ਰਿਲਾਇੰਸ ਬ੍ਰਾਂਡਸ ਲਿਮਟਿਡ ਨੇ ਬਾਲੇਨਸਿਏਗਾ ਨਾਲ ਇਕ ਫ੍ਰੈਂਚਾਇਜ਼ੀ ਸਮਝੌਤੇ 'ਤੇ ਕੀਤੇ ਦਸਤਖਤ

08/04/2022 8:20:02 PM

ਨਵੀਂ ਦਿੱਲੀ-ਦੁਨੀਆ ਦੇ ਸੁਪਰ ਲਗਜ਼ਰੀ ਬ੍ਰਾਂਡ ਨੂੰ ਭਾਰਤੀ ਬਾਜ਼ਾਰਾਂ 'ਚ ਲਿਆਉਣ ਲਈ ਰਿਲਾਇੰਸ ਬ੍ਰਾਂਡਸ ਲਿਮਟਿਡ (ਆਰ.ਬੀ.ਐੱਲ.) ਨੇ ਬਾਲੇਨਸਿਏਗਾ ਨਾਲ ਇਕ ਰਣਨੀਤਕ ਸਮਝੌਤੇ 'ਤੇ ਦਸਤਖਤ ਕੀਤੇ ਹਨ। ਇਸ ਲੰਬੇ ਸਮੇਂ ਦੇ ਫ੍ਰੈਂਚਾਇਜ਼ੀ ਸਮਝੌਤੇ ਤਹਿਤ ਆਰ.ਬੀ.ਐੱਲ. ਭਾਰਤ 'ਚ ਬਾਲੇਨਸਿਏਗਾ ਦਾ ਇੱਕਮਾਤਰ ਭਾਈਵਾਲ ਹੋਵੇਗਾ।

ਇਹ ਵੀ ਪੜ੍ਹੋ : ਸ਼੍ਰੀਲੰਕਾ 'ਇਕ ਚੀਨ' ਨੀਤੀ ਨੂੰ ਲੈ ਕੇ ਵਚਨਬੱਧ : ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ

ਸਪੈਨਿਸ਼ ਮੂਲ ਦੇ ਕ੍ਰਿਸਟੋਬਲ ਬਾਲੇਨਸਿਏਗਾ ਨੇ ਕੰਪਨੀ ਦੀ ਸ਼ੁਰੂਆਤ 1937 'ਚ ਪੈਰਿਸ ਤੋਂ ਕੀਤੀ ਸੀ। ਬਾਲੇਨਸਿਏਗਾ ਫੈਸ਼ਨ ਦੀ ਦੁਨੀਆ 'ਚ ਵੱਡਾ ਨਾਂ ਹੈ, ਇਸ ਨੂੰ ਮਾਰਡਨ ਕੱਪੜਿਆਂ ਅਤੇ ਫੈਸ਼ਨ 'ਚ ਨਵੇਂ ਪ੍ਰੋਯਾਗਾਂ ਲਈ ਜਾਣਿਆ ਜਾਂਦਾ ਹੈ। 2015 ਤੋਂ ਡੇਮਨਾ, ਬਾਲੇਨਸਿਏਗਾ ਦੀ ਆਰਟੀਸਟਿਕ ਡਾਇਰੈਕਟਰ ਹੈ ਅਤੇ ਉਸ ਸਮੇਂ ਤੋਂ ਬਾਲੇਨਸਿਏਗਾ ਨਵੀਆਂ ਉੱਚਾਈਆਂ ਨੂੰ ਛੂਹ ਰਿਹਾ ਹੈ। ਬਾਲੇਨਸਿਏਗਾ ਦੀ ਕਲੈਕਸ਼ਨ 'ਚ ਮਹਿਲਾਵਾਂ ਅਤੇ ਪੁਰਸ਼ਾਂ ਦੇ ਰੈਡੀ-ਟੂ-ਵੀਅਰ ਕੱਪੜੇ ਅਤੇ ਐਸੈਸਰੀਜ਼ ਦੀ ਵੱਡੀ ਰੇਂਜ ਸ਼ਾਮਲ ਹੈ।

ਇਹ ਵੀ ਪੜ੍ਹੋ : ਅਨਫਿੱਟ ਕਹਿ ਕੇ ਕਰ ਦਿੱਤਾ ਸੀ ਬਾਹਰ, 30 ਕਿਲੋ ਭਾਰ ਘਟਾ ਕੇ ਟੀਮ 'ਚ ਬਣਾਈ ਥਾਂ ਤੇ ਜਿੱਤਿਆ ਸਿਲਵਰ

ਇਸ ਸਮਝੌਤੇ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਰਿਲਾਇੰਸ ਬ੍ਰਾਂਡਸ ਲਿਮਟਿਡ ਦੇ ਐੱਮ.ਡੀ. ਦਰਸ਼ਨ ਮਹਿਤਾ ਨੇ ਕਿਹਾ ਕਿ ਦੁਨੀਆ 'ਚ ਕੁਝ ਹੀ ਬ੍ਰਾਂਡਾਂ ਨੇ ਅਸਲ 'ਚ ਬਾਲੇਨਸਿਏਗਾ ਵਰਗੀ ਰਚਨਾਤਮਕਤਾ ਨੂੰ ਅਪਣਾਇਆ ਹੈ। ਉਨ੍ਹਾਂ ਨੇ ਆਪਣੇ ਬਿਹਤਰੀਨ ਅਤੇ ਸਰਲ ਕ੍ਰਿਏਸ਼ਨਸ ਰਾਹੀਂ ਦੁਨੀਆ 'ਚ ਇਕ ਖਾਸ ਸਥਾਨ ਹਾਸਲ ਕੀਤਾ ਹੈ। ਦੇਸ਼ 'ਚ ਬ੍ਰਾਂਡ ਨੂੰ ਪੇਸ਼ ਕਰਨ ਦਾ ਸਭ ਤੋਂ ਸਹੀ ਸਮਾਂ ਹੈ ਕਿਉਂਕਿ ਭਾਰਤੀ ਲਗਜ਼ਰੀ ਗਾਹਕ ਪਰਿਪੱਕ ਹੋ ਗਏ ਹਨ ਅਤੇ ਫੈਸ਼ਨ ਦੀ ਵਰਤੋਂ ਆਪਣੇ ਵਿਅਕਤੀਗਤਤਾ ਦੀ ਰਚਨਾਤਮਕ ਪ੍ਰਗਟਾਵਾ ਦੇ ਰੂਪ 'ਚ ਕਰ ਰਹੇ ਹਨ।

ਇਹ ਵੀ ਪੜ੍ਹੋ : ਮਾਸਕੋ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, 1 ਦੀ ਮੌਤ ਤੇ 13 ਜ਼ਖਮੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar