ਰੈੱਡੀ ਟੂ ਮੂਵ ਅਪਾਰਟਮੈਂਟ ਖਰੀਦਣਾ ਜ਼ਿਆਦਾ ਪਸੰਦ ਕਰ ਰਹੇ ਹਨ ਖਰੀਦਦਾਰ

11/24/2017 1:11:05 PM

ਨਵੀਂ ਦਿੱਲੀ—ਹਾਊਂਸਿੰਗ ਪ੍ਰਾਜੈਕਟ ਦੇ ਪੂਰੇ ਹੋਣ 'ਚ ਦੇਰ ਅਤੇ ਬਿਲਡਰਸ ਦੇ ਡਿਫਾਲਟ ਵਧਣ ਕਾਰਨ ਹੋਮ ਬਾਇਰਸ ਹੁਣ ਅੰਡਰ-ਕੰਸਟਰਕਸ਼ਨ ਪ੍ਰਾਪਰਟੀ ਦੀ ਬਜਾਏ ਰੈੱਡੀ-ਟੂ-ਮੂਵ ਅਪਾਰਟਮੈਂਟ ਖਰੀਦਣਾ ਜ਼ਿਆਦਾ ਪਸੰਦ ਕਰ ਰਹੇ ਹਨ। ਇਹ ਟਰੈਂਡ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਹੁਣ ਤਿਆਰ ਰਿਅਲ ਅਸਟੇਟ ਪ੍ਰਾਜੈਕਟਸ ਨਾਲ ਜੁੜੀ ਨਿਸ਼ਚਿਤਤਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਡੇਫਰਡ ਪੇਮੈਂਟ ਦੀ ਸੁਵਿਧਾ ਦੇਣ ਵਾਲੇ ਅੰਡਰ-ਕੰਸਟਰਕਸ਼ਨ ਅਪਾਰਟਮੈਂਟ 'ਚ ਜ਼ਿਆਦਾ ਦਿਲਚਸਪੀ ਨਹੀਂ ਹੈ।
ਖਰੀਦਦਾਰਾਂ ਦੀ ਗਿਣਤੀ ਵਧੀ
ਇਸ ਨੂੰ ਦੇਖਦੇ ਹੋਏ ਰਿਐਲਟੀ ਕੰਪਨੀਆਂ ਵੀ ਆਪਣੇ ਤਿਆਰ ਪ੍ਰਾਜੈਕਟਸ ਨੂੰ ਵੇਚਣ ਅਤੇ ਲਗਭਗ ਪੂਰੇ ਹੋ ਚੁੱਕੇ ਪ੍ਰਾਜੈਕਟਸ ਨੂੰ ਆਖਰੀ ਰੂਪ ਦੇਣ 'ਤੇ ਧਿਆਨ ਦੇ ਰਹੀ ਹੈ। ਇਨ੍ਹਾਂ ਕੰਪਨੀਆਂ ਦਾ ਅਜੇ ਨਵੇਂ ਪ੍ਰਾਜੈਕਟ ਲਾਂਚ ਕਰਨ 'ਤੇ ਜ਼ੋਰ ਨਹੀਂ ਹੈ। ਹੀਰਾਨੰਦਾਨੀ ਗਰੁੱਪ, ਟਾਟਾ ਹਾਊਸਿੰਗ, ਅੱਸਾਰ ਇੰਡੀਆ ਅਤੇ ਪ੍ਰੈਸਟੀਜ਼ ਅਸਟੇਟਸ ਵਰਗੀਆਂ ਰਿਅਲ ਅਸਟੇਟ ਕੰਪਨੀਆਂ ਨੂੰ ਇਸ ਤੋਂ ਫਾਇਦਾ ਹੋ ਰਿਹਾ ਹੈ ਕਿਉਂਕਿ ਉਸ ਦੇ ਕੋਲ ਮੌਜੂਦ ਤਿਆਰ ਅਪਾਰਟਮੈਂਟਸ ਦੇ ਬਾਇਰਸ ਵਧ ਗਏ ਹਨ। 
ਅਪਾਰਟਮੈਂਟ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ ਖਰੀਦਦਾਰ 
ਹੀਰਾਨੰਦਾਨੀ ਗਰੁੱਪ ਦੇ ਸੀ.ਐੱਮ.ਡੀ, ਨਿਰੰਜਨ ਹੀਰਾਨੰਦਾਨੀ ਨੇ ਦੱਸਿਆ ਕਿ 'ਰੈੱਡੀ ਟੂ ਮੂਵ' ਪ੍ਰਾਪਰਟੀਜ਼ ਲਈ ਪਿਛਲੇ ਦੋ ਤਿਮਾਹੀ ਕਾਫੀ ਚੰਗੀ ਰਹੀ ਹੈ ਕਿਉਂਕਿ ਇਨ੍ਹਾਂ 'ਤੇ ਕੋਈ ਜੀ.ਐੱਸ.ਟੀ. ਨਹੀਂ ਹੈ ਅਤੇ ਇਹ ਆਕਯੂਪੇਸ਼ਨਲ ਸਰਟੀਫਿਕੇਟਸ (ਓ.ਸੀ.) ਦਾ ਪਾਲਨ ਕਰਦੀ ਹੈ। ਅਸੀਂ ਆਪਣੇ ਠਾਣੇ ਦੇ ਪ੍ਰਾਜੈਕਟ 'ਚ ਲਗਭਗ 200 ਯੂਨਿਟ ਵੇਚੀ ਹੈ। ਰਿਸਪਾਨਸ ਚੰਗਾ ਹੈ ਕਿਉਂਕਿ ਮਾਕਰਿਟ 'ਚ ਅਨਿਸ਼ਚਿਤਤਾ ਨੂੰ ਦੇਖਦੇ ਹੋਏ ਹੋਮ ਬਾਇਰਸ ਅਜਿਹੇ ਅਪਾਰਟਮੈਂਟ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ। ਇਨ੍ਹਾਂ ਦੇ ਨਾਲ ਰੇਰਾ ਅਤੇ ਜੀ.ਐੱਸ.ਟੀ. ਨਾਲ ਜੁੜੀ ਸਮੱਸਿਆ ਵੀ ਨਹੀਂ ਹੈ। ਬਿਨ੍ਹਾਂ ਆਕਊਪੇਸ਼ਨਲ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ। ਇਨ੍ਹਾਂ ਦੇ ਨਾਲ ਰੇਰਾ ਅਤੇ ਜੀ.ਐੱਸ.ਟੀ ਨਾਲ ਜੁੜੀ ਸਮੱਸਿਆ ਵੀ ਨਹੀਂ ਹੈ। ਬਿਨ੍ਹਾਂ ਆਕਊਪੇਸ਼ਨਲ ਸਰਟੀਫਿਕੇਟ ਵਾਲੇ ਅੰਡਰ ਕੰਸਟਰਕਸ਼ਨ ਰਿਐਲਟੀ ਪ੍ਰਾਜੈਕਟਸ ਨੂੰ ਹਾਲ ਹੀ 'ਚ ਲਾਗੂ ਹੋਏ ਰਿਅਲ ਅਸਟੇਟ ਐਕਟ 2016 ਦੇ ਤਹਿਤ ਰਜਿਸਟਰਡ ਕਰਵਾਉਣਾ ਜ਼ਰੂਰੀ ਹੈ। ਇਨ੍ਹਾਂ ਪ੍ਰਾਜੈਕਟਸ 'ਤੇ 12 ਫੀਸਦੀ ਦਾ ਜੀ.ਐੱਸ.ਟੀ. ਵੀ ਲੱਗਦਾ ਹੈ।