ਰੀਅਲ ਅਸਟੇਟ ਖੇਤਰ ਨੂੰ ਮਿਲਿਆ 3.8 ਅਰਬ ਡਾਲਰ ਦਾ ਨਿਵੇਸ਼

10/25/2019 5:07:10 PM

ਬੇਂਗਲੁਰੂ—ਦੇਸ਼ ਦੇ ਰੀਅਲ ਅਸਟੇਟ ਖੇਤਰ ਨੂੰ ਚਾਲੂ ਸਾਲ ਦੀ ਜਨਵਰੀ ਤੋਂ ਸਤੰਬਰ ਦੇ ਸਮੇਂ 'ਚ 3.8 ਅਰਬ ਡਾਲਰ ਦਾ ਨਿੱਜੀ ਇਕਵਿਟੀ (ਪੀ.ਈ.) ਨਿਵੇਸ਼ ਮਿਲਿਆ ਹੈ। ਇਹ ਇਸ ਤੋਂ ਪਿਛਲੇ ਸਾਲ ਦੀ ਸਮਾਨ ਸਮੇਂ ਦੀ ਤੁਲਨਾ 'ਚ ਕਰੀਬ 19 ਫੀਸਦੀ ਜ਼ਿਆਦਾ ਹੈ। ਸੰਪਤੀ ਸਲਾਹਕਾਰ ਕੰਪਨੀ ਐਨਾਰਾਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਿਛਲੇ ਸਾਲ ਭਾਵ 2018 ਦੀ ਸਮਾਨ ਸਮੇਂ 'ਚ ਰੀਅਲ ਅਸਟੇਟ ਖੇਤਰ ਨੂੰ 3.2 ਅਰਬ ਡਾਲਰ ਦਾ ਪੀ.ਏ. ਨਿਵੇਸ਼ ਮਿਲਿਆ ਹੈ।
ਐਨਾਰਾਕ ਕੈਪੀਟਲ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਸ਼ੋਭਿਤ ਅਗਰਵਾਲ ਨੇ ਕਿਹਾ ਕਿ ਕੁੱਲ ਨਿਵੇਸ਼ 'ਚੋਂ ਵਪਾਰਕ ਖੇਤਰ ਦਾ ਹਿੱਸਾ 79 ਫੀਸਦੀ ਜਾਂ ਕਰੀਬ ਤਿੰਨ ਅਰਬ ਡਾਲਰ ਰਿਹਾ। ਅਗਰਵਾਲ ਨੇ ਕਿਹਾ ਕਿ ਵਿਦੇਸ਼ੀ ਨਿੱਜੀ ਇਕਵਿਟੀ ਫੰਡ ਰੀਅਲ ਅਸਟੇਟ ਖੇਤਰ 'ਚ ਨਿਵੇਸ਼ ਕਰਨ 'ਚ ਸਭ ਤੋਂ ਅੱਗੇ ਹਨ। ਟਾਪ ਨਿਵੇਸ਼ਕਾਂ 'ਚ ਬਲੈਕਸਟੋਨ, ਹਾਇੰਸ ਐਸਕੈਂਡਸ ਅਤੇ ਬਰੁਕਫੀਲਡ ਸ਼ਾਮਲ ਹੈ। ਰਿਹਾਇਸ਼ ਖੇਤਰ ਨੂੰ ਇਸ ਸਮੇਂ 'ਚ 29.5 ਕਰੋੜ ਡਾਲਰ ਦਾ ਪੀ.ਈ. ਨਿਵੇਸ਼ ਮਿਲਿਆ। ਪਿਛਲੇ ਸਾਲ ਸਮਾਨ ਸਮੇਂ 'ਚ ਇਹ 21 ਕਰੋੜ ਡਾਲਰ ਰਿਹਾ ਸੀ।

Aarti dhillon

This news is Content Editor Aarti dhillon