ਰਿਲਾਇੰਸ ਨੇ ਗੁਜਰਾਤ ਸਰਕਾਰ ਨਾਲ ਕੀਤੀ 5.95 ਲੱਖ ਕਰੋੜ ਦੀ ਡੀਲ, ਕਰੀਬ 10 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ!

01/14/2022 10:27:11 AM

ਅਹਿਮਦਾਬਾਦ- ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਨੇ ਗੁਜਰਾਤ ਸਰਕਾਰ ਦੇ ਨਾਲ ਵੀਰਵਾਰ ਨੂੰ ਇਕ ਐੱਮ. ਓ. ਯੂ. ਸਾਈਨ ਕੀਤਾ ਹੈ। ਇਹ ਐੱਮ. ਓ. ਯੂ. ਕੁਲ 5.95 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਹੈ, ਜੋ ਵਾਇਬ੍ਰੇਟ ਗੁਜਰਾਤ ਸਮਿਟ 2022 ਲਈ ਇਨਵੈਸਟਮੈਂਟ ਪ੍ਰਮੋਸ਼ਨ ਐਕਟੀਵਿਟੀ ਦਾ ਹਿੱਸਾ ਹੈ। ਇਹ ਪ੍ਰਾਜੈਕਟ ਗੁਜਰਾਤ ਵਿਚ ਕਰੀਬ 10 ਲੱਖ ਡਾਇਰੈਕਟ ਅਤੇ ਇਨ-ਡਾਇਰੈਕਟ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ।
ਗੁਜਰਾਤ ਨੂੰ ਨੈੱਟ ਜ਼ੀਰੋ ਅਤੇ ਕਾਰਬਨ ਫ੍ਰੀ ਰਾਜ ਬਣਾਉਣ ਲਈ ਰਿਲਾਇੰਸ ਨੇ 10-15 ਸਾਲਾਂ ਦੀ ਮਿਆਦ ਵਿਚ ਕਰੀਬ 5 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਪ੍ਰਸਤਾਵ ਦਿੱਤਾ ਹੈ। ਰਿਲਾਇੰਸ ਅਜਿਹਾ 100 ਗੀਗਾਵਾਟ ਦੇ ਰੀਨਿਊਏਬਲ ਐਨਰਜੀ ਪਾਵਰ ਪਲਾਂਟ ਅਤੇ ਗਰੀਨ ਹਾਈਡ੍ਰੋਜਨ ਇਕੋ-ਸਿਸਟਮ ਡਿਵੈੱਲਪਮੈਂਟ ਦੇ ਜ਼ਰੀਏ ਕਰੇਗੀ।

Aarti dhillon

This news is Content Editor Aarti dhillon