ਮੰਗੋਲੀਆ ’ਚ ਭਾਰਤ ਦੀ ਮਦਦ ਨਾਲ ਬਣ ਰਹੀ ਰਿਫਾਇਨਰੀ 2026 ਤਕ ਚਾਲੂ ਹੋ ਜਾਵੇਗੀ : ਡੈਮਬਾਜਾਵ ਗੈਨਬੋਲਡ

02/12/2024 5:09:53 PM

ਨਵੀਂ ਦਿੱਲੀ (ਭਾਸ਼ਾ) - ਭਾਰਤ ’ਚ ਮੰਗੋਲੀਆ ਦੇ ਰਾਜਦੂਤ ਡੈਮਬਾਜਾਵ ਗੈਨਬੋਲਡ ਨੇ ਕਿਹਾ ਕਿ ਦੱਖਣੀ ਗੋਭੀ ’ਚ ਭਾਰਤ ਦੀ ਸਹਾਇਤਾ ਨਾਲ ਤਿਆਰ ਹੋ ਰਹੀ ਤੇਲ ਰਿਫਾਇਨਰੀ ਯੋਜਨਾ ਸਹੀ ਦਿਸ਼ਾ ’ਚ ਅੱਗੇ ਵੱਧ ਰਹੀ ਹੈ ਅਤੇ ਇਹ 2026 ਤਕ ਚਾਲੂ ਹੋ ਜਾਵੇਗੀ। ਉਨ੍ਹਾਂ ਨੇ ਹਾਲਾਂਕਿ ਰਿਫਾਇਨਰੀ ਪਲਾਂਟ ਲਈ ਉਤਪਾਦਾਂ ਦੀ ਸਪਲਾਈ ’ਚ ਭਾਰਤ ਵੱਲੋਂ ਕੁਝ ਦੇਰੀ ਦੀ ਗੱਲ ਸਵੀਕਾਰ ਕੀਤੀ ਗਈ। ਉਨ੍ਹਾਂ ਕਿਹਾ,‘‘ਬੇਸ਼ਕ, ਉਤਪਾਦਾਂ ਦੀ ਸਪਲਾਈ ’ਚ ਭਾਰਤ ਵੱਲੋਂ ਕੁਝ ਦੇਰੀ ਹੋਈ ਹੈ ਪਰ ਕੁਲ ਮਿਲਾ ਕੇ ਯੋਜਨਾ ਚੰਗੀ ਤਰ੍ਹਾਂ ਅੱਗੇ ਵੱਧ ਰਹੀ ਹੈ।

ਇਹ ਵੀ ਪੜ੍ਹੋ :    ਇਟਲੀ 'ਚ ਕਾਰੋਬਾਰ ਕਰਨ ਵਾਲਿਆ ਲਈ ਵੱਡੀ ਰਾਹਤ, ਹੁਣ ਪੰਜਾਬੀ ਭਾਸ਼ਾ ’ਚ ਹੋ ਸਕੇਗਾ ਪੇਪਰ ਵਰਕ

ਇਹ ਵੀ ਪੜ੍ਹੋ :   76 ਸਾਲਾਂ ਦੇ ਇਤਿਹਾਸ ’ਚ ਪਾਕਿਸਤਾਨ ਨੂੰ ਮਿਲੇ 29 PM, ਕੋਈ ਵੀ ਪੂਰਾ ਨਹੀਂ ਕਰ ਸਕਿਆ ਆਪਣਾ ਕਾਰਜਕਾਲ

ਗੈਨਬੋਲਡ ਨੇ ਕਿਹਾ ਕਿ ਇਹ ਯੋਜਨਾ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਮਹੱਤਵਪੂਰਨ ਹੈ ਅਤੇ ਇਸ ਦੇ ਪੂਰਾ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2015 ’ਚ ਮੰਗੋਲੀਆ ਯਾਤਰਾ ਦੌਰਾਨ ਇਸ ਯੋਜਨਾ ਦਾ ਐਲਾਨ ਹੋਇਆ ਸੀ। ਇਸ ਲਈ ਭਾਰਤ 1.2 ਅਰਬ ਡਾਲਰ ਦੀ ਕਰਜ਼ਾ ਸਹਾਇਤਾ ਦੇ ਰਿਹਾ ਹੈ।

ਇਹ ਵੀ ਪੜ੍ਹੋ :   ਹੋਲੀ ਮੌਕੇ ਘਰ ਜਾਣ ਦੀ ਬਣਾ ਰਹੇ ਹੋ ਯੋਜਨਾ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇਨ੍ਹਾਂ ਰੂਟਾਂ 'ਤੇ ਨਹੀਂ

ਇਹ ਵੀ ਪੜ੍ਹੋ :    ਰਿਟਾਇਰਡ ਇੰਸ਼ੋਰਡ ਵਿਅਕਤੀਆਂ ਲਈ ਵੱਡੀ ਖ਼ਬਰ, ਰਿਟਾਇਰਮੈਂਟ ਤੋਂ ਬਾਅਦ ਵੀ ਮਿਲੇਗਾ ਮੈਡੀਕਲ ਲਾਭ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur