1 ਮਹੀਨੇ ''ਚ 10 ਲੱਖ ਤੋਂ ਜ਼ਿਆਦਾ ਵਿਕੇ Redmi Note 7 ਸਮਾਰਟਫੋਨਸ

02/13/2019 12:03:04 AM

ਨਵੀਂ ਦਿੱਲੀ—ਸ਼ਾਓਮੀ ਨੇ ਹਾਲ ਹੀ 'ਚ ਚੀਨ 'ਚ ਆਪਣਾ ਲੇਟੈਸਟ ਸਮਾਰਟਫੋਨ ਰੈੱਡਮੀ ਨੋਟ 7 ਲਾਂਚ ਕੀਤਾ ਸੀ। ਚੀਨ 'ਚ ਇਸ ਸਮਾਰਟਫੋਨ ਦੀ ਵਿਕਰੀ 10 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਰੈੱਡਮੀ ਨੋਟ 7 ਨੇ ਇਕ ਮਹੀਨੇ ਅੰਦਰ ਹੀ ਇਹ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਲਾਂਚ ਤੋਂ ਬਾਅਦ ਇਸ ਸਮਾਰਟਫੋਨ ਦੇ ਫੀਚਰ ਅਤੇ ਸਪੈਸੀਫਿਕੇਸ਼ਨਸ ਚਰਚਾ 'ਚ ਹਨ। ਚੀਨ ਤੋਂ ਬਾਅਦ ਹੁਣ ਇਸ ਸਮਾਰਟਫੋਨ ਨੂੰ ਜਲਦ ਦੁਨੀਆ ਦੀਆਂ ਦੂਜੀਆਂ ਮਾਰਕੀਟਸ 'ਚ ਲਾਂਚ ਕਰਨ ਦੀ ਤਿਆਰੀ ਹੈ। ਭਾਰਤ 'ਚ ਜਲਦ ਹੀ ਰੈੱਡਮੀ ਨੋਟ 7 ਲਾਂਚ ਕੀਤਾ ਜਾ ਸਕਦਾ ਹੈ।

ਸ਼ਾਓਮੀ ਨੇ ਮੰਗਲਵਾਰ ਨੂੰ ਰੈੱਡਮੀ ਨੋਟ 7 ਦੀ ਸੇਲਸ ਨਾਲ ਜੁੜੀ ਡਿਟੇਲਸ ਨੂੰ ਸਾਂਝਾ ਕੀਤਾ ਹੈ। ਕੰਪਨੀ ਦੀ ਨਵੀ ਪਾਲਿਸੀ ਕਾਰਨ ਇਸ ਨੂੰ ਆਪਣੇ ਘਰੇਲੂ ਬਾਜ਼ਾਰ 'ਚ ਸ਼ਾਨਦਾਰ ਸਫਲਤਾ ਮਿਲੀ ਹੈ। ਵਿਕਰੀ ਦੇ ਇਸ ਅੰਕੜੇ ਤੋਂ ਸਬਾਤ ਹੋ ਗਿਆ ਹੈ ਕਿ ਸ਼ਾਓਮੀ ਕੋਲ ਚੀਨ ਅਤੇ ਦੁਨੀਆ ਦੇ ਬਾਕੀ ਦੇਸ਼ਾਂ 'ਚ ਮਜ਼ਬੂਤ ਡਿਵੈੱਲਪਮੈਂਟ ਅਤੇ ਸਪਲਾਈ ਚੇਨ ਮੈਨੇਜਮੈਂਟ ਹੈ। ਕਿਫਾਇਤੀ ਦਾਮ 'ਤੇ ਹਾਈ-ਇੰਡ ਸਪੈਸੀਫਿਕੇਸ਼ਨ ਵਾਲੇ ਸਮਾਰਟਫੋਨ ਉਪਲੱਬਧ ਕਰਵਾ ਕੇ ਸ਼ਾਓਮੀ ਨੇ ਦੁਨੀਆ ਭਰ 'ਚ ਆਪਣੇ ਫੈਂਸ ਦੀ ਗਿਣਤੀ ਵਧਾਈ ਹੈ। ਸ਼ਾਓਮੀ ਚੀਨ 'ਚ ਜਲਦ ਹੀ ਰੈੱਡਮੀ ਨੋਟ 7 ਪ੍ਰੋ ਵੀ ਲਾਂਚ ਕਰਨ ਵਾਲੀ ਹੈ।

ਸ਼ਾਓਮੀ ਰੈੱਡਮੀ ਨੋਟ 7 'ਚ 6.3 ਇੰਚ ਦੀ ਫੁੱਲ ਐੱਚ.ਡੀ.+ਡਿਸਪਲੇਅ ਹੈ। ਇਸ ਸਮਾਰਟਫੋਨ 'ਚ ਕਾਰਨਿੰਗ ਗੋਰਿੱਲਾ ਗਲਾਸ 5 ਪ੍ਰੋਟੈਕਸ਼ਨ ਦਿੱਤੀ ਗਈ ਹੈ। ਇਹ ਸਮਾਰਟਫੋਨ ਕੁਆਲਕਾਮ ਦੇ ਆਕਟਾ ਕੋਰ ਸਨੈਪਡਰੈਗਨ 660 ਐੱਸ.ਓ.ਸੀ. ਪ੍ਰੋਸੈਸਰ ਨਾਲ ਪਾਵਰਡ ਹੈ। ਇਹ ਸਮਾਰਟਫੋਨ 3ਜੀ.ਬੀ./4ਜੀ.ਬੀ./6ਜੀ.ਬੀ. ਰੈਮ ਆਪਸ਼ਨ 'ਚ ਆ ਰਿਹਾ ਹੈ। ਜੇਕਰ ਸਟੋਰੇਜ਼ ਆਪਸ਼ਨ ਦੀ ਗੱਲ ਕਰੀਏ ਇਸ 'ਚ 32ਜੀ.ਬੀ. ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਵਿਕਲਪ ਹੈ । ਕੈਮਰੇ ਦੀ ਗੱਲ ਕਰੀਏ ਤਾਂ ਇਸ ਦੇ ਰੀਅਰ 'ਚ ਡਿਊਲ ਕੈਮਰਾ ਸੈਟਅਪ ਹੈ। ਫੋਨ ਦੇ ਬੈਕ 'ਚ 48 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦੇ ਕੈਮਰੇ ਲੱਗੇ ਹਨ। ਉੱਥੇ, ਸੈਲਫੀ ਲਈ ਇਸ ਫੋਨ 'ਚ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 3.3 ਐੱਮ.ਐੱਮ. ਦਾ ਆਡੀਓ ਜੈੱਕ ਦਿੱਤਾ ਗਿਆ ਹੈ ਅਤੇ ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

Karan Kumar

This news is Content Editor Karan Kumar