ਰੀਅਲ ਅਸਟੇਟ ''ਚ ਸੁਸਤੀ ਦਾ ਦੌਰ, ਨਵੇਂ ਪ੍ਰਾਜੈਕਟਾਂ ''ਚ ਆਈ ਕਮੀ

10/19/2019 2:03:50 PM

ਨਵੀਂ ਦਿੱਲੀ—ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਰੀਅਲ ਅਸਟੇਟ ਖੇਤਰ ਸੁਸਤੀ ਤੋਂ ਉਭਰ ਨਹੀਂ ਪਾ ਰਿਹਾ ਹੈ। ਇਸ ਦਾ ਅਸਰ ਮਕਾਨਾਂ ਦੀ ਵਿਕਰੀ ਅਤੇ ਨਵੇਂ ਰਿਹਾਇਸ਼ ਪ੍ਰਾਜੈਕਟਾਂ ਦੇ ਲਾਂਚ 'ਤੇ ਵੀ ਦਿੱਸਣ ਲੱਗਾ ਹੈ। ਪ੍ਰਾਪਰਟੀ ਬ੍ਰੋਕਰੇਜ਼ ਕੰਪਨੀ ਪ੍ਰਾਪਟਾਈਗਰ ਡਾਟ ਕਾਮ ਦੀ ਰਿਪੋਰਟ ਮੁਤਾਬਤ ਸਤੰਬਰ ਤਿਮਾਹੀ 'ਚ ਨਵੇਂ ਰਿਹਾਇਸ਼ ਪ੍ਰਾਜੈਕਟਾਂ ਦੀ ਲਾਂਚਿੰਗ 'ਚ 45 ਫੀਸਦੀ ਦੀ ਗਿਰਾਵਟ ਆਈ ਹੈ।
ਮਕਾਨਾਂ ਦੀ ਵਿਕਰੀ 'ਚ ਗਿਰਾਵਟ
2018 ਦੀ ਸਤੰਬਰ ਤਿਮਾਹੀ ਦੇ 61,679 ਪ੍ਰਾਜੈਕਟਾਂ ਦੇ ਮੁਕਾਬਲੇ ਇਸ ਸਾਲ ਦੇ ਸਮਾਨ ਸਮੇਂ 'ਚ ਸਿਰਫ 33,883 ਪ੍ਰਾਜੈਕਟ ਲਾਂਚ ਕੀਤੇ ਗਏ। ਇਸ ਦੇ ਇਲਾਵਾ ਮਕਾਨਾਂ ਦੀ ਵਿਕਰੀ ਵੀ 25 ਫੀਸਦੀ ਘੱਟ ਕੇ 65,799 ਇਕਾਈ ਰਹਿ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬਿਲਡਰਾਂ ਨੇ ਦੇਸ਼ ਦੇ ਪ੍ਰਮੁੱਖ ਨੌ ਸ਼ਹਿਰਾਂ 'ਚ ਮਕਾਨਾਂ ਦੀ ਵਿਕਰੀ 'ਚ ਗਿਰਾਵਟ ਨੂੰ ਰੋਕਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ, ਪਰ ਉਹ ਸਫਲ ਨਹੀਂ ਹੋ ਪਾਏ। ਇਸ ਦੇ ਇਲਾਵਾ ਇਸ ਸਾਲ ਦੀ ਪਹਿਲੀ ਛਮਾਹੀ ਦੇ ਦੌਰਾਨ ਮਕਾਨਾਂ ਦੀ ਵਿਕਰੀ ਅਤੇ ਨਵੇਂ ਲਾਂਚ 'ਚ ਸਾਫ ਤੌਰ 'ਤੇ ਗਿਰਾਵਟ ਦੇਖਣ ਨੂੰ ਮਿਲੀ ਹੈ। ਵਿੱਤੀ ਸਾਲ 2018-19 ਦੀ ਪਹਿਲੀ ਛਿਮਾਹੀ 'ਚ 1,70,715.15 ਮਕਾਨ ਵਿਕੇ। ਇਸ ਦੇ ਤੁਲਨਾ 'ਚ ਵਿੱਤੀ ਸਾਲ 2019-20 ਦੀ ਪਹਿਲੀ ਛਿਮਾਹੀ 'ਚ ਸਿਰਫ 1,51,764 ਮਕਾਨ ਹੀ ਵਿਕ ਸਕੇ। ਇਸ ਤਰ੍ਹਾਂ 2018-19 ਦੀ ਪਹਿਲੀ ਛਿਮਾਹੀ 'ਚ 1,37,146 ਨਵੇਂ ਰਿਹਾਇਸ ਪ੍ਰਾਜੈਕਟ ਲਾਂਚ ਹੋਏ ਸਨ। ਇਸ ਦੇ ਮੁਕਾਬਲੇ 2019-20 ਦੀ ਪਹਿਲੀ ਛਿਮਾਹੀ 'ਚ ਸਿਰਫ 83,662 ਪ੍ਰਾਜੈਕਟ ਹੀ ਲਾਂਚ ਹੋਏ। ਇਹ 39 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ।
ਪੁਣੇ 'ਚ ਸਭ ਤੋਂ ਜ਼ਿਆਦਾ ਲਾਂਚ
ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਛਲੀ ਤਿਮਾਹੀ ਦੌਰਾਨ ਪੁਣੇ 'ਚ ਸਭ ਤੋਂ ਜ਼ਿਆਦਾ 10,425 ਰਿਹਾਇਸ਼ ਪ੍ਰਾਜੈਕਟ ਲਾਂਚ ਕੀਤੇ ਗਏ। ਇਸ ਦੇ ਬਾਅਦ ਭਾਰਤ 'ਚ ਵਿੱਤੀ ਰਾਜਧਾਨੀ ਮੁੰਬਈ 'ਚ 8,132 ਪ੍ਰਾਜੈਕਟ ਲਾਂਚ ਹੋਏ ਹਨ। ਉੱਧਰ ਮਕਾਨਾਂ ਦੀ ਵਿਕਰੀ ਦੇ ਮਾਮਲੇ 'ਚ 21,985 ਇਕਾਈਆਂ ਦੇ ਨਾਲ ਮੁੰਬਈ ਟਾਪ 'ਤੇ ਰਿਹਾ, ਜਦੋਂਕਿ ਪੁਣੇ 'ਚ 13,644 ਮਕਾਨਾਂ ਦੀ ਵਿਕਰੀ ਹੋਈ। ਇਸ ਦੇ ਇਲਾਵਾ ਰਾਸ਼ਟਰੀ ਰਾਜਧਾਨੀ ਖੇਤਰ 'ਚ ਗੁਰੂਗ੍ਰਾਮ 'ਚ ਨਵੇਂ ਪ੍ਰਾਜੈਕਟ ਦੇ ਲਾਂਚ 'ਚ ਵਾਧਾ ਦਰਜ ਕੀਤਾ ਗਿਆ, ਜਦੋਂਕਿ ਬਾਕੀ ਸ਼ਹਿਰਾਂ 'ਚ ਇਸ 'ਚ ਗਿਰਾਵਟ ਦੇਖਣ ਨੂੰ ਮਿਲੀ।
ਬਿਨ੍ਹਾਂ ਵਿਕੇ ਮਕਾਨ 13 ਫੀਸਦੀ ਘਟੇ
ਰਿਪੋਰਟ ਮੁਤਾਬਕ ਪਿਛਲੀ ਤਿਮਾਹੀ 'ਚ ਬਿਨ੍ਹਾਂ ਵਿਕੇ ਮਕਾਨਾਂ ਦੀ ਗਿਣਤੀ 'ਚ 13 ਫੀਸਦੀ ਦੀ ਗਿਰਾਵਟ ਆਈ ਹੈ, ਜੋ ਰਾਹਤ ਦੀ ਗੱਲ ਹੈ। ਇਸ 'ਚ ਕਿਹਾ ਗਿਆ ਹੈ ਕਿ ਵਿਕਰੀ ਦੇ ਮੁਕਾਬਲੇ ਨਵੇਂ ਲਾਂਚ 'ਚ ਕਿਸੇ ਦੇ ਕਾਰਨ ਬਿਨ੍ਹਾਂ ਵਿਕੇ ਮਕਾਨਾਂ ਦੀ ਗਿਣਤੀ ਘਟੀ ਹੈ। ਦੇਸ਼ ਦੇ ਪ੍ਰਮੁੱਖ ਨੌ ਬਾਜ਼ਾਰਾਂ 'ਚ ਬਿਲਡਰਾਂ ਦੇ ਕੋਲ ਬਿਨ੍ਹਾਂ ਵਿਕੇ ਮਕਾਨਾਂ ਦੀ ਗਿਣਤੀ 7,78,627 ਹਨ। ਇਸ 'ਚੋਂ ਅੱਧੇ ਤੋਂ ਜ਼ਿਆਦਾ ਕਿਫਾਇਤੀ ਮਕਾਨ ਹਨ।

Aarti dhillon

This news is Content Editor Aarti dhillon