ਤਾਲਾਬੰਦੀ ਦੌਰਾਨ ਰੱਦ ਹੋਈਆਂ 99.95 ਫੀਸਦੀ ਟਿਕਟਾਂ ਲਈ ਧਨ ਵਾਪਸੀ ਕੀਤੀ : ਇੰਡੀਗੋ

03/25/2021 3:40:50 PM

ਨਵੀਂ ਦਿੱਲੀ (ਭਾਸ਼ਾ) – ਸਸਤੀਆਂ ਹਵਾਈ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਕੰਪਨੀ ਇੰਡੀਗੋ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਲਾਕਡਾਊਨ ਦੌਰਾਨ ਰੱਦ ਹੋਣ ਵਾਲੀਆਂ 99.95 ਫੀਸਦੀ ਟਿਕਟਾਂ ਲਈ ਧਨ ਵਾਪਸੀ ਕੀਤੀ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਪਿਛਲੇ ਸਾਲ 25 ਮਾਰਚ ਤੋਂ ਲਾਕਡਾਊਨ ਲਗਾਇਆ ਗਿਆ ਸੀ, ਜਿਸ ਕਾਰਣ ਕਰੀਬ 2 ਮਹੀਨੇ ਤੱਕ ਹਵਾਈ ਜਹਾਜ਼ ਸੇਵਾਵਾਂ ਬੰਦ ਰਹੀਆਂ।

ਇਹ ਵੀ ਪੜ੍ਹੋ :IRCTC ਦੇ ਵਿਸ਼ੇਸ਼ ਪੈਕੇਜ ਤਹਿਤ ਕਰੋ 4 ਧਾਮਾਂ ਦੀ ਯਾਤਰਾ, 3 ਸਟਾਰ ਹੋਟਲ ਵਰਗੀਆਂ ਮਿਲਣਗੀਆਂ ਸਹੂਲਤਾਂ

ਸੁਪਰੀਮ ਕੋਰਟ ਨੇ ਪਿਛਲੇ ਸਾਲ ਸਤੰਬਰ ’ਚ ਸਾਰੀਆਂ ਹਵਾਬਾਜ਼ੀ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਨ੍ਹਾਂ ਯਾਤਰੀਆਂ ਨੂੰ ਪੂਰੀ ਧਨ ਰਾਸ਼ੀ 31 ਮਾਰਚ 2021 ਤੱਕ ਵਾਪਸ ਕਰਨ, ਜਿਨ੍ਹਾਂ ਦੀਆਂ ਉਡਾਣਾਂ ਲਾਕਡਾਊਨ ਮਿਆਦ ਦੌਰਾਨ (25 ਮਾਰਚ 2020 ਤੋਂ 24 ਮਈ 2020) ਦੇ ਦੌਰਾਨ ਰੱਦ ਕੀਤੀਆਂ ਗਈਆਂ ਸਨ। ਇੰਡੀਗੋ ਨੇ ਇਕ ਬਿਆਨ ’ਚ ਕਿਹਾ ਕਿ ਮਈ 2020 ’ਚ ਆਪ੍ਰੇਟਿੰਗ ਮੁੜ ਸ਼ੁਰੂ ਹੋਣ ਤੋਂ ਬਾਅਦ ਇੰਡੀਗੋ ਉਨ੍ਹਾਂ ਗਾਹਕਾਂ ਨੂੰ ਤੇਜ਼ੀ ਨਾਲ ਧਨ ਵਾਪਸੀ ਕਰ ਰਿਹਾ ਹੈ, ਜਿਨ੍ਹਾਂ ਦੀਆਂ ਉਡਾਣਾਂ ਲਾਕਡਾਊਨ ਦੇ ਦੌਰਾਨ ਰੱਦ ਕੀਤੀਆਂ ਗਈਆਂ ਸਨ। ਹਵਾਬਾਜ਼ੀ ਕੰਪਨੀ ਨੇ ਪਹਿਲਾਂ ਹੀ 1,030 ਕਰੋੜ ਰੁਪਏ ਦੇ ਕਰੀਬ ਧਨ ਰਾਸ਼ੀ ਵਾਪਸ ਕੀਤੀ ਹੈ, ਜੋ ਕੁਲ ਬਕਾਇਆ ਰਾਸ਼ੀ ਦਾ ਲਗਭਗ 99.95 ਫੀਸਦੀ ਹੈ।

ਇਹ ਵੀ ਪੜ੍ਹੋ : 119 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਜਲਦ ਉਠਾਓ ਆਫ਼ਰ ਦਾ ਲਾਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur