ਦਿੱਲੀ-ਆਗਰਾ ਟੋਲ ਰੋਡ ਦੀ 100 ਫੀਸਦੀ ਹਿੱਸੇਦਾਰੀ 3,600 ਕਰੋੜ ''ਚ ਵੇਚੇਗੀਦਿੱਲੀ-ਆਗਰਾ

03/14/2019 4:35:09 PM

ਨਵੀਂ ਦਿੱਲੀ—ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਫਰਾਸਟਰਕਚਰ ਲਿਮਟਿਡ ਨੇ ਵੀਰਵਾਰ ਨੂੰ ਕਿਹਾ ਕਿ ਉਹ ਦਿੱਲੀ-ਆਗਰਾ ਟੋਲ ਰੋਡਵੇ ਦੀ ਆਪਣੀ ਪੂਰੀ ਹਿੱਸੇਦਾਰੀ 3,600 ਕਰੋੜ ਰੁਪਏ 'ਚ ਸਿੰਗਾਪੁਰ ਦੀ ਕੰਪਨੀ ਕਿਊਬ ਹਾਈਵੇਜ਼ ਨੂੰ ਵੇਚੇਗੀ। ਕੰਪਨੀ ਆਪਣਾ ਕਰਜ਼ ਘਟ ਕਰਨ ਲਈ ਇਹ ਕਦਮ ਉਠਾ ਰਹੀ ਹੈ। ਇਸ ਨਾਲ ਕੰਪਨੀ ਦਾ ਕੁਲ ਕਰਜ਼ 25 ਫੀਸਦੀ ਘਟ ਹੋ ਕੇ ਪੰਜ ਹਜ਼ਾਰ ਕਰੋੜ ਰੁਪਏ ਤੋਂ ਹੇਠਾਂ ਆ ਜਾਵੇਗਾ। ਇਸ ਸੰਬੰਧ 'ਚ ਉਸ ਨੇ ਕਿਊਬ ਹਾਈਵੇਜ਼ ਦੇ ਨਾਲ ਅਨੁਬੰਧ ਕੀਤਾ ਹੈ। 
ਰਿਲਾਇੰਸ ਇੰਫਰਾ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਦਿੱਲੀ-ਆਗਰਾ ਟੋਲ ਰੋਡ ਪ੍ਰਾਈਵੇਟ ਲਿਮਟਿਡ ਦੀ 100 ਫੀਸਦੀ ਹਿੱਸੇਦਾਰੀ ਵੇਚਣ ਲਈ ਕਿਊਬ ਹਾਈਵੇਜ਼ ਅਤੇ ਇੰਫਰਾਸਟਰਕਚਰ 3 ਪ੍ਰਾਈਵੇਟ ਲਿਮਟਿਡ ਦੇ ਨਾਲ ਪੱਕੇ ਅਨੁਬੰਧ 'ਤੇ ਹਸਤਾਖਰ ਕੀਤੇ ਹਨ। ਇਸ ਸੌਦੇ ਨੂੰ ਅਜੇ ਜ਼ਰੂਰੀ ਮਨਜ਼ੂਰੀਆਂ ਲੈਣੀਆਂ ਹੋਣੀਆਂ। ਦਿੱਲੀ-ਆਗਰਾ ਟੋਲ ਰੋਡ ਪ੍ਰਾਈਵੇਟ ਲਿਮਟਿਡ ਦਿੱਲੀ ਤੋਂ ਆਗਰਾ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ-2 ਦੇ 180 ਕਿਲੋਮੀਟਰ ਲੰਬੇ ਛੇ-ਲੇਨ ਵਾਲੇ ਖੰਡ ਦਾ ਸੰਚਾਲਨ ਕਰਦੀ ਹੈ। ਇਸ ਪ੍ਰਾਜੈਕਟ ਦਾ ਰਾਜਸਵ ਵਿੱਤੀ ਸਾਲ 2017-18 'ਚ 25 ਫੀਸਦੀ ਵਧਿਆ ਸੀ।

Aarti dhillon

This news is Content Editor Aarti dhillon