ਦੂਜੀ ਤਿਮਾਹੀ ''ਚ ਰਿਲਾਇੰਸ ਜਨਰਲ ਦਾ ਸ਼ੁੱਧ ਲਾਭ 20 ਫੀਸਦੀ ਵਧਿਆ

10/26/2018 7:24:11 PM

ਨਵੀਂ ਦਿੱਲੀ—ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ (ਆਰ.ਜੀ.ਆਈ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਉਸ ਦਾ ਸ਼ੁੱਧ ਮੁਨਾਫਾ 20 ਫੀਸਦੀ ਵਧ ਕੇ 56 ਕਰੋੜ ਰੁਪਏ ਰਿਹਾ। ਕੰਪਨੀ ਨੇ ਬਿਆਨ ਜਾਰੀ ਕਰ ਕਿਹਾ ਕਿ ਇਸ ਮਿਆਦ 'ਚ ਉਸ ਦੀ ਆਮਦਨ 20 ਫੀਸਦੀ ਵਧ ਕੇ 2,025 ਕਰੋੜ ਰੁਪਏ ਹੋ ਗਈ।

ਆਰ.ਜੀ.ਆਈ. ਨੇ ਕਿਹਾ ਕਿ 2018-19 ਦੀ ਦੂਜੀ ਤਿਮੀ 'ਚ ਸਧਾਰਨ ਬੀਮਾ ਬਾਜ਼ਾਰ 'ਚ ਉਸ ਦੀ ਬਾਜ਼ਾਰ ਹਿੱਸੇਦਾਰੀ ਪਿਛਲੇ ਸਾਲ ਦੀ ਇਸ ਮਿਆਦ 'ਚ 4.3 ਫੀਸਦੀ ਵਧ ਕੇ 4.5 ਫੀਸਦੀ ਹੋ ਗਈ। ਆਰ.ਜੀ.ਆਈ. ਦੇ ਕਾਰਜਕਾਰੀ ਨਿਰਦੇਸ਼ਕ ਅਤੇ ਸੀ.ਈ.ਓ. ਰਾਕੇਸ਼ ਜੈਨ ਨੇ ਕਿਹਾ ਕਿ ਮੋਟਰ ਵਾਹਨਾਂ ਦੀ ਲੰਬੀ ਮਿਆਦ ਦੀ ਬੀਮਾ ਨੂੰ ਜ਼ਰੂਰੀ ਬਣਵਾਏ ਜਾਣ ਅਤੇ ਜ਼ਰੂਰੀ ਵਿਅਕਤੀਗਤ ਦੁਰਘਟਨਾ ਕਵਰ ਨੂੰ ਵਧਾਏ ਜਾਣ ਵਰਗੇ ਫੈਸਲੇ ਨਾਲ ਉਦਯੋਗ ਨੂੰ ਲਾਭ ਹੋਵੇਗਾ।