਾ ਨਹੀਂ ਮਿਲੇਗੀ। ਇਹ ਸਿਰਫ ਡਾਟਾ ਲਈ ਹੈ। ਜਿਓ ਗਾਹਕ ਇਸ 4G ਡਾਟਾ ਵਾਊਚਰ ਦਾ ਰੀਚਾਰਜ ਤਾਂ ਹੀ ਕਰਾ ਸਕਦਾ ਹੈ, ਜੇਕਰ ਉਸ ਕੋਲ ਪਹਿਲਾਂ ਹੀ ਡਾਟਾ ਪਲਾਨ ਹੈ।

ATM 'ਤੇ ਵੀ ਹੋਵੇਗਾ ਰੀਚਾਰਜ-

Sanjeev

This news is Content Editor Sanjeev